ਜਲੰਧਰ,(ਜ. ਬ.) : ਐਤਵਾਰ ਨੂੰ ਕੋਰੋਨਾ ਦੇ ਮਾਮਲਿਆਂ ਦਾ ਸੈਂਕੜਾ ਲਗਾਉਣ ਤੋਂ ਬਾਅਦ ਸੋਮਵਾਰ ਨੂੰ ਪੰਜਾਬ ਨੂੰ ਕੋਰੋਨਾ ਦੇ ਮਾਮਲਿਆਂ 'ਚ ਰਾਹਤ ਮਿਲੀ ਹੈ। ਸੋਮਵਾਰ ਨੂੰ ਰਾਜ 'ਚ ਕੋਰੋਨਾ ਦੇ 52 ਨਵੇਂ ਮਾਮਲੇ ਸਾਹਮਣੇ ਆਏ, ਇਨ੍ਹਾਂ ਮਾਮਲਿਆਂ ਨੂੰ ਮਿਲਾ ਕੇ ਪੰਜਾਬ 'ਚ ਕੋਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ 1928 ਹੋ ਗਈ ਹੈ। ਹਾਲਾਂਕਿ ਕੱਲ ਸ਼ਾਮ ਤਕ ਪੰਜਾਬ 'ਚ ਕੋਰੋਨਾ ਦੇ 1888 ਮਾਮਲੇ ਸਨ ਅਤੇ ਅੱਜ ਦਾ ਆਂਕੜਾ ਮਿਲਾ ਕੇ ਇਹ ਗਿਣਤੀ 1940 ਤਕ ਪਹੁੰਚਦੀ ਹੈ ਪਰ ਵਿਭਾਗ ਵਲੋਂ ਸੋਮਵਾਰ ਨੂੰ ਆਪਣੇ ਆਂਕੜੇ ਦੁਰੁਸਤ ਕੀਤੇ ਜਾਣ ਤੋਂ ਬਾਅਦ ਪੰਜਾਬ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 1928 ਹੈ। ਇਨ੍ਹਾਂ 'ਚ ਸਭ ਤੋਂ ਜ਼ਿਆਦਾ 20 ਮਾਮਲੇ ਫਤਿਹਗੜ੍ਹ ਸਾਹਿਬ ਅਤੇ 13 ਮਾਮਲੇ ਜਲੰਧਰ 'ਚ ਹਨ ਜਦਕਿ ਫਤਿਹਗੜ੍ਹ ਸਾਹਿਬ 'ਚ 9, ਸੰਗਰੂਰ 'ਚ 6, ਮੋਗਾ 'ਚ 4, ਲੁਧਿਆਣਾ ਤੇ ਪਟਿਆਲਾ 'ਚ 2-2, ਫਾਜ਼ਿਲਕਾ, ਅੰਮ੍ਰਿਤਸਰ, ਮੋਹਾਲੀ ਅਤੇ ਤਰਨਤਾਰਨ 'ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ 'ਚ ਹੁਣ ਤਕ 42306 ਮਰੀਜ਼ਾਂ ਦੀ ਜਾਂਚ ਹੋਈ ਹੈ, ਜਿਨ੍ਹਾਂ 'ਚੋਂ 2436 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਈ. ਜੀ. ਐੱਸ. ਅਧਿਆਪਕਾਂ ਦਾ ਘਰ ਦਾ ਚੁੱਲ੍ਹਾ ਚਲਾਉਣਾ ਹੋਇਆ ਔਖਾ
NEXT STORY