ਜਗਰਾਓਂ (ਮਾਲਵਾ): ਸ਼ਹਿਰ ਦੇ ਹਰੀ ਸਿੰਘ ਹਸਪਤਾਲ ਰੋਡ ’ਤੇ ਦੁਪਹਿਰ ਲਗਭਗ 3 ਵਜੇ ਅਜਿਹੀ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਜਿਸ ਨੇ ਸਾਰੇ ਜਗਰਾਉਂ ਵਿਚ ਖੌਫ਼ ਦਾ ਮਾਹੌਲ ਪੈਦਾ ਕਰ ਦਿੱਤਾ। ਪਿੰਡ ਗਿੱਦੜਵਿੰਡੀ ਦਾ 26 ਸਾਲਾ ਨੌਜਵਾਨ ਤੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਉਥੇ ਆਪਣੇ ਦੋ ਸਾਥੀਆਂ ਨਾਲ ਪਸ਼ੂਆਂ ਲਈ ਖਲ ਖਰੀਦਣ ਆਇਆ ਸੀ, ਜਦੋਂ ਅਚਾਨਕ ਉਸ ’ਤੇ ਹਮਲਾ ਹੋ ਗਿਆ।
ਜਾਣਕਾਰੀ ਮੁਤਾਬਕ ਪਿੰਡ ਰੂਮੀ ਦੇ ਛੇ ਤੋਂ ਸੱਤ ਅਣਪਛਾਤੇ ਹਮਲਾਵਰਾਂ ਨੇ ਮੌਕੇ ’ਤੇ ਪਹੁੰਚ ਕੇ ਤਿੰਨਾਂ ਨੂੰ ਪਿਸਤੌਲ ਦੀ ਨੋਕ ’ਤੇ ਘੇਰਿਆ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਅੱਖੀਂ ਦੇਖਣ ਵਾਲਿਆਂ ਅਨੁਸਾਰ, ਹਮਲਾਵਰਾਂ ਨੇ ਬਿਨਾਂ ਕਿਸੇ ਡਰ ਦੇ ਲੰਬੇ ਸਮੇਂ ਤੱਕ ਮਾਰਕੁੱਟ ਕੀਤੀ ਤੇ ਫਿਰ ਤੇਜਪਾਲ ਦੀ ਛਾਤੀ ’ਤੇ ਪਿਸਤੌਲ ਰੱਖ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਢਹਿ ਪਿਆ। ਸੂਤਰਾਂ ਦੀ ਮੰਨੀਏ ਤਾਂ ਇਹ ਹੱਤਿਆ ਪੁਰਾਣੀ ਰੰਜਿਸ਼ ਦਾ ਨਤੀਜਾ ਹੋ ਸਕਦੀ ਹੈ। ਪੀੜਤ ਦੇ ਸਾਥੀਆਂ ਨੇ ਦੱਸਿਆ ਕਿ ਹਮਲਾਵਰ ਪੂਰੀ ਤਿਆਰੀ ਨਾਲ ਆਏ ਸਨ। ਹਾਲਾਂਕਿ ਘਟਨਾ ਸਥਲ ’ਤੇ ਪੁਲਸ ਲਾਈਨ ਤੇ ਅਧਿਕਾਰੀਆਂ ਦੇ ਦਫ਼ਤਰ ਸਿਰਫ ਕੁਝ ਮੀਟਰ ਦੀ ਦੂਰੀ ’ਤੇ ਸਨ, ਫਿਰ ਵੀ ਹਮਲਾਵਰਾਂ ਨੇ ਖੁੱਲ੍ਹੇਆਮ ਅਪਰਾਧ ਕਰਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਖ਼ਬਰ ਮਿਲਦੇ ਹੀ ਜਗਰਾਉਂ ਸ਼ਹਿਰ ਵਿਚ ਹੜਕੰਪ ਮਚ ਗਿਆ। ਬੇਖੌਫ਼ ਤਰੀਕੇ ਨਾਲ ਵਾਪਰੀ ਇਸ ਹੱਤਿਆ ਨੇ ਲੋਕਾਂ ਵਿਚ ਡਰ ਅਤੇ ਬੇਚੈਨੀ ਪੈਦਾ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਘਟਨਾ! 10-12 ਬੰਦੇ ਲੈ ਕੇ ਸਕੀ ਭੈਣ ਦੇ ਘਰ ਜਾ ਵੜਿਆ ਭਰਾ ਤੇ ਫ਼ਿਰ...
ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਸ ਪੂਰੀ ਤਰ੍ਹਾਂ ਇਸ ਮਾਮਲੇ ’ਤੇ ਕੰਮ ਕਰ ਰਹੀ ਹੈ। ਹਰੀ ਸਿੰਘ ਰੋਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਸੀ.ਸੀ.ਟੀ.ਵੀ. ਫੁਟੇਜ ਖੰਗਾਲੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀ.ਐੱਸ.ਪੀ. ਵੱਲੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਕਿਹਾ ਗਿਆ ਕਿ ਤੇਜਪਾਲ ਦੀ ਮੌਤ ਸਬੰਧੀ ਮੈਡੀਕਲ ਰਿਪੋਰਟ ਦੇ ਬਾਅਦ ਹੀ ਅਧਿਕਾਰਕ ਪੁਸ਼ਟੀ ਕੀਤੀ ਜਾਵੇਗੀ। ਹਾਲਾਂਕਿ ਸ਼ਹਿਰ ਵਿਚ ਹੱਤਿਆ ਦੀ ਖ਼ਬਰ ਬਿਜਲੀ ਦੀ ਰਫ਼ਤਾਰ ਨਾਲ ਫੈਲ ਚੁੱਕੀ ਸੀ, ਪਰ ਮੌਕੇ ’ਤੇ ਪੁਲਸ ਪੱਖੋਂ ਜਾਣਕਾਰੀ ਦੀ ਕਮੀ ’ਤੇ ਲੋਕਾਂ ਵੱਲੋਂ ਸਵਾਲ ਵੀ ਉਠਾਏ ਜਾ ਰਹੇ ਹਨ।
ਦਫ਼ਤਰਾਂ ਤੋਂ ਖੇਤਾਂ ਤੱਕ : ਮੁੱਖ ਮੰਤਰੀ ਕਿਸਾਨ-ਕੇਂਦ੍ਰਿਤ ਸ਼ਾਸਨ ਨੂੰ ਕਰ ਰਹੇ ਮੁੜ ਪਰਿਭਾਸ਼ਤ, ਸਮੱਸਿਆਵਾਂ ਦਾ ਹੋ ਰਿਹਾ ਤੁਰੰਤ ਹੱਲ
NEXT STORY