ਭਿੱਖੀਵੰਡ/ਖਾਲੜਾ (ਸੁਖਚੈਨ/ਅਮਨ) - ਪੰਜਾਬ ਅੰਦਰ ਕਾਂਗਰਸ ਪਾਰਟੀ ਤੋਂ ਜਨਤਾ ਪੂਰੀ ਤਰ੍ਹਾਂ ਨਾਲ ਖੁਸ਼ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜੋ ਵੀ ਵਾਅਦੇ ਕੀਤੇ ਗਏ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਂ ਰਿਹਾ ਹੈ ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਗਰੀਬਾਂ ਨੂੰ ਹਰ ਸਹੂਲਤ ਦੇਣ ਲਈ ਸਰਕਾਰ ਵਚਨਬੰਦ ਹੈ ਅਤੇ ਪੰਜਾਬ 'ਚ ਗਰੀਬ ਵਰਗ ਨੂੰ ਹਰ ਸਰਕਾਰ ਦੀ ਸਕੀਮ ਨਾਲ ਜੁੜਕੇ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਦੀ ਸ਼ਗਨ ਸਕੀਮ ਜੋ ਪਿਛਲੀ ਸਰਕਾਰ ਦੇ ਨਾਮ 'ਤੇ ਹੀ ਚੱਲਦੀ ਸੀ ਸਗੋਂ ਉਸ ਸਕੀਮ ਦਾ ਲਾਭ ਲੋੜਵੰਦਾ ਤੱਕ ਨਹੀਂ ਸੀ ਪਹੁੰਚ ਦਾ ਕਿਉਂਕਿ ਕਈ ਕਈ ਸਾਲ ਲੋਕ ਇਸ ਸਕੀਮ ਨੂੰ ਲੈਣ ਲਈ ਸਰਕਾਰੀ ਦਫਤਰਾਂ ਦੇ ਚੱਕਰਾਂ 'ਚ ਰਹਿੰਦੇ ਸਨ। ਕਾਂਗਰਸ ਪਾਰਟੀ ਦੀ ਸਰਕਾਰ 'ਚ ਕਿਸੇ ਵੀ ਲੋੜਵੰਦ ਨੂੰ ਦਫਤਰੀ ਚੱਕਰ ਨਹੀਂ ਕੱਟਣੇ ਪੈਣਗੇ ਸਗੋਂ ਘਰ ਬੈਠੇ ਹੀ ਸਹੂਲਤ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਕਿਸੇ ਵੀ ਪਿੰਡ 'ਚ ਕੋਈ ਵੀ ਵਿਕਾਸ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਸਗੋਂ ਵਿਕਾਸ ਕੰਮਾਂ ਦੇ ਨਾਮ 'ਤੇ ਘਪਲੇ ਹੋਏ ਹਨ ਜਿਸ ਦੀ ਜਾਂਚ ਕਰਵਾਈ ਜਾਂ ਰਹੀ ਹੈ ਅਤੇ ਜੋ ਵੀ ਇਸ ਦੇ ਦੋਸ਼ੀ ਹੋਏ ਉਨ੍ਹਾਂ 'ਤੇ ਕਰਵਾਈ ਕੀਤੀ ਜਾਵੇਗਾ। ਹਲਕੇ 'ਚ ਇਕ ਵੱਡੀ ਗੱਲ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਨਾਲ ਹਲਕੇ 'ਚ ਧੜੇਬੰਦੀ ਨੂੰ ਮੁੱਖ ਰੱਖਕੇ ਵਿਕਾਸ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਹਲਕੇ 'ਚ ਵਿਕਾਸ ਕੰਮ ਧੱੜੇਬੰਦੀ ਤੋਂ ਉਪੱਰ ਉਠਕੇ ਕੀਤੇ ਜਾਣਗੇ ਕਿਉਂਕਿ ਜੇ ਹਲਕੇ ਦੀ ਤਰੱਕੀ ਕਰਨੀ ਹੈ ਤਾਂ ਫਿਰ ਕੋਈ ਧੱੜੇਬੰਦੀ ਨਹੀਂ ਹੋਵੇਗੀ। ਪਿਛਲੇ ਲੰਬੇ ਸਮੇਂ ਤੋਂ ਜੋ ਹਲਕੇ ਦੀ ਤਰੱਕੀ ਨਹੀਂ ਹੋਈ ਉਸ ਦਾ ਕਾਰਨ ਧੜੇਬੰਦੀ ਹੈ। ਇਸ ਮੌਕੇ ਉਨ੍ਹਾਂਂ ਨਾਲ ਲਖਵਿੰਦਰ ਸਿੰਘ ਸੰਧੂ ਸੁਰਸਿੰਘ, ਅਵਜੀਤ ਸਿੰਘ ਅੱਬੂ ਮਾਲਕ ਲਾਈਮ ਲਾਈਟ ਰਿਜ਼ੋਰਸ, ਸਰਪੰਚ ਰੇਸ਼ਮ ਸਿੰਘ ਬਾਸਰਕੇ, ਚਾਨਣ ਸਿੰਘ ਬਾਸਰਕੇ, ਹਰਜਿੰਦਰ ਸਿੰਘ ਜਿੰਦਰ, ਮਨਜੀਤ ਸਿੰਘ ਕਾਲਾ, ਸਤਨਾਮ ਸਿੰਘ ਮੈਂਬਰ ਆਦਿ ਹਾਜ਼ਰ ਸਨ।
ਰੇਤਾ ਦੀ ਨਜਾਇਜ਼ ਨਿਕਾਸੀ ਕਰਨ ਦੇ ਦੋਸ਼ 'ਚ 6 ਨਾਮਜ਼ਦ, 2 ਗ੍ਰਿਫਤਾਰ
NEXT STORY