ਲੁਧਿਆਣਾ,(ਸਹਿਗਲ): ਪੰਜਾਬ 'ਚ ਕੋਰੋਨਾ ਵਾਇਰਸ ਦੇ ਕਾਰਣ ਅੱਜ 43 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 1516 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤਕ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 43,284 ਹੋ ਗਈ ਹੈ, ਜਦਕਿ 1129 ਲੋਕਾਂ ਦੀ ਮੌਤ ਹੋ ਚੁਕੀ ਹੈ। ਸੂਬੇ 'ਚ ਅੱਜ 12,454 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ 414 ਮਰੀਜ਼ ਆਕਸੀਜਨ ਸਪੋਰਟ 'ਤੇ ਦੱਸੇ ਜਾ ਰਹੇ ਹਨ, ਜਦਕਿ 51 ਨੂੰ ਵੈਂਟੀਲੇਟਰ ਲੱਗਾ ਹੈ। ਉਥੇ ਹੀ 40 ਮਰੀਜ਼ਾਂ ਨੂੰ ਅੱਜ ਲੇਵਲ 2 'ਚ ਸ਼ਿਫਟ ਕਰਦੇ ਹੋਏ ਉਨ੍ਹਾਂ ਨੂੰ ਆਕਸੀਜਨ ਲਗਾਈ ਗਈ ਹੈ, ਜਦਕਿ 10 ਨਵੇਂ ਮਰੀਜ਼ਾਂ ਨੂੰ ਵੈਂਟੀਲੇਟਰ ਲਗਾਇਆ ਗਿਆ ਹੈ। ਜਲੰਧਰ 'ਚ 27 ਮਰੀਜ਼ਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਈ. ਸੀ. ਯੂ. 'ਚ ਸ਼ਿਫਟ ਕੀਤਾ ਗਿਆ ਹੈ। ਅੱਜ ਜਿਨ੍ਹਾਂ 43 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ ਲੁਧਿਆਣਾ ਤੋਂ 11, ਐਸ. ਏ. ਐਸ. ਨਗਰ 'ਚ 8, ਜਲੰਧਰ 'ਚ 6, ਗੁਰਦਾਸਪੁਰ 'ਚ 4, ਕਪੂਰਥਲਾ, ਮਾਨਸਾ ਤੇ ਪਟਿਆਲਾ 'ਚ 3-3, ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਐਸ. ਬੀ. ਐਸ. ਨਗਰ ਅਤੇ ਸੰਗਰੂਰ 'ਚ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ। ਸਰਕਾਰੀ ਆਂਕੜਿਆਂ ਮੁਤਾਬਕ ਸੂਬੇ 'ਚ 13,798 ਸਰਗਰਮ ਮਰੀਜ਼ ਦੱਸੇ ਜਾਂਦੇ ਹਨ।
ਲੁਧਿਆਣਾ 'ਚ ਵੀ ਕੋਰੋਨਾ ਦਾ ਕਹਿਰ ਜਾਰੀ
ਅੱਜ ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 173 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 12 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ ਹੈ। ਜ਼ਿਲ੍ਹੇ 'ਚ ਅੱਜ ਸਾਹਮਣੇ ਆਏ 173 ਕੋਰੋਨਾ ਨਵੇਂ ਮਾਮਲਿਆਂ 'ਚ 152 ਮਰੀਜ਼ ਲੁਧਿਆਣਾ ਨਾਲ ਸਬੰਧਿਤ ਹਨ, ਜਦਕਿ ਜ਼ਿਲ੍ਹੇ 'ਚ ਜੋ 12 ਮੌਤਾਂ ਕੋਰੋਨਾ ਕਾਰਣ ਹੋਈਆਂ ਹਨ, ਉਨ੍ਹਾਂ 'ਚੋਂ 11 ਮ੍ਰਿਤਕ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ।
ਗੁਰਦਾਸਪੁਰ : ਜੇਲ 'ਚ ਬੰਦ 40 ਕੈਦੀਆਂ ਸਮੇਤ 97 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ
NEXT STORY