ਹੁਸ਼ਿਆਰਪੁਰ (ਰਾਜੇਸ਼ ਜੈਨ)-ਕੇਂਦਰ ਸਰਕਾਰ ਦੀ ਬੇਰੁਖੀ ਕਾਰਨ ਪੰਜਾਬ ਦਾ ਇੱਟ-ਭੱਠਾ ਉਦਯੋਗ ਪੂਰਨ ਤੌਰ ’ਤੇ ਬੰਦ ਹੋਣ ਦੀ ਕਗਾਰ ਉੱਤੇ ਹੈ। ਵਾਰ-ਵਾਰ ਗੁਹਾਰ ਲਾਉਣ ਉੱਤੇ ਵੀ ਸਰਕਾਰ ਸੁਣਵਾਈ ਨਹੀਂ ਕਰ ਰਹੀ, ਜਿਸ ਦੌਰਾਨ ਪੰਜਾਬ ਦੇ ਕਰੀਬ 2700 ਇੱਟ-ਭੱਠੇ ਅਗਸਤ ਤੋਂ ਅਣਮਿੱਥੇ ਸਮੇਂ ਲਈ ਬੰਦ ਕੀਤੇ ਜਾ ਰਹੇ ਹਨ। ਇਹ ਐਲਾਨ ਪੰਜਾਬ ਇੱਟ-ਭੱਠਾ ਐਸੋਸੀਏਸ਼ਨ ਦੇ ਪ੍ਰਦੇਸ਼ ਚੇਅਰਮੈਨ ਕ੍ਰਿਸ਼ਣ ਕੁਮਾਰ ਵਾਸਲ ਨੇ ਕੀਤਾ, ਜਿੱਥੇ ਸ਼ਿਵਦੇਵ ਸਿੰਘ ਬਾਜਵਾ, ਮਨੀਸ਼ ਗੁਪਤਾ, ਰਾਕੇਸ਼ ਮੋਹਨ ਪੁਰੀ ਅਤੇ ਚਰਨਦਾਸ ਸ਼ਰਮਾ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ ’ਚ 45 ਗੈਂਗਸਟਰਾਂ ਸਰਗਰਮ, ਗਾਇਕਾਂ ਤੇ ਅਭਿਨੇਤਾਵਾਂ ਤੋਂ ਲੈ ਵੀ ਚੁੱਕੇ ਨੇ 10-10 ਲੱਖ ਦੀ ਰੰਗਦਾਰੀ
ਉਨ੍ਹਾਂ ਕਿਹਾ ਕਿ 7 ਹਜ਼ਾਰ ਰੁਪਏ ਟਨ ਮਿਲਣ ਵਾਲਾ ਕੋਲਾ ਹੁਣ 21500 ਰੁਪਏ ਟਨ ’ਚ ਖ਼ਰੀਦਣ ਨੂੰ ਮਜਬੂਰ ਹਨ, ਜਿਸ ਦੌਰਾਨ 5 ਫ਼ੀਸਦੀ ਜੀ. ਐੱਸ. ਟੀ. ਵੀ ਉਨ੍ਹਾਂ ਨੂੰ 3 ਗੁਣਾ ਭਰਨਾ ਪੈ ਰਿਹਾ ਹੈ। ਦੇਸ਼ ’ਚ ਕੋਲੇ ਦਾ ਕਾਰੋਬਾਰ ਸਰਕਾਰ ਵੱਲੋਂ ਕੁਝ ਕੁ ਪੂੰਜੀਪਤੀਆਂ ਦੇ ਹਵਾਲੇ ਕਰਨ ਨਾਲ ਉਹ ਮਨਮਾਨੀ ਕਰ ਰਹੇ ਹਨ। ਹਾਲਾਤ ਇਹ ਹਨ ਕਿ ਜ਼ਿਆਦਾਤਰ ਭੱਠਾ ਮਾਲਕ ਡਿਪਰੈਸ਼ਨ ਅਤੇ ਕਰਜ਼ੇ ਵਿਚ ਡੁੱਬ ਰਹੇ ਹਨ। ਸਰਕਾਰ ਨੇ ਇੱਟਾਂ ਉੱਤੇ ਜੀ. ਐੱਸ. ਟੀ. 5 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਕਰ ਦਿੱਤਾ ਹੈ, ਜਦੋਂਕਿ ਗਾਹਕ ਇਸ ਨੂੰ ਦੇਣ ਨੂੰ ਤਿਆਰ ਨਹੀਂ ਹੈ ਕਿਉਂਕਿ ਇਸ ਨਾਲ ਇੱਟਾਂ ਦੀ ਕੀਮਤ ਹੋਰ ਵੱਧ ਜਾਂਦੀ ਹੈ।
ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ ਲਈ ‘ਆਪ’ ਨੇ ਐਲਾਨਿਆ ਉਮੀਦਵਾਰ
ਭੱਠਾ ਮਾਲਿਕਾਂ ਨੇ ਦੋਸ਼ ਲਾਇਆ ਕਿ ਸਰਕਾਰ ਪੰਜਾਬ ਦੇ 5 ਲੱਖ ਤੋਂ ਜ਼ਿਆਦਾ ਪਰਿਵਾਰਾਂ ਦਾ ਗਲਾ ਘੋਟ ਰਹੀ ਹੈ, ਜੋ ਇੱਟ-ਭੱਠਾ ਉਦਯੋਗ ਉੱਤੇ ਨਿਰਭਰ ਹਨ, ਉਥੇ ਹੀ ਭੱਠੇ ਬੰਦ ਹੋਣ ਉੱਤੇ ਰਾਜ ’ਚ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ, ਜਿਸ ਦੀ ਸਾਰੀ ਜ਼ਿੰਮੇਦਾਰੀ ਕੇਂਦਰ ਸਰਕਾਰ ਦੀ ਰਹੇਗੀ। ਇਸ ਦੌਰਾਨ ਭੱਠਾ ਮਾਲਿਕਾਂ ਪੰਕਜ ਡਡਵਾਲ, ਸੰਦੀਪ ਗੁਪਤਾ, ਬਿਕਰਮ ਸਿੰਘ ਪਟਿਆਲ, ਵਿਪਨ ਗੁਪਤਾ, ਨਮਿਤ ਗੁਪਤਾ, ਨਰਿੰਦਰ ਕੌਸ਼ਲ, ਰਾਕੇਸ਼ ਮੋਹਨ ਪੁਰੀ, ਅਸ਼ਵਿਨੀ ਗਰਗ, ਦਿਪਾਂਸ਼ੂ ਗੁਪਤਾ, ਰਣਦੀਪ ਸਿੰਘ ਆਦਿ ਨੇ ਵੀ ਵਿਰੋਧ ਜਤਾਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਿਗਰੇਟ-ਤੰਬਾਕੂ ਨੂੰ ਲੈ ਕੇ ਲੁਧਿਆਣਾ ਤੋਂ ਆਈ IGST ਨੇ ਅੰਮ੍ਰਿਤਸਰ ਜ਼ਿਲ੍ਹੇ ਦੇ 2 ਗੋਦਾਮਾਂ ’ਚ ਕੀਤੀ ਛਾਪੇਮਾਰੀ
NEXT STORY