ਬਠਿੰਡਾ, (ਪ੍ਰੀਤ)— ਪੰਜਾਬ ਪੁਲਸ ਨੇ ਅੱਜ ਝਾਰਖੰਡ ਤੋਂ ਅਫੀਮ ਲਿਆ ਕੇ ਪੰਜਾਬ 'ਚ ਸਪਲਾਈ ਕਰਨ ਵਾਲੇ ਬਿਹਾਰੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਜਿਸ ਦੌਰਾਨ ਉਸ ਕੋਲੋਂ 1 ਕਿਲੋਂ ਅਫੀਮ ਬਰਾਮਦ ਕੀਤੀ ਗਈ। ਥਾਣਾ ਨੰਬਰ 8 ਦੇ ਐੱਸ. ਐੱਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਫੋਕਲ ਪੁਆਇੰਟ ਚੌਕੀ ਇੰਚਾਰਜ ਏ. ਐੱਸ. ਆਈ. ਸੰਜੀਵ ਕੁਮਾਰ ਨੇ ਟਰਾਂਸਪੋਰਟ ਨੇੜੇ ਨਾਕਾਬੰਦੀ ਦੌਰਾਨ ਮੁਕੇਸ਼ ਸ਼ਰਮਾ ਪੁੱਤਰ ਉਮੇਸ਼ ਸ਼ਰਮਾ ਵਾਸੀ ਬਿਹਾਰ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ 1 ਕਿਲੋ ਅਫੀਮ ਬਰਾਮਦ ਕੀਤੀ।
ਐੱਸ. ਐੱਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਹ ਅਫੀਮ ਤਸਕਰੀ ਦਾ ਧੰਦਾ ਚਲਾ ਰਿਹਾ ਸੀ। ਦੋਸ਼ੀ ਝਾਰਖੰਡ ਤੋਂ ਅਫੀਮ ਲਿਆ ਕੇ ਬਟਾਲਾ, ਬਠਿੰਡਾ, ਬਲਾਚੌਰ ਅਤੇ ਹੋਰ ਸ਼ਹਿਰਾਂ 'ਚ ਸਪਲਾਈ ਕਰਦਾ ਸੀ। ਦੋਸ਼ੀ ਦਾ ਪੰਜਾਬ ਦੇ ਕਈ ਸ਼ਹਿਰਾਂ 'ਚ ਨੈੱਟਵਰਕ ਫੈਲਿਆ ਹੋਇਆ ਸੀ। ਉਸ ਦਾ ਨੈੱਟਵਰਕ ਜਾਨਣ ਲਈ ਉਸ ਦੀਆਂ ਮੋਬਾਈਲ ਕਾਲਾਂ ਦੀ ਜਾਣਕਾਰੀ ਚੈੱਕ ਕਰਵਾਈ ਜਾ ਰਹੀ ਹੈ।
ਡਰਾਈਵਰਾਂ ਨੂੰ ਕਰਦਾ ਸਪਲਾਈ
ਇੰਸਪੈਕਟਰ ਨਵਦੀਪ ਨੇ ਦੱਸਿਆ ਕਿ ਦੋਸ਼ੀ ਪੇਸ਼ੇ ਤੋਂ ਡਰਾਈਵਰ ਹੈ। ਉਹ ਕੁੱਝ ਸਾਲ ਪਹਿਲਾਂ ਤਾਂ ਟਰੱਕ ਚਲਾਉਂਦਾ ਸੀ ਪਰ ਉਸ ਦਾ ਸਪੰਰਕ ਝਾਰਖੰਡ ਦੇ ਕੁਝ ਤਸਕਰਾਂ ਨਾਲ ਹੋਇਆ ਅਤੇ ਜਿਸ ਦੌਰਾਨ ਉਹ ਖੁਦ ਵੀ ਤਸਕਰੀ 'ਚ ਜੁਟ ਗਿਆ। ਉਸ ਦਾ ਨੈੱਟਵਰਕ ਜ਼ਿਆਦਾਤਰ ਡਰਾਈਵਰਾਂ ਨਾਲ ਹੀ ਸੀ। ਉਹ ਅਫੀਮ ਲਿਆ ਕੇ ਡਰਾਈਵਰਾਂ ਨੂੰ ਹੀ ਸਪਲਾਈ ਕਰਦਾ ਸੀ। ਇੰਸਪੈਕਟਰ ਨੇ ਦੱਸਿਆ ਕਿ ਇਕ ਹੋਰ ਤੱਥ ਸਾਹਮਣੇ ਆਇਆ ਹੈ ਕਿ ਬਿਹਾਰ 'ਚ ਪਿੰਡ ਜੌਹਰੀ 'ਚ ਜੰਗਲ ਦਾ ਏਰੀਆ ਹੈ। ਜਿਥੇ ਚੋਰੀ-ਚੋਰੀ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ। ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਮਿਲੀ ਜਾਣਕਾਰੀ ਨੂੰ ਅਧਿਕਾਰੀਆਂ ਤਕ ਭੇਜਿਆ ਜਾਵੇਗਾ ਅਤੇ ਰਿਪੋਰਟ ਬਿਹਾਰ ਪੁਲਸ ਨੂੰ ਵੀ ਭੇਜੀ ਜਾਵੇਗੀ ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਤਨੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼, 2 ਨਾਮਜ਼ਦ
NEXT STORY