ਖੰਨਾ (ਸ਼ਾਹੀ, ਸੁਖਵਿੰਦਰ ਕੌਰ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਲ-2021 ਲਈ ਹਾਈਕੋਰਟ 'ਚ ਹੋਣ ਵਾਲੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। 17 ਦਸੰਬਰ ਨੂੰ ਜਾਰੀ ਹੋਏ ਨੋਟੀਫਿਕੇਸ਼ਨ ਅਨੁਸਾਰ ਹਾਈਕੋਰਟ ਹਰ ਇਕ ਐਤਵਾਰ (52 ਦਿਨ), ਹਫ਼ਤੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ (24 ਦਿਨ), ਗਰਮੀਆਂ ਦੀ ਛੁੱਟੀਆਂ 31 ਮਈ ਤੋਂ 25 ਜੂਨ (26 ਦਿਨ), ਸਰਦੀਆਂ ਦੀਆਂ ਛੁੱਟੀ 29 ਦਸੰਬਰ ਤੋਂ 31 ਦਸੰਬਰ (3 ਦਿਨ), ਵਿਸਾਖੀ ’ਤੇ ਛੁੱਟੀਆਂ 12 ਅਪ੍ਰੈਲ ਤੋਂ 16 ਅਪ੍ਰੈਲ (5 ਦਿਨ) ਅਤੇ ਦੁਸਹਿਰੇ ’ਤੇ ਛੁੱਟੀਆਂ 18 ਅਕਤੂਬਰ ਤੋਂ 22 ਅਕਤੂਬਰ (5 ਦਿਨ) ਦੇ ਨਾਲ 27 ਹੋਰ ਛੁੱਟੀਆਂ ਦਾ ਐਲਾਨ ਕੀਤਾ ਹੈ।
ਇਨ੍ਹਾਂ 'ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ 20 ਜਨਵਰੀ, ਗਣਤੰਤਰ ਦਿਵਸ 26 ਜਨਵਰੀ, ਗੁਰੂ ਰਵਿਦਾਸ ਜੈਯੰਤੀ 27 ਫਰਵਰੀ, ਮਹਾਸ਼ਿਵਰਾਤਰੀ 11 ਮਾਰਚ, ਹੋਲੀ 29 ਮਾਰਚ, ਹੋਲਾ 30 ਮਾਰਚ, ਗੁੱਡ ਫਰਾਈਡੇ 2 ਅਪ੍ਰੈਲ, ਵਿਸਾਖੀ 13 ਅਪ੍ਰੈਲ, ਡਾਕਟਰ ਅੰਬੇਡਕਰ ਜੈਯੰਤੀ 14 ਅਪ੍ਰੈਲ, ਰਾਮ ਨੌਮੀ 21 ਅਪ੍ਰੈਲ, ਮਹਾਵੀਰ ਜੈਯੰਤੀ 25 ਅਪ੍ਰੈਲ, ਈਦ-ਉਲ-ਫਿਤਰ, 14 ਮਈ, ਸ਼ਹੀਦੀ ਦਿਨ ਗੁਰੂ ਅਰਜਨ ਦੇਵ ਜੀ 14 ਜੂਨ, ਬਕਰੀਦ 21 ਜੁਲਾਈ, ਆਜ਼ਾਦੀ ਦਿਵਸ 15 ਅਗਸਤ, ਰੱਖੜੀ 22 ਅਗਸਤ, ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 30 ਅਗਸਤ, ਗਾਂਧੀ ਜੈਯੰਤੀ 2 ਅਕਤੂਬਰ, ਦੁਸਹਿਰਾ 15 ਅਕਤੂਬਰ, ਮਹਾਰਿਸ਼ੀ ਵਾਲਮੀਕਿ ਜੈਯੰਤੀ 20 ਅਕਤੂਬਰ, ਦੀਵਾਲੀ 4 ਨਵੰਬਰ, ਗੁਰੂ ਨਾਨਕ ਦੇਵ ਜੈਯੰਤੀ 19 ਨਵੰਬਰ, ਸ਼ਹੀਦੀ ਦਿਨ ਗੁਰੂ ਤੇਗ ਬਹਾਦਰ ਜੀ 8 ਦਸੰਬਰ, ਕ੍ਰਿਸਮਿਸ 25 ਦਸੰਬਰ, ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ 26 ਤੋਂ 28 ਦਸੰਬਰ ਆਦਿ ਸ਼ਾਮਲ ਹਨ।
ਵਟਸਐਪ ਕਾਲ ਕਰਕੇ ਪਾਕਿਸਤਾਨ ਤੋਂ ਮੰਗਵਾਈ 'ਹੈਰੋਇਨ', ਤਸਕਰ ਸਮੇਤ ਕਰੋੜਾਂ ਦਾ ਨਸ਼ਾ ਬਰਾਮਦ
NEXT STORY