ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਪਿੰਡ ਬਨਵਾਲਾ ਹੁਨਵੰਤਾ ਵਿਚ ਬੜੀ ਦਰਦਨਾਕ ਵਾਰਦਾਤ ਹੋ ਗਈ। ਬੀਤੀ ਰਾਤ ਲੁਟੇਰਿਆਂ ਨੇ ਇਕ ਘਰ ਵਿਚ ਵੜ ਕੇ ਨਾ ਸਿਰਫ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਸਗੋਂ 75 ਸਾਲਾ ਬਜ਼ੁਰਗ ਔਰਤ ਦਾ ਕਤਲ ਵੀ ਕਰ ਗਏ। ਮ੍ਰਿਤਕਾ ਦੀ ਪਛਾਣ ਹਰਬੰਸ ਕੌਰ ਵਜੋਂ ਹੋਈ ਹੈ। ਇਸ ਵਾਰਦਾਤ ਬਾਰੇ ਜਾਣ ਕੇ ਸਾਰੇ ਪਿੰਡ ਵਿਚ ਹੀ ਸੋਗ ਦੀ ਲਹਿਰ ਦੌੜ ਗਏ। ਬਜ਼ੁਰਗ ਜੋੜੇ ਦੇ ਬੱਚੇ ਆਸਟ੍ਰੇਲੀਆ ਵਿਚ ਰਹਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਆੜ੍ਹਤੀ ਦੇ ਕਾਤਲਾਂ ਦਾ ਹੋ ਗਿਆ ਐਨਕਾਊਂਟਰ! ਵਾਰਦਾਤ ਤੋਂ ਕੁਝ ਦੇਰ ਬਾਅਦ ਹੀ ਪੰਜਾਬ ਪੁਲਸ ਦਾ ਐਕਸ਼ਨ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਦੋਹਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਨਾਨਾ-ਨਾਨੀ ਇਕੱਲੇ ਰਹਿੰਦੇ ਸਨ ਤੇ ਉਨ੍ਹਾਂ ਬੱਚੇ ਆਸਟ੍ਰੇਲੀਆ ਵਿਚ ਹਨ। ਰਾਤ ਵੇਲੇ ਕੁਝ ਅਣਪਛਾਤੇ ਲੁਟੇਰਿਆਂ ਨੇ ਘਰ ਵਿਚ ਵੜ ਕੇ ਜੋੜੇ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ। ਲੁਟੇਰਿਆਂ ਨੇ ਹਰਬੰਸ ਕੌਰ 'ਤੇ ਜਾਨਲੇਵਾ ਹਮਲਾ ਕੀਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਮੌਕੇ 'ਤੇ ਪਹੁੰਚਣ 'ਤੇ ਘਰ ਦਾ ਦ੍ਰਿਸ਼ ਦਿਲ ਦਹਿਲਾ ਦੇਣ ਵਾਲਾ ਸੀ। ਬਜ਼ੁਰਗ ਔਰਤ ਦੀ ਲਾਸ਼ ਪਈ ਸੀ, ਸਾਰੀਆਂ ਅਲਮਾਰੀਆਂ ਖੁੱਲ੍ਹੀਆਂ ਹੋਈਆਂ ਸਨ, ਕੱਪੜੇ ਖਿੱਲਰੇ ਪਏ ਸਨ ਤੇ ਪੂਰੇ ਘਰ ਦੀ ਤਲਾਸ਼ੀ ਲਈ ਗਈ ਸੀ। ਫਾਜ਼ਿਲਕਾ ਦੇ DSP ਇਨਵੈਸਟੀਗੇਸ਼ਨ ਬਲਕਾਰ ਸਿੰਘ ਮੁਤਾਬਕ, ਨਿਰਭੈ ਸਿੰਘ ਦੇ ਘਰ ਵਿਚ ਹੋਈ ਇਸ ਵਾਰਦਾਤ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਟੀਮ ਇਹ ਪਤਾ ਲਗਾਉਣ ਵਿਚ ਲੱਗੀ ਹੋਈ ਹੈ ਕਿ ਔਰਤ ਦਾ ਕਤਲ ਕਿੰਝ ਕੀਤਾ ਗਿਆ ਤੇ ਲੁੱਟ ਦੀ ਵਾਰਦਾਤ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - 18 ਜਨਵਰੀ ਤਕ ਬਦਲਿਆ ਸਕੂਲਾਂ ਦਾ ਸਮਾਂ, ਦੁਪਹਿਰ 12.30 ਵਜੇ ਆਉਣਗੇ ਇਹ ਵਿਦਿਆਰਥੀ
ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਭੇਜਿਆ ਗਿਆ ਹੈ। ਪੁਲਸ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੁਟੇਰਿਆਂ ਦੀ ਭਾਲ ਕਰ ਰਹੀ ਹੈ ਤੇ CCTV ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਸ ਵੱਲੋਂ ਵਾਰਦਾਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਤੋਂ ਵੱਡੀ ਖ਼ਬਰ, ਖ਼ੂਹ 'ਚੋਂ ਮਿਲੀ ਡੇਢ ਮਹੀਨਾ ਪਹਿਲਾਂ ਵਿਆਹੀ ਕੁੜੀ ਦੀ ਲਾਸ਼
NEXT STORY