ਚੰਡੀਗੜ੍ਹ (ਹਾਂਡਾ) : ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਅਦਾਲਤਾਂ 'ਚ ਕੰਮਕਾਜ ਦਾ ਨਵਾਂ ਰੋਸਟਰ ਜਾਰੀ ਹੋ ਗਿਆ ਹੈ, ਜਿਸ ਨੂੰ ਕਿ 1 ਜੂਨ ਤੋਂ ਲਾਗੂ ਕੀਤਾ ਜਾਵੇਗਾ। ਨਵੇਂ ਰੋਸਟਰ ਦੇ ਮੁਤਾਬਕ ਮੁੱਖ ਜੱਜ ਰਵੀ ਸ਼ੰਕਰ ਝਾਅ ਅਤੇ ਜੱਜ ਅਰੁਣ ਪਲੀ ਦੀ ਡਬਲ ਬੈਂਚ ਅਤੇ ਹੋਰ ਡਬਲ ਬੈਂਚ 'ਚ ਸਿਵਲ ਅਤੇ ਰਿਟ ਸੰਬੰਧੀ ਮਾਮਲੇ ਭੇਜੇ ਜਾਣਗੇ। ਰਿਟ ਪਟੀਸ਼ਨ ਜਨਹਿਤ ਪਟੀਸ਼ਨਾਂ, ਜਿਨ੍ਹਾਂ 'ਚ ਸਿਵਲ ਰਿਟ ਪਟੀਸ਼ਨ, ਐਨਵਾਇਰਮੈਂਟਲ ਨਾਲ ਸੰਬੰਧਿਤ ਮਾਮਲੇ, ਟੈਂਡਰ ਦੇ ਮਾਮਲੇ ਸੰਵਿਧਾਨ ਨਾਲ ਸਬੰਧਿਤ ਮਾਮਲੇ, ਸਿੱਖਿਆ ਸਬੰਧੀ ਅਤੇ ਦਾਖਲੇ ਸੰਬੰਧੀ ਮਾਮਲੇ ਸੁਣੇ ਜਾਣਗੇ। ਸ਼ੁੱਕਰਵਾਰ ਨੂੰ ਮੁੱਖ ਜੱਜ ਸਿੰਗਲ ਕੋਰਟ 'ਚ ਬੈਠਣਗੇ, ਜੋ ਕਿ ਆਰਬਿਟ੍ਰੇਸ਼ਨ ਕੇਸ ਸੁਣਨਗੇ, ਜਿਸ 'ਚ 5 ਕਰੋੜ ਤੋਂ ਵੱਧ ਵੈਲਿਯੂ ਵਾਲੇ ਮਾਮਲਿਆ ਦੀ ਸੁਣਵਾਈ ਹੋਵੇਗੀ। ਜੱਜ ਐਸ. ਮੁਰਲੀਧਰ ਅਤੇ ਜੱਜ ਅਵਿਨਾਸ਼ ਝੀਂਗਨ ਦੀ ਡਬਲ ਬੈਂਚ 'ਚ ਸਾਰੇ ਟੈਕਸ ਸੰਬੰਧੀ ਮਾਮਲੇ, ਜਿਨ੍ਹਾਂ 'ਚ ਰਿਟ ਪਟੀਸ਼ਨ ਵੀ ਸ਼ਾਮਲ ਹੈ, ਦੀ ਸੁਣਵਾਈ ਹੋਵੇਗੀ।
ਫਤਿਹਗੜ੍ਹ ਚੂੜੀਆਂ 'ਚ ਗੁਟਕਾ ਸਾਹਿਬ ਦੀ ਬੇਅਦਬੀ, ਤਿੰਨ ਵਿਅਕਤੀ ਗ੍ਰਿਫਤਾਰ
NEXT STORY