ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਪੰਜਾਬ 'ਚ ਵਧਿਆ ਨਾਈਟ ਕਰਫਿਊ, ਮੁੱਖ ਮੰਤਰੀ ਨੇ ਜਾਰੀ ਕੀਤੇ ਸਖ਼ਤ ਹੁਕਮ
ਚੰਡੀਗੜ੍ਹ : ਇਸ ਵਾਰ ਪੰਜਾਬ ਦੇ ਲੋਕ ਨਵੇਂ ਸਾਲ ਦਾ ਜਸ਼ਨ ਨਹੀਂ ਮਨਾ ਸਕਣਗੇ। ਪੰਜਾਬ ਸਰਕਾਰ ਨੇ ਨਾਈਟ ਕਰਫਿਊ 1 ਜਨਵਰੀ ਤਕ ਵਧਾ ਦਿੱਤਾ ਹੈ। ਦਰਅਸਲ ਪੰਜਾਬ 'ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਰਾਤ ਦੇ ਕਰਫਿਊ ਅਤੇ ਵਿਆਹਾਂ ਵਿਚ ਲੋਕਾਂ ਦੀ ਗਿਣਤੀ 'ਤੇ ਲੱਗੀ ਰੋਕ ਨੂੰ 1 ਜਨਵਰੀ 2021 ਤੱਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
'ਪੰਜਾਬ ਕਾਂਗਰਸ' 14 ਤਾਰੀਖ਼ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਕਰੇਗੀ ਪ੍ਰਦਰਸ਼ਨ, ਕੀਤਾ ਜਾਵੇਗਾ ਵੱਡਾ ਐਲਾਨ
ਚੰਡੀਗੜ੍ਹ : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਦਿੱਲੀ ਵਿਖੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉੱਥੇ ਹੀ ਪੰਜਾਬ ਕਾਂਗਰਸ ਵੱਲੋਂ ਵੀ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਸ਼ੰਭੂ ਬੈਰੀਅਰ 'ਤੇ 14 ਦਸੰਬਰ ਨੂੰ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਸ ਧਰਨੇ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ 'ਚ ਹੋਣ ਵਾਲੀ ਵੱਡੀ ਰੈਲੀ ਦੀ ਜਗ੍ਹਾ ਅਤੇ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ।
ਗਾਇਕਾ ਕੌਰ ਬੀ ਦਾ ਦਾਅਵਾ, ਗੁਰਦਾਸ ਮਾਨ ਪਹਿਲਾਂ ਹੀ ਮੰਗ ਚੁੱਕੇ ਨੇ ਮੁਆਫ਼ੀ (ਵੀਡੀਓ)
ਜਲੰਧਰ (ਬਿਊਰੋ) – ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾਂ ਨੂੰ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਉਥੇ ਹੀ ਪੰਜਾਬ ਦਾ ਪ੍ਰਸਿੱਧ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਬੀਤੇ ਕੁਝ ਦਿਨ ਪਹਿਲਾਂ ਦਿੱਲੀ ਕਿਸਾਨੀ ਧਰਨੇ 'ਚ ਪਹੁੰਚੇ ਸਨ, ਜਿਥੇ ਕੁਝ ਕਿਸਾਨ ਜਥੇਬੰਦੀਆਂ ਵਲੋਂ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਗਿਆ। ਹਾਲਾਂਕਿ ਕੁਝ ਕਿਸਾਨ ਜਥੇਬੰਦੀਆਂ ਗੁਰਦਾਸ ਮਾਨ ਦੇ ਹੱਕ 'ਚ ਵੀ ਨਜ਼ਰ ਆਈਆਂ ਸਨ।
ਕਿਸਾਨਾਂ ਵਲੋਂ ਰੋਡ ਜਾਮ ਕਰਨ ਦਾ ਐਲਾਨ, ਦਿੱਲੀ-ਜੈਪੁਰ ਹਾਈਵੇਅ 'ਤੇ ਤਾਇਨਾਤ ਹੋਣਗੇ 2 ਹਜ਼ਾਰ ਜਵਾਨ
ਨਵੀਂ ਦਿੱਲੀ- ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 16ਵੇਂ ਦਿਨ ਯਾਨੀ ਸ਼ੁੱਕਰਵਾਰ ਨੂੰ ਵੀ ਜਾਰੀ ਹੈ। ਕਿਸਾਨਾਂ ਨੇ ਅੱਜ ਤੋਂ ਅੰਦੋਲਨ ਨੂੰ ਹੋਰ ਵੀ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਵੀਰਵਾਰ ਨੂੰ ਦਿੱਲੀ ਸਿੰਘੂ ਬਾਰਡਰ 'ਤੇ ਬੈਠਕ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਬੈਠਕ 'ਚ ਇਹ ਫੈਸਲਾ ਹੋਇਆ ਹੈ ਕਿ ਪੂਰੇ ਭਾਰਤ 'ਚ ਹੁਣ ਰੇਲਵੇ ਟਰੈਕ 'ਤੇ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ।
ਕਿਸਾਨ ਅੰਦੋਲਨ ਦੀ ਹਮਾਇਤ 'ਚ ਗਏ ਮੁਨੀਮ ਦੀ ਦਿੱਲੀ ਵਿਖੇ ਮੌਤ
ਧੂਰੀ (ਅਸ਼ਵਨੀ): ਕੇਂਦਰ ਵਲੋਂ ਬਣਾਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ 10 ਦਸੰਬਰ ਨੂੰ ਕਿਸਾਨ ਅੰਦੋਲਨ ਦੀ ਹਮਾਇਤ 'ਚ ਧੂਰੀ ਤੋਂ ਆੜ੍ਹਤੀਆ ਐਸੋਸੀਏਸ਼ਨ, ਪੱਲੇਦਾਰ ਯੂਨੀਅਨ ਅਤੇ ਮੁਨੀਮ ਐਸੋਸੀਏਸ਼ਨ ਦੇ ਆਗੂ ਦਿੱਲੀ ਵਿਖੇ ਧਰਨੇ 'ਚ ਸ਼ਾਮਲ ਹੋਣ ਲਈ ਗਏ ਸਨ ਜਿੱਥੇ ਬੀਤੀ ਕੱਲ੍ਹ ਧੂਰੀ ਦੇ ਰਹਿਣ ਵਾਲੇ ਇਕ ਮੁਨੀਮ ਕ੍ਰਿਸ਼ਨ ਲਾਲ (65) ਦੀ ਦਿੱਲੀ ਵਿਖੇ ਧਰਨੇ ਦੌਰਾਨ ਮੌਤ ਹੋ ਗਈ।
ਚੰਗੀ ਖ਼ਬਰ : ਚੰਡੀਗੜ੍ਹ 'ਚ ਹੁਣ 10 ਰੁਪਏ 'ਚ ਅੱਧਾ ਘੰਟਾ ਚਲਾ ਸਕੋਗੇ 'ਸਾਈਕਲ'
ਚੰਡੀਗੜ੍ਹ : ਚੰਡੀਗੜ੍ਹ 'ਚ ਹੁਣ 10 ਰੁਪਏ ਕਿਰਾਏ 'ਤੇ ਲੋਕ ਅੱਧਾ ਘੰਟਾ ਸਾਈਕਲ ਚਲਾ ਸਕਦੇ ਹਨ। ਰਾਕ ਗਾਰਡਨ ਤੋਂ ਪੰਜਾਬ ਗਵਰਨਰ ਹਾਊਸ ਤੱਕ ਖੁਦ ਸਾਈਕਲ ਚਲਾ ਕੇ ਵੀ. ਪੀ. ਸਿੰਘ ਬਦਨੌਰ ਨੇ ਪਬਲਿਕ ਬਾਈਕ ਸ਼ੇਅਰਿੰਗ ਸਿਸਟਮ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਸ਼ਹਿਰ ਦੀਆਂ 25 ਥਾਵਾਂ 'ਤੇ ਸਾਈਕਲ ਮਿਲਣੇ ਸ਼ੁਰੂ ਹੋ ਗਏ ਹਨ। ਪ੍ਰਸ਼ਾਸਕ ਨੇ ਸ਼ਹਿਰ ਦੇ ਲੋਕਾਂ ਨੂੰ ਆਪਣੇ ਰੋਜ਼ਾਨਾਦੇ ਕੰਮਕਾਜ ਲਈ ਜਨਤਕ ਬਾਈਕ ਸ਼ੇਅਰਿੰਗ ਪ੍ਰਣਾਲੀ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ।
ਸਰਕਾਰ ਵਲੋਂ ਭੇਜੀਆਂ ਤਜਵੀਜ਼ਾਂ 'ਤੇ ਕਿਸਾਨਾਂ ਨੂੰ ਇਤਰਾਜ਼ ਹੈ ਤਾਂ ਸਾਡੇ ਨਾਲ ਗੱਲਬਾਤ ਕਰਨ : ਨਰੇਂਦਰ ਤੋਮਰ
ਨਵੀਂ ਦਿੱਲੀ- ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ 16 ਦਿਨ ਹੈ। ਇਸ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਨੇ ਕਿਹਾ ਹੈ ਕਿ ਗੱਲਬਾਤ ਦਾ ਰਸਤਾ ਹਾਲੇ ਵੀ ਖੁੱਲ੍ਹਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਸਮੱਸਿਆ 'ਤੇ ਵਿਚਾਰ ਕਰ ਰਹੇ ਹਾਂ। ਸਾਨੂੰ ਲੱਗਦਾ ਹੈ ਕਿ ਗੱਲ ਕਰ ਕੇ ਹੱਲ ਕੱਢ ਸਕਦੇ ਹਾਂ। ਮੈਂ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਭਰੋਸੇ 'ਚ ਹਾਂ।
ਕਿਸਾਨ ਅੰਦੋਲਨ ਦੇ ਹੱਕ 'ਚ ਆਏ ਧਰਮਿੰਦਰ, ਟਵੀਟ ਕਰਕੇ ਸਰਕਾਰ ਨੂੰ ਆਖੀ ਇਹ ਗੱਲ
ਮੁੰਬਈ : ਦੇਸ਼ ਵਿਚ ਜਾਰੀ ਕਿਸਾਨ ਅੰਦੋਲਨ 'ਤੇ ਹੁਣ ਤੱਕ ਕਈ ਸਿਤਾਰਿਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਸਿਤਾਰੇ ਕਿਸਾਨਾਂ ਦਾ ਸਮਰਥਨ ਕਰਨ ਲਈ ਦਿੱਲੀ ਵੀ ਜਾ ਰਹੇ ਹਨ। ਹੁਣ ਬਾਲੀਵੁੱਡ ਦੇ ਦਿੱਗਜ ਕਲਾਕਾਰ ਧਰਮਿੰਦਰ ਨੇ ਵੀ ਕਿਸਾਨ ਅੰਦੋਲਨ ਅਤੇ ਕਿਸਾਨਾਂ ਦੀ ਹਾਲਤ 'ਤੇ ਦੁੱਖ ਜ਼ਾਹਰ ਕੀਤਾ ਹੈ। ਧਰਮਿੰਦਰ ਨੇ ਕਿਸਾਨਾਂ ਨੂੰ ਲੈ ਕੇ ਟਵਿਟਰ 'ਤੇ ਆਪਣਾ ਦੁੱਖ ਸਾਂਝਾ ਕਰਦੇ ਹੋਏ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਉੱਜਵਲ ਭਵਿੱਖ ਲਈ ਕੋਈ ਕਦਮ ਜ਼ਰੂਰ ਚੁੱਕੇ।
ਪੰਜਾਬ ਦੇ 'ਮੌਸਮ' ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ, ਅੱਜ ਤੇ ਕੱਲ੍ਹ ਮੀਂਹ ਦੇ ਆਸਾਰ
ਲੁਧਿਆਣਾ (ਸਲੂਜਾ) : ਪੰਜਾਬ ਅਤੇ ਚੰਡੀਗੜ੍ਹ 'ਚ ਸ਼ੁੱਕਰਵਾਰ ਨੂੰ ਠੰਡ ਵਧਣ ਦੇ ਆਸਾਰ ਹਨ। ਮੌਸਮ ਮਹਿਕਮੇ ਚੰਡੀਗੜ੍ਹ ਵੱਲੋਂ ਮੌਸਮ ਦੇ ਮਿਜਾਜ਼ ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਗਿਆ ਹੈ।
ਫੇਸਬੁੱਕ 'ਤੇ ਫਿਰ ਬੋਲੇ ਨਵਜੋਤ ਸਿੱਧੂ, ਸਰਕਾਰ 'ਤੇ ਚੁੱਕੇ ਵੱਡੇ ਸਵਾਲ
ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੂੰਜੀਪਤੀਆਂ ਦੇ ਹੱਕ ਵਿਚ ਲਏ ਜਾ ਰਹੇ ਫ਼ੈਸਲਿਆਂ 'ਤੇ ਸਵਾਲ ਚੁੱਕੇ ਹਨ। ਪੈਟਰੋਲ-ਡੀਜ਼ਲ ਦੀਆਂ ਆਸਮਾਨੀ ਪੁੱਜੀਆਂ ਕੀਮਤਾਂ 'ਤੇ ਸਿੱਧੂ ਨੇ ਆਖਿਆ ਕਿ ਅਕਤੂਬਰ 2014 'ਚ ਕੇਂਦਰ ਵੱਲੋਂ ਡੀਜਲ ਕੀਮਤਾਂ 'ਤੇ ਸਰਕਾਰੀ ਨਿਯੰਤਰਣ ਹਟਾਇਆ ਗਿਆ ਜਦਕਿ ਨਵੰਬਰ 2020 ਤੱਕ ਸਰਕਾਰ ਨੇ ਆਬਕਾਰੀ ਕਰ 820% ਵਧਾ ਕੇ ਖੇਤੀ ਲਾਗਤ ਦੇ ਮੁੱਖ 'ਤੇ ਮੁੱਢਲੇ ਅੰਗ ਡੀਜ਼ਲ ਦੀਆਂ ਕੀਮਤਾਂ ਆਸਮਾਨ ਚੜ੍ਹਾ ਦਿੱਤੀਆਂ।
ਛੱਪੜ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ ਦੇ ਮਾਮਲੇ 'ਚ ਵੱਡਾ ਖੁਲਾਸਾ, ਪਿਓ ਨੇ ਹੀ ਦਿੱਤੀ ਭਿਆਨਕ ਮੌਤ
ਜਲੰਧਰ (ਮਹੇਸ਼)— ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਤੱਲ੍ਹਣ ਤੋਂ ਸਲੇਮਪੁਰ ਮਸੰਦਾਂ ਨੂੰ ਜਾਂਦੇ ਮਾਰਗ 'ਤੇ ਸਥਿਤ ਛੱਪੜ ਦੇ ਗੰਦੇ ਪਾਣੀ 'ਚ ਤੈਰਦੀਆਂ 2 ਬੱਚਿਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਦੋਵੇਂ ਬੱਚਿਆਂ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਬੱਚਿਆਂ ਦੇ ਪਿਤਾ ਨੇ ਹੀ ਕੀਤਾ ਹੈ।
ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਤਾਇਨਾਤ 2 IPS ਨਿਕਲੇ ਕੋਰੋਨਾ ਪਾਜ਼ੇਟਿਵ
ਨਵੀਂ ਦਿੱਲੀ- ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਅੰਦੋਲਨ 16ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਇਸ ਵਿਚ ਖ਼ਬਰ ਮਿਲੀ ਹੈ ਕਿ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਦੌਰਾਨ ਫ਼ੋਰਸ ਨੂੰ ਲੀਡ ਕਰਨ ਵਾਲੇ 2 ਆਈ.ਪੀ.ਐੱਸ. ਅਧਿਕਾਰੀ ਕੋਰੋਨਾ ਪਾਜ਼ੇਟਿਵ ਨਿਕਲੇ ਹਨ। ਇਨ੍ਹਾਂ ਅਫ਼ਸਰਾਂ 'ਚ ਆਊਟਰ-ਨਾਰਥ ਦੇ ਡੀ.ਸੀ.ਪੀ. ਗੌਰਵ ਅਤੇ ਐਡੀਸ਼ਨਲ ਡੀ.ਸੀ.ਪੀ. ਘਨਸ਼ਾਮ ਬੰਸਲ ਹਨ।
ਜਲੰਧਰ 'ਚ ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਵੱਢਿਆ ਵਕੀਲ
ਜਲੰਧਰ (ਸੁਧੀਰ)— ਸੰਗਤ ਸਿੰਘ ਨਗਰ 'ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਮਾਮੂਲੀ ਗੱਲ 'ਤੇ ਹੋਏ ਝਗੜੇ 'ਚ ਇਕ ਧਿਰ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਵਕੀਲ ਬੇਟੇ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਸ਼ਹਿਰ 'ਚ ਬੇਰਹਿਮੀ ਨਾਲ ਹੋਏ ਇਸ ਕਤਲ ਦੀ ਸੂਚਨਾ ਮਿਲਦੇ ਹੀ ਕਮਿਸ਼ਨਰੇਟ ਪੁਲਸ 'ਚ ਭਾਜੜ ਮਚ ਗਈ।
ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੱਥ 'ਚ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਕਮਾਨ, ਬਣੇ ਪ੍ਰਧਾਨ
ਲੁਧਿਆਣਾ (ਵਿੱਕੀ) : ਪੰਜਾਬ ਬੈਡਮਿੰਟਨ ਐਸੋ. ਦੀਆਂ ਚੋਣਾਂ ਵੀਰਵਾਰ ਨੂੰ ਇਲੈਕਸ਼ਨ ਅਫਸਰ-ਕਮ-ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਦੀ ਅਗਵਾਈ 'ਚ ਸੰਪੰਨ ਹੋਈਆਂ, ਜਿਸ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਨਿਰਵਿਰੋਧ ਐਸੋ. ਦਾ ਪ੍ਰਧਾਨ ਚੁਣਿਆ ਗਿਆ।
ਸੰਗਤ ਤਕ ਗੁਰਮਤਿ ਦੀ ਜਾਣਕਾਰੀ ਸਪੱਸ਼ਟ ਰੂਪ 'ਚ ਪਹੁੰਚਾਉਣਾ ਪ੍ਰਚਾਰਕ ਸ਼੍ਰੇਣੀ ਦਾ ਫਰਜ਼ : ਬੀਬੀ ਜਗੀਰ ਕੌਰ
NEXT STORY