ਅੰਮ੍ਰਿਤਸਰ (ਸੁਮਿਤ ਖੰਨਾ) - ਪੰਜਾਬ ਭਰ 'ਚ ਆਮ ਜਨਤਾ ਦੀ ਸਹੂਲਤ ਲਈ ਚੱਲ ਰਹੀ 108 ਐਂਬੂਲੈਂਸ ਨੇ 6 ਸਾਲ ਪੂਰੇ ਕਰ ਲਏ ਹਨ। ਇਸ ਦੌਰਾਨ ਪੰਜਾਬ 'ਚ ਜੀਵਨ ਬਚਾਓ ਵੈਨ ਦੇ ਤੌਰ 'ਤੇ ਜਾਣੀ ਜਾਣ ਵਾਲੀ ਵੈਨ ਹੁਣ ਤੱਕ ਤਕਰੀਬਨ 2 ਲੱਖ ਲੋਕਾਂ ਦੀ ਜਾਨ ਬਚਾਅ ਚੁੱਕੀ ਹੈ। ਇਸ ਵੈਨ ਦਾ ਨਾਂ ਲਿਮਕਾ ਬੁੱਕ ਆਫ ਵਰਲਡ ਰਿਕਾਰਡ 'ਚ ਕਰ ਦਿੱਤਾ ਗਿਆ ਹੈ। ਇਸ ਐਂਬੂਲੈਂਸ ਨੂੰ ਕੇਂਦਰ ਸਰਕਾਰ ਦੇ ਯਤਨਾ ਸਦਕਾ ਅਧੁਨਿਕ ਕੀਤਾ ਗਿਆ ਹੈ, ਜਿਸ ਨਾਲ ਇਸ ਦੇ ਅੰਦਰ ਆਈ. ਸੀ. ਯੂ. ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਦੌਰਾਨ ਕੰਪਨੀ ਦਾ ਕਹਿਣਾ ਹੈ ਕਿ ਇਹ 6 ਸਾਲ ਅੱਜ ਇੱਥੇ ਪੂਰੇ ਹੋਏ ਹਨ ਤੇ ਅੰਮ੍ਰਿਤਸਰ ਤੋਂ ਹੀ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਇਸ ਦੇ ਨਾਲ ਹੀ ਹੈਲਪਲਾਈਨ ਨੰਬਰ 104 ਨੂੰ ਚੰਡੀਗੜ੍ਹ 'ਚ ਸ਼ੁਰੂ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜੋ ਪੁਲਸ ਹੈਲਪ ਲਾਈਨ ਨੰਬਰ 181 ਹੈ ਉਸ ਨੂੰ 108 ਨਾਲ ਜੋੜਿਆ ਗਿਆ ਹੈ ਤਾਂ ਜੋ ਉਨ੍ਹਾਂ ਲੋਕਾਂ ਨੂੰ ਸਮੇਂ ਸਿਰ ਸਹੂਲਤ ਮਿਲ ਸਕੇ ਜੋ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਉੱਥੇ ਹੀ ਆਉਣ ਵਾਲੇ ਸਮੇਂ 'ਚ ਇਹ ਕੰਪਨੀ ਦੇਸ਼ ਨੂੰ ਹੋਰ ਵੀ ਸੇਵਾਵਾਂ ਦੇਣ ਜਾ ਰਹੀ ਹੈ, ਜਿਸ ਨਾਲ ਕੀ ਆਮ ਜਨਤਾ ਨੂੰ ਰਾਹਤ ਮਿਲੇਗੀ।
ਸੁੱਚਾ ਸਿੰਘ ਲੰਗਾਹ ਗੁਰਦਾਸਪੁਰ ਤੋਂ ਕਪੂਰਥਲਾ ਜੇਲ 'ਚ ਸ਼ਿਫਟ
NEXT STORY