ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਦਿਨ ਮੰਗਲਵਾਰ ਨੂੰ ਪੰਜਾਬ 'ਚ ਕੋਰੋਨਾ ਦੇ 692 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 34 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 125211 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 3894 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 21736 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 692 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 2189467 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਹੈ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 103, ਜਲੰਧਰ 95, ਪਟਿਆਲਾ 44, ਐਸ. ਏ. ਐਸ. ਨਗਰ 57, ਅੰਮ੍ਰਿਤਸਰ 57, ਗੁਰਦਾਸਪੁਰ 40, ਬਠਿੰਡਾ 55, ਹੁਸ਼ਿਆਰਪੁਰ 41, ਫਿਰੋਜ਼ਪੁਰ 15, ਪਠਾਨਕੋਟ 7, ਸੰਗਰੂਰ 12, ਕਪੂਰਥਲਾ 20, ਫਰੀਦਕੋਟ 15, ਸ੍ਰੀ ਮੁਕਤਸਰ ਸਾਹਿਬ 29, ਫਾਜ਼ਿਲਕਾ 18, ਮੋਗਾ 4, ਰੋਪੜ 28, ਫਤਿਹਗੜ੍ਹ ਸਾਹਿਬ 12, ਬਰਨਾਲਾ 3, ਤਰਨਤਾਰਨ 18, ਐਸ. ਬੀ. ਐਸ. ਨਗਰ 14 ਅਤੇ ਮਾਨਸਾ ਤੋਂ 5 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉਥੇ ਹੀ ਸੂਬੇ 'ਚ ਅੱਜ 34 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 6, ਲੁਧਿਆਣਾ 4, ਗੁਰਦਾਸਪੁਰ 3, ਸੰਗਰੂਰ 3, ਹੁਸ਼ਿਆਰਪੁਰ 2, ਜਲੰਧਰ 2, ਕਪੂਰਥਲਾ 2, ਐਸ. ਏ. ਐਸ. ਨਗਰ 2, ਸ੍ਰੀ ਮੁਕਤਸਰ ਸਾਹਿਬ 2, ਪਟਿਆਲਾ 2, ਰੋਪੜ 2, ਬਰਨਾਲਾ 1, ਫਾਜ਼ਿਲਕਾ 1, ਮੋਗਾ 1 ਤੇ ਐਸ. ਬੀ. ਐਸ. ਨਗਰ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।
ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਾਈ ਜਾਵੇ : ਏ. ਡੀ. ਸੀ.
NEXT STORY