ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਵਿਚ ਇਕ ਨੌਜਵਾਨ ਦੀ ਕਿਸਮਤ ਨੇ ਰਾਤੋ-ਰਾਤ ਅਜਿਹੀ ਪਲਟੀ ਮਾਰੀ ਕਿ ਉਹ ਲਖਪਤੀ ਬਣ ਗਿਆ। ਦਰਅਸਲ, ਗੁਲਸ਼ਨ ਕੁਮਾਰ ਨਾਂ ਦੇ ਨੌਜਵਾਨ ਦੀ 3 ਲੱਖ ਰੁਪਏ ਦੀ ਲਾਟਰੀ ਲੱਗੀ ਹੈ। ਉਹ ਫਾਜ਼ਿਲਕਾ ਵਿਚ ਰਬੜੀ ਤੇ ਮਿਲਕ ਬਾਦਾਮ ਦੀ ਰੇਹੜੀ ਲਗਾ ਕੇ ਗੁਜ਼ਾਰਾ ਕਰਦਾ ਸੀ।
ਜਾਣਕਾਰੀ ਮੁਤਾਬਕ, ਗੁਲਸ਼ਨ ਕੁਮਾਰ ਨੇ ਦੱਸਿਆ ਕਿ ਉਸ ਨੂੰ ਪੈਸਿਆਂ ਦੀ ਬਹੁਤ ਲੋੜ ਸੀ। ਉਸ ਨੇ ਬੜੀ ਆਸ ਦੇ ਨਾਲ ਲਾਟਰੀ ਦੀ ਟਿਕਟ ਖਰੀਦੀ ਸੀ ਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਤਿੰਨ ਲੱਖ ਰੁਪਏ ਦਾ ਇਨਾਮ ਨਿਕਲ ਆਇਆ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਰੇਹੜੀ ਸਮੇਤ ਹੀ ਸਿੱਧਾ ਲਾਟਰੀ ਵਾਲੀ ਦੁਕਾਨ 'ਤੇ ਜਾ ਪਹੁੰਚਿਆ।
ਲਾਟਰੀ ਵਿਕਰੇਤਾ ਨੇ ਵੀ ਢੋਲ-ਢਮੱਕੇ ਦੇ ਨਾਲ ਉਸ ਦਾ ਸਵਾਗਤ ਕੀਤਾ ਅਤੇ ਉਸ ਉੱਪਰੋਂ 500-500 ਦੇ ਨੋਟ ਵਾਰੇ। ਉਸ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਦੀ ਦੁਕਾਨ ਤੋਂ ਖਰੀਦੀ ਲਾਟਰੀ ਨਾਲ ਕਿਸੇ ਲੋੜਵੰਦ ਵਿਅਕਤੀ ਦਾ ਭਲਾ ਹੋਇਆ ਹੈ।
ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਆਹਮੋ-ਸਾਹਮਣੇ ਚੱਲੀਆਂ ਗੋਲ਼ੀਆਂ
NEXT STORY