ਗੁਰਦਾਸਪੁਰ (ਗੁਰਪ੍ਰੀਤ ਸਿੰਘ): ਬਟਾਲਾ ਦੇ ਇਮਲੀ ਮੁਹੱਲੇ ਵਿਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਸਕੂਟਰੀ 'ਤੇ ਆਏ ਅਣਪਛਾਤੇ ਵਿਅਕਤੀ ਵੱਲੋਂ ਕੋਈ ਚੀਜ਼ ਸੁੱਟ ਕੇ ਧਮਾਕਾ ਕਰ ਦਿੱਤਾ ਗਿਆ। ਧਮਾਕਾ ਇਨਾ ਜ਼ਬਰਦਸਤ ਹੋਇਆ ਕਿ ਪੂਰੇ ਇਲਾਕੇ ਵਿਚ ਉਸ ਦੀ ਆਵਾਜ਼ ਗੂੰਜ ਉੱਠੀ। ਗਨੀਮਤ ਇਹ ਰਹੀ ਕਿ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦਾ ਬਚਾਅ ਰਿਹਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 7 ਜ਼ਿਲ੍ਹਿਆਂ ਲਈ Alert ਜਾਰੀ! ਮੀਂਹ-ਹਨੇਰੀ ਨਾਲ ਵਿਗੜ ਸਕਦੈ ਮੌਸਮ
ਧਮਾਕੇ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ ਦੇ ਲੋਕ ਸੜਕਾਂ 'ਤੇ ਆ ਗਏ। ਇਸ ਮੌਕੇ ਚਸ਼ਮਦੀਦ ਨੇ ਕਿਹਾ ਕਿ ਸਕੂਟੀ 'ਤੇ ਇਕ ਵਿਅਕਤੀ ਮੂੰਹ ਬੰਨ੍ਹ ਕੇ ਆਇਆ ਤੇ ਉਸ ਨੇ ਕੋਈ ਚੀਜ਼ ਸੁੱਟੀ, ਜਿਸ ਨਾਲ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਬਹੁਤ ਜ਼ਿਆਦਾ ਸੀ। ਇਸੇ ਹੀ ਮੁਹੱਲੇ ਦੇ ਐਡਵੋਕੇਟ ਚੰਦਨ ਨੇ ਕਿਹਾ ਕਿ ਸਾਡਾ ਘਰ ਗਲੀ ਦੇ ਅੰਦਰ ਹੈ, ਜਦੋਂ ਧਮਾਕਾ ਹੋਇਆ ਆਵਾਜ਼ ਬਹੁਤ ਜ਼ਿਆਦਾ ਸੀ, ਜਿਸ ਨਾਲ ਦਹਿਸ਼ਤ ਵਾਲਾ ਮਾਹੌਲ ਬਣ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਵੱਡਾ ਬਦਲਾਅ ਕਰਨ ਜਾ ਰਹੀ ਮਾਨ ਸਰਕਾਰ
ਉਨ੍ਹਾਂ ਕਿਹਾ ਕਿ ਜਿਸ ਰਸਤੇ 'ਤੇ ਇਹ ਧਮਾਕਾ ਹੋਇਆ ਹੈ, ਇਹ ਰਸਤਾ ਇਤਿਹਾਸਿਕ ਗੁਰਦੁਆਰਾ ਕੰਧ ਸਾਹਿਬ ਨੂੰ ਅਤੇ ਸਿੱਧ ਸ਼ਕਤੀ ਪੀਠ ਮੰਦਰ ਕਾਲੀ ਦੁਆਰੇ ਨੂੰ ਜਾਂਦਾ ਹੈ। 6 ਅਪ੍ਰੈਲ ਨੂੰ ਰਾਮ ਨੌਮੀ ਦਾ ਤਿਉਹਾਰ ਆ ਰਿਹਾ ਹੈ। ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਟਾਰੂਚੱਕ ਵਲੋਂ ਜੰਗਲ ਡਿਪੂ ਦੀ ਅਚਨਚੇਤ ਚੈਕਿੰਗ, ਖਾਮੀਆਂ ਮਿਲਣ ’ਤੇ ਅਧਿਕਾਰੀਆਂ ਦਾ ਕੀਤਾ ਤਬਾਦਲਾ
NEXT STORY