ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਬੁੱਧਵਾਰ ਨੂੰ ਪੰਜਾਬ 'ਚ ਕੋਰੋਨਾ ਦੇ 4970 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 69 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 314269 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 8114 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 54108 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 4970 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 6744906 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ- ਹੁਣ ਇਨ੍ਹਾਂ ਐਪਸ ਰਾਹੀਂ ਘਰ ਬੈਠੇ ਹੀ ਮਿਲੇਗੀ ਸ਼ਰਾਬ
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 879, ਜਲੰਧਰ 422, ਐੱਸ. ਏ. ਐੱਸ. ਨਗਰ 692, ਪਟਿਆਲਾ 462, ਅੰਮ੍ਰਿਤਸਰ 290, ਹੁਸ਼ਿਆਰਪੁਰ 221, ਬਠਿੰਡਾ 267, ਗੁਰਦਾਸਪੁਰ 164, ਕਪੂਰਥਲਾ 162, ਐੱਸ. ਬੀ. ਐੱਸ. ਨਗਰ 50, ਪਠਾਨਕੋਟ 124, ਸੰਗਰੂਰ 182, ਫਿਰੋਜ਼ਪੁਰ 148, ਰੋਪੜ 135, ਫਰੀਦਕੋਟ 166, ਫਾਜ਼ਿਲਕਾ 110, ਸ੍ਰੀ ਮੁਕਤਸਰ ਸਾਹਿਬ 126, ਫਤਿਹਗੜ੍ਹ ਸਾਹਿਬ 51, ਤਰਨਤਾਰਨ 41, ਮੋਗਾ 105, ਮਾਨਸਾ 141 ਅਤੇ ਬਰਨਾਲਾ 'ਚ 32 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਨਾਈਟ ਕਰਫਿਊ ਦੀ ਮਾਰ, ਸਬਜ਼ੀ ਦਾ ਕਾਰੋਬਾਰ 50 ਫੀਸਦੀ ਥੱਲੇ ਲੁੜਕਿਆ
ਉੱਥੇ ਹੀ ਸੂਬੇ 'ਚ ਅੱਜ 69 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 10, ਬਰਨਾਲਾ 1, ਬਠਿੰਡਾ 2, ਫਰੀਦਕੋਟ 1, ਫਾਜ਼ਿਲਕਾ 2, ਫਿਰੋਜ਼ਪੁਰ 7, ਗੁਰਦਾਸਪੁਰ 3, ਹੁਸ਼ਿਆਰਪੁਰ 5, ਜਲੰਧਰ 5, ਕਪੂਰਥਲਾ 3, ਲੁਧਿਆਣਾ 7, ਮੁਕਤਸਰ ਸਾਹਿਬ 1, ਐੱਸ.ਏ.ਐੱਸ ਨਗਰ 6, ਪਠਾਨਕੋਟ 2, ਪਟਿਆਲਾ 6, ਐੱਸ.ਬੀ.ਐੱਸ ਨਗਰ 4 ਅਤੇ ਤਰਨਤਾਰਨ 'ਚ 4 ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਨਾਈਟ ਕਰਫਿਊ ਦੀ ਮਾਰ, ਸਬਜ਼ੀ ਦਾ ਕਾਰੋਬਾਰ 50 ਫੀਸਦੀ ਥੱਲੇ ਲੁੜਕਿਆ
NEXT STORY