ਗੁਰਦਾਸਪੁਰ (ਗੁਰਪ੍ਰੀਤ ਸਿੰਘ): ਬਟਾਲਾ ਦੇ ਆਲੀਵਾਲ ਰੋਡ ਦੇ ਰਹਿਣ ਵਾਲੇ ਜੋਬਨਪ੍ਰੀਤ ਸਿੰਘ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਆਪਣੀ ਇਕ ਵੀਡੀਓ ਬਣਾ ਕੇ ਭੈਣ ਨੂੰ ਭੇਜੀ ਸੀ, ਜਿਸ ਵਿਚ ਸਾਰੇ ਮੁਲਜ਼ਮਾਂ ਦੇ ਨਾਂ ਲਏ ਸਨ, ਜਿਨ੍ਹਾਂ ਤੋਂ ਦੁਖੀ ਹੋ ਕੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ। ਇਸ ਮਗਰੋਂ ਥਾਣਾ ਘਣੀਏ ਕੇ ਬਾਂਗਰ ਪੁਲਸ ਨੇ ਮ੍ਰਿਤਕ ਦੀ ਪਤਨੀ ਸਮੇਤ 6 ਉੱਪਰ ਮਾਮਲਾ ਦਰਜ ਕਰਕੇ 5 ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਘਣੀਏ ਕੇ ਬਾਂਗਰ ਪੁਲਸ ਨੂੰ ਦਿੱਤੀ ਸ਼ਿਕਾਇਤ ਦੌਰਾਨ ਹਰਪਿੰਦਰ ਸਿੰਘ ਸਪੁੱਤਰ ਮਹਿੰਦਰ ਸਿੰਘ ਵਾਸੀ ਅਜੀਤ ਨਗਰ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਜੋਬਨਪ੍ਰੀਤ ਸਿੰਘ ਦਾ ਵਿਆਹ ਸਿਮਰਨਜੀਤ ਕੌਰ ਪੁੱਤਰੀ ਸੋਨੂੰ ਸਿੰਘ ਵਾਸੀ ਬਟਾਲਾ ਨਾਲ ਕਰੀਬ 6 ਮਹੀਨੇ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਪੁੱਤਰ ਦਾ ਆਪਣੇ ਸਹੁਰੇ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਕਲੇਸ਼ ਹੋ ਗਿਆ। 31 ਮਈ ਨੂੰ ਵੀ ਉਸ ਦੀ ਨੂੰਹ ਨੇ ਪੁੱਤਰ ਨਾਲ ਕਲੇਸ਼ ਕੀਤਾ ਤੇ ਉਸ ਦਾ ਦਾਦਾ ਖਜਾਨ ਸਿੰਘ, ਭੂਆ ਸਵੀਟੀ ਪਤਨੀ ਵਿਕਾਸ ਅਤੇ ਖੁਸ਼ਦੀਪ ਕੌਰ ਉਰਫ ਖੁਸ਼ੀ ਪਤਨੀ ਜਗਤਾਰ ਸਿੰਘ ਵਾਸੀ ਮੁਰਗੀ ਮੁਹੱਲਾ ਆ ਕੇ ਉਸ ਦੇ ਪੁੱਤਰ ਨਾਲ ਕੁੱਟਮਾਰ ਕਰਨ ਲੱਗ ਪਏ। ਉਨ੍ਹਾਂ ਦਾ ਪੁੱਤਰ ਇਨ੍ਹਾਂ ਤੋਂ ਡਰ ਕੇ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਘਰੋਂ ਬਾਹਰ ਚਲਾ ਗਿਆ ਤੇ ਆਲੀਵਾਲ ਨਹਿਰ ਕੋਲ ਗਿਆ ਤੇ ਉੱਥੇ ਇਹ ਦਰਦਨਾਕ ਕਦਮ ਚੁੱਕ ਲਿਆ।
ਹਰਪਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਫ਼ੋਨ ਕਰ ਕੇ ਦੱਸਿਆ ਕਿ ਜੋਬਨਪ੍ਰੀਤ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਦੇ ਮੋਬਾਈਲ 'ਤੇ ਇਕ ਵਿਡਿਓ ਕਲਿੱਪ ਭੇਜੀ ਸੀ, ਜਿਸ ਵਿਚ ਉਸ ਨੇ ਆਪਣੀ ਪਤਨੀ ਸਿਮਰਨਜੀਤ ਕੌਰ, ਦਾਦਾ ਸਹੁਰਾ ਖਜਾਨ ਸਿੰਘ, ਭੂਆ ਸੱਸ ਸਵੀਟੀ ਪਤਨੀ ਵਿਕਾਸ, ਵਿਕਾਸ ਅਤੇ ਖੁਸ਼ਦੀਪ ਕੌਰ ਉਰਫ ਖੁਸ਼ੀ ਪਤਨੀ ਜਗਤਾਰ ਸਿੰਘ ਅਤੇ ਜਗਤਾਰ ਸਿੰਘ ਵਾਸੀ ਮੁਰਗੀ ਮੁਹੱਲਾ 'ਤੇ ਉਸ ਦੀ ਜਾਇਦਾਦ ਹੜਪਣ ਦੇ ਖ਼ਦਸ਼ੇ ਅਤੇ ਉਨ੍ਹਾਂ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਗੱਲ ਕਹੀ ਸੀ। ਇਸ ਮਗਰੋਂ ਉਸ ਨੇ ਇਹ ਦਰਦਨਾਕ ਕਦਮ ਚੁੱਕ ਲਿਆ।
ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਪੁਲਸ ਦੇ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ਹੈ। ਮਾਮਲੇ ਵਿਚ ਸਿਮਰਨਜੀਤ ਕੌਰ ਪਤਨੀ ਜੋਬਨਪ੍ਰੀਤ ਸਿੰਘ, ਅਮਰਪ੍ਰੀਤ ਕੌਰ ਉਰਫ ਸਵੀਟੀ ਪੁੱਤਰੀ ਖਜਾਨ ਸਿੰਘ, ਮਨਦੀਪ ਕੌਰ ਉਰਫ ਖੁਸ਼ੀ ਪਤਨੀ ਜਗਤਾਰ ਸਿੰਘ, ਜਗਤਾਰ ਸਿੰਘ ਪੁੱਤਰ ਰਤਨ ਸਿੰਘ ਅਤੇ ਖਜਾਨ ਸਿੰਘ ਪੁੱਤਰ ਤਰਲੋਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੋਟਰ ਸੂਚੀਆਂ ਦੀ SIR ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੈਲਪ ਡੈਸਕ ਸਥਾਪਿਤ
NEXT STORY