ਗੁਰਦਾਸਪੁਰ (ਜਗ ਬਾਣੀ ਟੀਮ) - ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਹਾਲਤ ਇਸ ਸਮੇਂ ਪੰਜਾਬ ਦੀ ਕਾਂਗਰਸ ਨਾਲੋਂ ਜ਼ਿਆਦਾ ਚਿੰਤਾਜਨਕ ਹੈ। ਇਸ ਦਾ ਕਾਰਨ ਇਹ ਹੈ ਕਿ ਕਾਂਗਰਸ ਤਾਂ ਆਪਸੀ ਵਿਵਾਦ ਕਾਰਨ ਲਗਾਤਾਰ ਪੱਛੜ ਰਹੀ ਹੈ ਪਰ ਭਾਜਪਾ ਬੈਠੇ-ਬਿਠਾਏ ਹੀ ਲਗਾਤਾਰ ਪੱਛੜਦੀ ਜਾ ਰਹੀ ਹੈ। ਇਸੇ ਕਰਕੇ ਇਸ ਪਾਰਟੀ ਦੇ ਸਾਹਮਣੇ ਹੁਣ ਇਕ ਹੋਰ ਵੱਡੀ ਸਮੱਸਿਆ ਆਉਣ ਵਾਲੀ ਹੈ।
ਦੱਸ ਦੇਈਏ ਕਿ ਪਿਛਲੇ ਸਾਢੇ 4 ਸਾਲ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਸਭ ਤੋਂ ਵੱਧ ਮਾੜੀ ਹਾਲਤ ਭਾਜਪਾ ਦੀ ਹੋਈ। ਭਾਜਪਾ ਦੇ ਵਰਕਰਾਂ ਨੂੰ ਜਿਥੇ ਡੰਡੇ ਖਾਣੇ ਪਏ, ਉਥੇ ਹੀ ਪੁਲਸ ਦੀ ਧੱਕਾ-ਮੁੱਕੀ ਵੀ ਸਹਿਣੀ ਪਈ। ਕਦੇ ਪਾਰਟੀ ਦੇ ਨੇਤਾ ਨੂੰ ਸ਼ਰੇਆਮ ਨੰਗੇ ਕਰ ਕੇ ਦੌੜਾਇਆ ਗਿਆ ਤੇ ਕਦੀ ਲੁਧਿਆਣਾ ਵਿਚ ਪਾਰਟੀ ਦੇ ਨੇਤਾ ਦੀ ਅੱਖ ਕੱਢ ਦਿੱਤੀ ਗਈ। ਕੁੱਲ ਮਿਲਾ ਕੇ ਭਾਜਪਾ ਦੇ ਨੇਤਾ ਇਨ੍ਹਾਂ ਸਾਢੇ 4 ਸਾਲ ਵਿਚ ਕੈਪਟਨ ਦੀ ਪੁਲਸ ਦੇ ਡੰਡੇ ਹੀ ਖਾਂਦੇ ਰਹੇ ਪਰ ਹੁਣ ਸਮੇਂ ਦੀ ਵਿਡੰਬਣਾ ਦੇਖੋਂ। ਉਹੀ ਕੈਪਟਨ ਦੀ ਖੁਸ਼ਾਮਦ ਕਰਦੇ ਹੋਏ ਉਨ੍ਹਾਂ ਨੂੰ ਹੁਣ ਧੱਕੇ ਖਾਣੇ ਪੈਣਗੇ।
ਦੂਜੇ ਪਾਸੇ ਜੇਕਰ ਕੈਪਟਨ ਭਾਜਪਾ ਵਿਚ ਆ ਗਏ ਤਾਂ ਸਭ ਦੇ ਨੇਤਾ ਹੋਣਗੇ ਅਤੇ ਉਨ੍ਹਾਂ ਦੇ ਅੱਗੇ-ਪਿੱਛੇ ਭਾਜਪਾ ਦੇ ਆਗੂਆਂ ਨੂੰ ਘੁੰਮਣਾ ਪਏਗਾ। ਜੇ ਕਿਤੇ ਕੈਪਟਨ ਨੇ ਆਪਣੀ ਪਾਰਟੀ ਬਣਾ ਲਈ ਤਾਂ ਵੀ ਭਾਜਪਾ ਨਾਲ ਗੱਠਜੋੜ ਹੋਣ ਦੇ ਮਜ਼ਬੂਤ ਆਸਾਰ ਹਨ। ਦੋਵਾਂ ਹੀ ਮਾਮਲਿਆਂ ਵਿਚ ਨੁਕਸਾਨ ਭਾਜਪਾ ਨੂੰ ਹੋਣ ਵਾਲਾ ਹੈ। ਪਾਣੀ ਪੀ-ਪੀ ਕੇ ਜਿਸ ਕੈਪਟਨ ਨੂੰ ਸਾਢੇ 4 ਸਾਲ ਕੋਸਿਆ ਸੀ, ਉਹੀ ਹੁਣ ਭਾਜਪਾ ਦੇ ਕਪਤਾਨ ਬਣ ਜਾਣਗੇ।
ਬਠਿੰਡਾ: ਰਾਮਲੀਲਾ ਵੇਖ ਰਹੇ ਲੋਕਾਂ 'ਤੇ ਸ਼ਰਾਬੀ ਨੌਜਵਾਨਾਂ ਵੱਲੋਂ ਤਲਵਾਰਾਂ ਨਾਲ ਹਮਲਾ, ਪ੍ਰਧਾਨ ਦਾ ਵੱਢਿਆ ਹੱਥ
NEXT STORY