ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਣੀ ਮੰਗਲਵਾਰ ਤੇ ਬੁੱਧਵਾਰ ਨੂੰ ਪੰਜਾਬ ਭਾਜਪਾ ਨੇਤਾਵਾਂ ਦੇ ਨਾਲ ਵੱਖ-ਵੱਖ ਮਸਲਿਆ ’ਤੇ ਅਹਿਮ ਬੈਠਕਾਂ ਕਰਨਗੇ। 2 ਦਿਨ ਦੌਰਾਨ ਰੂਪਾਣੀ 4 ਬੈਠਕਾਂ ਕਰਨਗੇ, ਜਿਨ੍ਹਾਂ 'ਚ ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਰਹਿਣਗੇ। ਪਾਰਟੀ ਸੂਤਰਾਂ ਮੁਤਾਬਕ ਮੰਗਲਵਾਰ ਸਵੇਰੇ ਸੂਬਾ ਜਨਰਲ ਸਕੱਤਰਾਂ ਦੇ ਨਾਲ ਬੈਠਕ ਕਰਕੇ ਪੰਜਾਬ ਦੇ ਤਾਜ਼ਾ ਮਸਲਿਆਂ ਦੀ ਜਾਣਕਾਰੀ ਲੈਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ ਮਹੀਨੇ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ, ਵੋਟਰ ਸੂਚੀ ਤਿਆਰ ਕਰਨ ਦੇ ਹੁਕਮ!
ਬਾਅਦ ਦੁਪਹਿਰ ਹੋਣ ਵਾਲੀ ਬੈਠਕ 'ਚ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਦੇ ਵਿਸਥਾਰਕ ਤੇ ਕਨਵੀਨਰ ਸੱਦੇ ਗਏ ਹਨ। ਦੱਸਣਯੋਗ ਹੈ ਕਿ ਆਰ. ਐੱਸ. ਐੱਸ. ਵਲੋਂ ਵਿਸਥਾਰਕ ਨਿਯੁਕਤ ਕੀਤੇ ਜਾਂਦੇ ਹਨ, ਜਦੋਂਕਿ ਭਾਜਪਾ ਕਨਵੀਨਰ ਨਿਯੁਕਤ ਕਰਦੀ ਹੈ। ਇਸ ਬੈਠਕ ਵਿਚ ਲੋਕ ਸਭਾ ਹਲਕਿਆਂ ਬਾਰੇ ਵਿਸਥਾਰ ਨਾਲ ਗੱਲ ਹੋਵੇਗੀ, ਕਿਹੜੇ ਹਲਕੇ ਵਿਚ ਪਾਰਟੀ ਦਾ ਕਿੰਨਾ ਆਧਾਰ ਹੈ, ਕਿਹੜੇ ਪ੍ਰਮੁੱਖ ਮੁੱਦੇ ਹਨ, ਵਿਰੋਧੀ ਕਿਹੜੇ ਦਲ ਕਿੰਨਾ ਮਜ਼ਬੂਤ ਜਾਂ ਕਮਜ਼ੋਰ ਹਨ, ਇਨ੍ਹਾਂ ਸਭ ਦੇ ਬਾਰੇ ਵਿਚ ਵਿਸਥਾਰ ਪੂਰਵਕ ਚਰਚਾ ਇਸ ਬੈਠਕ ਵਿਚ ਹੋਣ ਵਾਲੀ ਹੈ। ਬੁੱਧਵਾਰ ਨੂੰ 5 ਨਗਰ ਨਿਗਮਾਂ ਦੀਆਂ ਹੋਣ ਵਾਲੀਆਂ ਚੋਣਾਂ ਬਾਰੇ ਬੈਠਕ ਹੋਵੇਗੀ।
ਇਹ ਵੀ ਪੜ੍ਹੋ : ਮੋਹਾਲੀ 'ਚ ਦਰਦਨਾਕ ਹਾਦਸਾ, ਜੁਗਾੜੂ ਰੇਹੜੀ 'ਤੇ ਸਬਜ਼ੀ ਵੇਚਦੇ ਨੌਜਵਾਨਾਂ 'ਤੇ ਚੜ੍ਹੀ ਬੱਸ, 3 ਦੀ ਮੌਤ
ਜਿਨ੍ਹਾਂ ਜ਼ਿਲਿਆਂ ਦੇ ਨਗਰ ਨਿਗਮਾਂ ਵਿਚ ਚੋਣਾਂ ਹੋਣੀਆਂ ਹਨ, ਉਨ੍ਹਾਂ ਦੇ ਜ਼ਿਲ੍ਹਾ ਪ੍ਰਧਾਨ ਤੇ ਚੋਣਾਂ ਇੰਚਾਰਜ ਇਸ ਬੈਠਕ ਵਿਚ ਮੌਜੂਦ ਰਹਿਣਗੇ। ਉਸੇ ਦਿਨ ਬਾਅਦ ਦੁਪਹਿਰ ਸੂਬਾ ਕੋਰ ਗਰੁੱਪ ਦੀ ਬੈਠਕ ਹੋਵੇਗੀ, ਜਿਸ ਵਿਚ ਪੰਜਾਬ ਵਿਚ ਚੱਲ ਰਹੀ ਭਾਰਤ ਵਿਕਾਸ ਸੰਕਲਪ ਯਾਤਰਾ ਸਬੰਧੀ ਚਰਚਾ ਹੋਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਵੱਲੋਂ ਆਪਣੇ ਹੀ DSP ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
NEXT STORY