ਨਵੀਂ ਦਿੱਲੀ- ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ 16 ਦਿਨ ਹੈ। ਇਸ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਨੇ ਕਿਹਾ ਹੈ ਕਿ ਗੱਲਬਾਤ ਦਾ ਰਸਤਾ ਹਾਲੇ ਵੀ ਖੁੱਲ੍ਹਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਸਮੱਸਿਆ 'ਤੇ ਵਿਚਾਰ ਕਰ ਰਹੇ ਹਾਂ। ਸਾਨੂੰ ਲੱਗਦਾ ਹੈ ਕਿ ਗੱਲ ਕਰ ਕੇ ਹੱਲ ਕੱਢ ਸਕਦੇ ਹਾਂ। ਮੈਂ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਭਰੋਸੇ 'ਚ ਹਾਂ। ਸਰਕਾਰ ਵਲੋਂ ਕਿਸਾਨਾਂ ਨੂੰ ਪ੍ਰਸਤਾਵ ਭੇਜਿਆ ਗਿਆ ਹੈ। ਜੇਕਰ ਕਿਸਾਨਾਂ ਨੂੰ ਪਰੇਸ਼ਾਨੀ ਹੈ ਤਾਂ ਗੱਲ ਕਰ ਸਕਦੇ ਹਨ। ਤੋਮਰ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਯੂਨੀਅਨ ਨਾਲ 6 ਦੌਰ ਦੀ ਗੱਲਬਾਤ ਹੋਈ। ਸਰਕਾਰ ਦੀ ਲਗਾਤਾਰ ਅਪੀਲ ਸੀ ਕਿ ਕਾਨੂੰਨ ਦੇ ਉਹ ਕਿਹੜੇ ਪ੍ਰਬੰਧ ਹਨ, ਜਿਨ੍ਹਾਂ 'ਤੇ ਕਿਸਾਨ ਨੂੰ ਇਤਰਾਜ਼ ਹੈ, ਕਈ ਦੌਰ ਦੀ ਗੱਲਬਾਤ 'ਚ ਇਹ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਨੇ ਕਿਹਾ,''ਮੈਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਗਤੀਰੋਧ ਨੂੰ ਤੋੜਨ, ਸਰਕਾਰ ਨੇ ਉਨ੍ਹਾਂ ਨੂੰ ਇਕ ਪ੍ਰਸਤਾਵ ਭੇਜਿਆ ਹੈ। ਜੇਕਰ ਕਿਸੇ ਐਕਟ ਦੇ ਪ੍ਰਬੰਧਾਂ 'ਤੇ ਇਤਰਾਜ਼ ਹੈ ਤਾਂ ਇਸ 'ਤੇ ਚਰਚਾ ਹੋਈ ਹੈ, ਅੱਗੇ ਵੀ ਹੋ ਸਕਦੀ ਹੈ। ਸਾਡਾ ਪ੍ਰਸਤਾਵ ਉਨ੍ਹਾਂ ਦੇ (ਕਿਸਾਨਾਂ) ਕੋਲ ਹੈ। ਉਨ੍ਹਾਂ ਨੇ ਇਸ 'ਤੇ ਚਰਚਾ ਕੀਤੀ ਪਰ ਸਾਨੂੰ ਉਸ ਤੋਂ ਕੋਈ ਜਵਾਬ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ : ਦਿੱਲੀ ਸਰਹੱਦ 'ਤੇ ਡਟੇ ਕਿਸਾਨਾਂ ਦਾ ਅੰਦੋਲਨ 16ਵੇਂ ਦਿਨ ਵੀ ਜਾਰੀ, ਕਾਨੂੰਨ ਰੱਦ ਕਰਨ ਦੀ ਮੰਗ 'ਤੇ ਅੜੇ
ਦੱਸਣਯੋਗ ਹੈ ਕਿ 16 ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਅੰਦੋਲਨ ਦਿੱਲੀ ਸਿੰਘੂ ਬਾਰਡਰ 'ਤੇ ਜਾਰੀ ਹੈ। ਕਿਸਾਨ ਜਥੇਬੰਦੀਆਂ ਦੇ ਨੇਤਾ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ 'ਤੇ ਅੜੇ ਹੈ। ਉੱਥੇ ਹੀ ਸਰਕਾਰ ਖੇਤੀਬਾੜੀ ਕਾਨੂੰਨਾਂ 'ਚ ਸੋਧ ਲਈ ਤਿਆਰ ਹੈ। ਇਸ ਲਈ ਸਰਕਾਰ ਨੇ ਇਕ ਲਿਖਤੀ ਪ੍ਰਸਤਾਵ ਵੀ ਪੇਸ਼ ਕੀਤਾ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਖਾਰਜ ਕਰ ਦਿੱਤਾ। ਹੁਣ ਕਿਸਾਨ 14 ਦਸੰਬਰ ਤੋਂ ਰਾਸ਼ਟਰਵਿਆਪੀ ਅੰਦੋਲਨ ਦੀ ਤਿਆਰੀ 'ਚ ਜੁਟੇ ਹਨ। ਕਿਸਾਨਾਂ ਨਾਲ ਸਰਕਾਰ ਦੀ 5ਦੌਰ ਦੀ ਵਾਰਤਾ ਹੋ ਚੁਕੀ ਹੈ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਕਿਸਾਨ ਆਪਣੀ ਮੰਗ 'ਤੇ ਅੜੇ ਹੋਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਕਿਸਾਨਾਂ ਦੀ ਵਾਰਤਾ ਬੇਨਤੀਜਾ ਰਹੀ ਸੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਤਾਇਨਾਤ 2 IPS ਨਿਕਲੇ ਕੋਰੋਨਾ ਪਾਜ਼ੇਟਿਵ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਖੱਟੜ ਸਰਕਾਰ ਨੂੰ ਦੁਸ਼ਯੰਤ ਚੌਟਾਲਾ ਦੀ ਚਿਤਾਵਨੀ, ਕਿਸਾਨਾਂ ਨੂੰ MSP ਨਹੀਂ ਦਿਵਾ ਸਕਿਆ ਤਾਂ ਅਸਤੀਫ਼ਾ ਦੇ ਦੇਵਾਂਗਾ
NEXT STORY