ਅੰਮ੍ਰਿਤਸਰ (ਦਲਜੀਤ) - ਪੰਜਾਬ ਵਿਚ ਹੁਣ ਕੈਂਸਰ ਦੇ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਲੱਖਾਂ ਰੁਪਏ ਖ਼ਰਚ ਨਹੀਂ ਕਰਨੇ ਪੈਣਗੇ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਮਰੀਜ਼ਾਂ ਦੀ ਸਹੂਲਤ ਲਈ 15 ਕਰੋੜ ਦੀ ਲਾਗਤ ਵਾਲੀ ਅਤਿ-ਆਧੁਨਿਕ ਤਕਨੀਕਾਂ ਨਾਲ ਲੈਂਸ ਲੀਨੀਅਰ ਐਕਸੀਲੇਟਰ ਮਸ਼ੀਨ ਭੇਜੀ ਹੈ। ਪ੍ਰਾਈਵੇਟ ਸੈਂਟਰਾਂ ਵਲੋਂ ਇਸ ਮਸ਼ੀਨ ’ਤੇ ਹੋਣ ਵਾਲੇ ਇਲਾਜ ਲਈ 3,00,000 ਮਰੀਜ਼ ਤੋਂ ਲਈ ਜਾਂਦੇ ਹਨ, ਜਦਕਿ ਮੈਡੀਕਲ ਕਾਲਜ ਵਿਚ ਇਹ ਇਲਾਜ ਮੁਫ਼ਤ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਇੱਜ਼ਤ ਦੀ ਖਾਤਰ ਭਰਾ ਨੇ ਕੀਤਾ ਭੈਣ ਦਾ ਕਤਲ, ਜ਼ਮੀਨ ’ਚ ਦਫ਼ਨਾਈ ਲਾਸ਼
ਪੰਜਾਬ ਵਿਚ ਲੱਗੀ ਇਹ ਪਹਿਲੀ ਸਰਕਾਰੀ ਮਸ਼ੀਨ ਨਾਲ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਫਿਲਹਾਲ ਮਸ਼ੀਨ ’ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿਚ ਲਗਾਤਾਰ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਕੈਂਸਰ ਦਾ ਇਕ ਵਿਸ਼ੇਸ਼ ਰਾਜ ਪੱਧਰ ਸਟੇਟ ਕੈਂਸਰ ਇੰਸਟੀਚਿਊਟ ਬਣਾਇਆ ਗਿਆ ਹੈ, ਜਿਸ ਵਿਚ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਦੀ ਅਗਵਾਈ ਵਿਚ ਮਾਹਿਰ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ
ਮੈਡੀਕਲ ਕਾਲਜ ਵਿਚ ਪਹਿਲਾਂ ਮਰੀਜ਼ਾਂ ਦਾ ਇਲਾਜ ਬਿਹਤਰ ਢੰਗ ਨਾਲ ਕੀਤਾ ਜਾਂਦਾ ਸੀ ਪਰ ਹੁਣ 15 ਕਰੋੜ ਦੀ ਲਾਗਤ ਵਾਲੀ ਇਹ ਮਸ਼ੀਨ ਆਉਣ ਨਾਲ ਮਰੀਜ਼ਾਂ ਦੇ ਇਲਾਜ ਵਿਚ ਹੋਰ ਅਸਾਨੀ ਹੋ ਗਈ ਹੈ। ਪ੍ਰਾਈਵੇਟ ਸੈਂਟਰਾਂ ਵਲੋਂ ਇਸ ਮਸ਼ੀਨ ’ਤੇ ਕੀਤੇ ਜਾਣ ਵਾਲੇ ਇਲਾਜ ਲਈ 1 ਤੋਂ 3 ਲੱਖ ਵਿਚ ਮਰੀਜ਼ਾਂ ਤੋਂ ਪੈਸੇ ਲਏ ਜਾਂਦੇ ਸਨ। ਦੱਸ ਦੇਈਏ ਕਿ ਰੋਜ਼ਾਨਾ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਤੋਂ ਇਲਾਜ ਲਈ ਇਸ ਸੈਂਟਰ ਵਿਚ ਮਰੀਜ਼ ਆਉਂਦੇ ਹਨ। ਸਰਕਾਰੀ ਮੈਡੀਕਲ ਕਾਲਜ ਵਿਚ ਕੈਂਸਰ ਦੇ ਇਲਾਜ ਲਈ ਲੀਨੀਅਰ ਐਕਸੀਲੇਟਰ ਮਸ਼ੀਨ ਸ਼ੁਰੂ ਕਰ ਦਿੱਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਹ ਮਸ਼ੀਨ ਮਨੁੱਖ ਦੇ ਉਸ ਹਿੱਸੇ ਨੂੰ ਰੇਡੀਏਸ਼ਨ ਦਿੰਦੀ ਹੈ, ਜਿੱਥੇ ਕੈਂਸਰ ਸੈੱਲ ਹੁੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
ਨਿੱਜੀ ਹਸਪਤਾਲਾਂ ਵਿਚ ਕੈਂਸਰ ਦੇ ਇਲਾਜ ਵਿਚ ਲੱਖਾਂ ਰੁਪਏ ਖ਼ਰਚ ਹੁੰਦੇ ਹਨ ਤੇ ਮੈਡੀਕਲ ਕਾਲਜ ਵਿਚ ਇਸ ਦਾ ਇਲਾਜ ਮੁਫ਼ਤ ਹੈ। ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਦੀ ਅਗਵਾਈ ਵਿਚ ਕੈਂਸਰ ਵਿਭਾਗ ਵਿਚ ਲਗਾਤਾਰ ਨਵੇਂ ਪ੍ਰਾਜੈਕਟ ਕੰਮ ਨਾਲ ਸੰਬੰਧਤ ਹੋ ਰਹੇ ਹਨ। ਮੈਡੀਕਲ ਕਾਲਜ ਵਿਚ ਰੋਜ਼ਾਨਾ 50 ਮਰੀਜ਼ਾਂ ਨੂੰ ਰੇਡੀਏਸ਼ਨ, 40 ਨੂੰ ਕੀਮੋਥੈਰੇਪੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 50 ਤੋਂ ਜ਼ਿਆਦਾ ਮਰੀਜ਼ ਇਲਾਜ ਤੋਂ ਬਾਅਦ ਫਾਲੋਅੱਪ ਲਈ ਇੱਥੇ ਆਉਂਦੇ ਹਨ। ਮੈਡੀਕਲ ਕਾਲਜ ਵਿਚ ਸਟੇਟ ਕੈਂਸਰ ਇੰਸਟੀਚਿਊਟ ਦੀ ਉਸਾਰੀ ਆਖਰੀ ਪੜਾਅ ’ਤੇ ਹੈ। ਸਾਲ 2016 ਵਿਚ ਐਲਾਨਿਆ ਇਹ ਅਭਿਲਾਸ਼ੀ ਪ੍ਰਾਜੈਕਟ ਕੈਂਸਰ ਮਰੀਜਾਂ ਲਈ ਵਰਦਾਨ ਬਣੇਗ। ਇੰਸਟੀਚਿਊਟ ਵਿਚ ਕੈਂਸਰ ਦੇ ਇਲਾਜ ਦੇ ਨਾਲ-ਨਾਲ ਨੌਜਵਾਨ ਡਾਕਟਰਾਂ ਨੂੰ ਕੈਂਸਰ ਦੇ ਇਲਾਜ ਦੀ ਪ੍ਰਕਿਰਿਆ, ਤਜ਼ਰਬੇਕਾਰ ਡਾਕਟਰਾਂ ਨੂੰ ਕੈਂਸਰ ’ਤੇ ਜਾਂਚ ਆਦਿ ਕੰਮ ਕੀਤੇ ਜਾਣਗੇ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ : ਟੌਫੀ ਦੇਣ ਦੇ ਬਹਾਨੇ 5 ਸਾਲਾ ਬੱਚੇ ਨੂੰ ਕੁਆਰਟਰ ’ਚ ਲਿਜਾ ਕੀਤਾ ਕੁਕਰਮ
120 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਇੰਸਟੀਚਿਊਟ ਦਾ ਲਾਭ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕ ਵੀ ਲੈ ਸਕਣਗੇ। ਉੱਧਰ ਦੂਜੇ ਪਾਸੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਕੈਂਸਰ ਯੂਨਿਟ ਦੇ ਇੰਚਾਰਜ ਡਾ. ਰਾਜੀਵ ਦੇਵਗਨ ਨੇ ਦੱਸਿਆ ਕਿ ਮਸ਼ੀਨ ਲੱਗਣ ਨਾਲ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲ ਰਹੀ ਹੈ। ਮਰੀਜ਼ਾਂ ਦੇ ਵੱਖ-ਵੱਖ ਤਰ੍ਹਾਂ ਦੇ ਇਲਾਜ ਮੁਫ਼ਤ ਕੀਤੇ ਜਾ ਰਹੇ ਹਨ। ਅਤਿ-ਆਧੁਨਿਕ ਤਕਨੀਕਾਂ ਨਾਲ ਪੰਜਾਬ ਵਿਚ ਇਹ ਪਹਿਲੀ ਮਸ਼ੀਨ ਹੈ। ਪ੍ਰਾਈਵੇਟ ਸੈਂਟਰਾਂ ਦੇ ਕੋਲ ਇਹ ਮਸ਼ੀਨ ਹੈ ਪਰ ਉਨ੍ਹਾਂ ਕੋਲ ਨਵੀਂ ਤਕਨੀਕ ਦੀ ਇਹ ਮਸ਼ੀਨ ਨਹੀਂ ਹੈ।
ਪੜ੍ਹੋ ਇਹ ਵੀ ਖ਼ਬਰ - CM ਐਲਾਨ ਤੋਂ ਪਹਿਲਾਂ ਸਟੇਜ ਤੋਂ ਜਦੋਂ ਗੁੰਮ ਹੋਈ ਨਵਜੋਤ ਸਿੱਧੂ ਦੀ ਅੰਗੂਠੀ, ਰਾਹੁਲ ਗਾਂਧੀ ਨੇ ਲੱਭੀ (ਤਸਵੀਰਾਂ)
ਉਨ੍ਹਾਂ ਨੇ ਦੱਸਿਆ ਕਿ ਮਰੀਜ਼ਾਂ ਦੀ ਪੂਰੀ ਸੇਵਾ ਭਾਵ ਨਾਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਇਲਾਜ ਕੀਤਾ ਜਾ ਰਿਹਾ ਹੈ। ਡਾ. ਦੇਵਗਨ ਨੇ ਦੱਸਿਆ ਕਿ ਸੰਸਥਾ ਦਾ ਕਾਰਜ ਪੂਰੀ ਤਰ੍ਹਾਂ ਨਾਲ ਸ਼ੁਰੂ ਹੋਣ ਦੇ ਬਾਅਦ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲੇਗੀ।
ਜਲੰਧਰ: ਗੈਂਗਸਟਰ ਅਮਨ-ਫਤਿਹ ਨੇ ਪੁਲਸ ਸਾਹਮਣੇ ਕੀਤੇ ਖ਼ੁਲਾਸੇ, ਇਨ੍ਹਾਂ ਵੱਡੀਆਂ ਵਾਰਦਾਤਾਂ ਨੂੰ ਦੇਣਾ ਸੀ ਅੰਜਾਮ
NEXT STORY