ਲੁਧਿਆਣਾ: ਲੁਧਿਆਣਾ (ਦਿਹਾਤੀ) ਪੁਲਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਮਾਈਕ੍ਰੋ ਬੈਂਕ ਲੁੱਟ ਦੀ ਵਾਰਦਾਤ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਲੁੱਟ ਦਾ ਮਾਸਟਰਮਾਈਂਡ ਕੰਪਨੀ ਦਾ ਹੀ ਕਰਮਚਾਰੀ ਨਿਕਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ; ਦੁਪਹਿਰ 2 ਵਜੇ ਤਕ...
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਾਖਾ ਦੇ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ 8 ਅਕਤੂਬਰ ਨੂੰ ਸਵਤੰਤਰ ਮਾਈਕ੍ਰੋ ਫਿਨ ਪ੍ਰਾਈਵੇਟ ਲਿਮਟਿਡ ਬ੍ਰਾਂਚ ਮੰਡੀ ਅਹਿਮਦਗੜ੍ਹ ਦੇ ਕਰਮਚਾਰੀ ਜਸਪ੍ਰੀਤ ਸਿੰਘ ਨੇ ਮੈਨੇਜਰ ਰੇਸ਼ਮ ਸਿੰਘ ਨੂੰ ਫੋਨ ਕਰਕੇ ਦੱਸਿਆ ਸੀ ਕਿ ਜਦੋਂ ਉਹ ਬੱਦੋਵਾਲ ਤੋਂ ਲੱਲਤੋਂ ਜਾ ਰਿਹਾ ਸੀ, ਤਾਂ 4 ਵਿਅਕਤੀਆਂ ਨੇ ਉਸ ਨੂੰ ਘੇਰ ਕੇ ਕੰਪਨੀ ਦੇ 90,828 ਰੁਪਏ ਵਾਲਾ ਬੈਗ ਖੋਹ ਲਿਆ। ਹਾਲਾਂਕਿ, ਮੈਨੇਜਰ ਵੱਲੋਂ ਕੀਤੀ ਪੜਤਾਲ 'ਤੇ ਇਹ ਸ਼ੱਕ ਜ਼ਾਹਰ ਹੋਇਆ ਕਿ ਜਸਪ੍ਰੀਤ ਸਿੰਘ ਨੇ ਆਪਣੇ ਸਾਥੀ ਨਾਲ ਮਿਲ ਕੇ ਖੁਦ ਹੀ ਪੈਸੇ ਹੜੱਪਣ ਦੀ ਨੀਅਤ ਨਾਲ ਚੋਰੀ ਕੀਤੇ ਹਨ। ਇਸ ਸ਼ੱਕ ਦੇ ਆਧਾਰ 'ਤੇ 10 ਅਕਤੂਬਰ ਨੂੰ ਥਾਣਾ ਦਾਖਾ ਵਿਖੇ ਮੁਕੱਦਮਾ ਨੰਬਰ 175 ਦਰਜ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਦੀ ਵਾਪਸੀ ਨੂੰ ਲੈ ਕੇ ਭੱਖਣ ਲੱਗੀ ਸਿਆਸਤ! CM ਮਾਨ ਨੇ ਆਖ਼ ਦਿੱਤੀ ਇਹ ਗੱਲ
ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਸਟਰਮਾਈਂਡ ਜਸਪ੍ਰੀਤ ਸਿੰਘ (ਕਰਮਚਾਰੀ) ਅਤੇ ਉਸ ਦੇ ਸਾਥੀ ਪਰਵਿੰਦਰ ਸਿੰਘ ਨੂੰ ਕਾਬੂ ਕਰ ਲਿਆ। ਇਨ੍ਹਾਂ ਦੋਸ਼ੀਆਂ ਪਾਸੋਂ ਚੋਰੀ ਕੀਤੀ ਰਕਮ ਵਿਚੋਂ 85,200/- ਰੁਪਏ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਖੁੱਜਲ ਵਾਸੀ ਹਸਨਪੁਰ ਨੂੰ ਵੀ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ ਹੈ। ਪੁਲਸ ਵੱਲੋਂ ਦੱਸਿਆ ਗਿਆ ਹੈ ਕਿ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੈਟਰੋਲਿੰਗ ਅਤੇ ਨਾਕਾਬੰਦੀ ਵਧਾ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਯੁੱਧ ਨਸ਼ਿਆਂ ਵਿਰੁੱਧ': ਸਾਦਿਕ ਵਿਖੇ ਸਮੱਗਲਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
NEXT STORY