ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ, ਕੁਲਦੀਪ ਰਿਣੀ) : ਟਰੱਕ ’ਚੋਂ ਝੋਨੇ ਦੇ ਗੱਟੇ ਚੋਰੀ ਕਰਨ ’ਤੇ ਚੋਰ ਨੂੰ ਸਬਕ ਸਿਖਾਉਣ ਲਈ ਚਾਲਕ ਉਸਨੂੰ ਫਿਲਮੀ ਸਟਾਈਲ ’ਚ ਟਰੱਕ ਦੇ ਅੱਗੇ ਬੰਨ੍ਹ ਕੇ ਟਰੱਕ ਨੂੰ ਸ਼ਹਿਰ ’ਚ ਘੰਮਾਉਂਦਾ ਰਿਹਾ ਅਤੇ ਬਾਅਦ ’ਚ ਉਸਨੂੰ ਪੁਲਸ ਦੇ ਹਵਾਲੇ ਸੌਂਪ ਆਇਆ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਐਤਵਾਰ ਦੇਰ ਸ਼ਾਮ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਝੋਨੇ ਦੇ ਗੱਟੇ ਚੋਰੀ ਕਰਨ ’ਤੇ ਚੋਰ ਨੂੰ ਟਰੱਕ ਦੇ ਅੱਗੇ ਬੰਨ੍ਹ ਕੇ ਇਕ ਵਿਅਕਤੀ ਥਾਣੇ ਲੈ ਜਾਂਦਾ ਦਿਖ ਰਿਹਾ ਹੈ। ਕੁਝ ਲੋਕ ਟਰੱਕ ਨੂੰ ਰੋਕ ਕੇ ਘਟਨਾ ਸਬੰਧੀ ਪੁੱਛਦੇ ਹਨ ਤਾਂ ਨਾਲ ਬੈਠਾ ਵਿਅਕਤੀ ਦੱਸਦਾ ਹੈ ਕਿ ਇਸ ਵਿਅਕਤੀ ਨੇ ਟਰੱਕ ’ਚੋਂ ਝੋਨੇ ਦੇ ਦੋ ਗੱਟੇ ਚੋਰੀ ਕੀਤੇ ਸਨ, ਜਿਸ ਨੂੰ ਉਹ ਇਸ ਤਰ੍ਹਾਂ ਬੰਨ੍ਹ ਕੇ ਥਾਣੇ ਲੈ ਜਾ ਰਿਹਾ ਹੈ। ਦੱਸ ਦੇਈਏ ਇਸ ਤੋਂ ਪਹਿਲਾਂ ਚੋਰਾਂ ਦੇ ਕਣਕ ਚੋਰੀ ਕਰਨ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਸੀ, ਜਿਸ 'ਚ ਇਕ ਵਿਅਕਤੀ ਟਰੱਕ 'ਚੋਂ ਕਣਕ ਦੇ ਗੱਟੇ ਚੋਰੀ ਕਰ ਰਿਹਾ ਸੀ ਜਦਕਿ ਇਕ ਮੋਟਰਸਾਈਕਲ ਸਵਾਰ ਵਿਅਕਤੀ ਉਸ ਟਰੱਕ ਦਾ ਪਿੱਛਾ ਕਰ ਰਿਹਾ ਸੀ।
ਇਹ ਵੀ ਪੜ੍ਹੋ- ਹੁਸ਼ਿਆਰਪੁਰ ਦੇ ਸਰਦਾਰ ਦਾ ਕਮਾਲ ਵੇਖ ਕਰੋਗੇ ਤਾਰੀਫ਼ਾਂ, ਤਿਆਰ ਕੀਤਾ ਭਾਰਤ ਦਾ ਸਭ ਤੋਂ ਵੱਡਾ 40 ਕਿਲੋ ਦਾ 'ਬਰਗਰ'
ਵਾਇਰਲ ਹੋ ਰਹੀਆਂ ਇਹ ਵੀਡੀਜ਼ ਦੇ ਚੱਲਦਿਆਂ ਮੁਕਤਸਰ ਪੁਲਸ ਵੱਲੋਂ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਟਰੱਕ 'ਚੋਂ ਕਣਕ ਦੇ ਗੱਟੇ ਚੋਰੀ ਕਰਨ ਦੇ ਮਾਮਲੇ ਵਿਚ ਭੂਰਾ ਅਲੀ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਇਕ ਹੋਰ ਅਣਪਛਾਤੇ 'ਤੇ ਚੋਰੀ ਦੀਆਂ ਧਾਰਾਵਾਂ ਸਬੰਧੀ ਅਤੇ ਇਸ ਵਿਅਕਤੀ ਨੂੰ ਟਰੱਕ ਨਾਲ ਬੰਨ੍ਹ ਕੇ ਲੈ ਜਾਣ ਦੇ ਮਾਮਲੇ ਵਿਚ ਟਰੱਕ ਦੇ ਡਰਾਈਵਰ ਜੈਲ ਸਿੰਘ ਵਿਰੁੱਧ ਆਈ. ਪੀ. ਸੀ. ਦੀ ਧਾਰਾ 336 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਵਿਆਹ ਤੋਂ ਪਰਤ ਰਿਹਾ ਨੌਜਵਾਨ ਆਇਆ ਟ੍ਰੈਕਟਰ ਥੱਲੇ, ਸੜਕ ’ਤੇ ਪਾਣੀ ਵਾਂਗ ਵਗਿਆ ਖੂਨ, ਲੋਕ ਦੇਖਦੇ ਰਹੇ ਤਮਾਸ਼ਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਸਰਕਾਰ ਵੱਲੋਂ ਐੱਨ. ਆਰ. ਆਈਜ਼. ਨਾਲ ਮਿਲਣੀ ਦੇ ਪ੍ਰੋਗਰਾਮ ਤੋਂ ਪਹਿਲਾਂ ਜਾਖੜ ਨੇ ਚੁੱਕੇ ਵੱਡੇ ਸਵਾਲ
NEXT STORY