ਲੁਧਿਆਣਾ (ਹਿਤੇਸ਼) : ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ ਨੂੰ ਲੈ ਕੇ ਹਾਈਕਮਾਨ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ 'ਚ ਸਟੈਂਡ ਲੈਣ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਇਸ ਦੇ ਤਹਿਤ ਅਸਤੀਫ਼ਾ ਰੱਦ ਹੋਏ ਬਿਨਾਂ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਰਜ਼ੀਆ ਸੁਲਦਾਨਾ ਦੀ ਵੀ ਵਾਪਸੀ ਹੋ ਗਈ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਮੰਤਰੀਆਂ ਦੇ ਨਾਂ ਅਤੇ ਵਿਭਾਗ ਤੋਂ ਇਲਾਵਾ ਡੀ. ਜੀ. ਪੀ. ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਦੌਰਾਨ ਸਿਫਾਰਿਸ਼ਾਂ ਨੂੰ ਨਜ਼ਰ-ਅੰਦਾਜ਼ ਕਰਨ ਦੇ ਵਿਰੋਧ 'ਚ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਜੋਂ ਅਸਤੀਫ਼ਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੇ ਪੁੱਤ ਨੂੰ ਵਿਆਹ 'ਤੇ ਆਸ਼ੀਰਵਾਦ ਦੇਣ ਨਹੀਂ ਪੁੱਜੇ 'ਨਵਜੋਤ ਸਿੱਧੂ', ਗੈਰ ਮੌਜੂਦਗੀ ਸਭ ਨੂੰ ਰੜਕੀ
ਉਨ੍ਹਾਂ ਦੇ ਹੱਕ 'ਚ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ। ਇਸ ਘਟਨਾਕ੍ਰਮ ਦਾ ਹਾਈਕਮਾਨ ਨੇ ਸਖ਼ਤ ਨੋਟਿਸ ਲਿਆ ਅਤੇ ਦਿੱਲੀ ਦੇ ਇਸ਼ਾਰੇ 'ਤੇ ਮੁੱਖ ਮੰਤਰੀ ਚੰਨੀ ਜਾਂ ਕੋਈ ਹੋਰ ਵੱਡਾ ਆਗੂ ਨਵਜੋਤ ਸਿੱਧੂ ਨੂੰ ਮਨਾਉਣ ਲਈ ਪਟਿਆਲਾ ਨਹੀਂ ਗਿਆ। ਉਲਟਾ ਨਵਜੋਤ ਸਿੱਧੂ ਨੂੰ ਉਨ੍ਹਾਂ ਨਾਲ ਮੀਟਿੰਗ ਕਰਨ ਲਈ ਚੰਡੀਗੜ੍ਹ ਆਉਣਾ ਪਿਆ। ਇਸ ਤੋਂ ਬਾਅਦ ਨਵਜੋਤ ਸਿੱਧੂ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤੇ ਬਗੈਰ ਖ਼ੁਦ ਹੀ ਡਿਊਟੀ 'ਤੇ ਪਰਤ ਆਏ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਇਸ ਤਾਰੀਖ਼ ਤੱਕ ਲੱਗਣਗੇ 'ਬਿਜਲੀ ਕੱਟ', ਨਿੱਜੀ ਪਲਾਂਟਾਂ ਕੋਲ ਬਚਿਆ ਡੇਢ ਦਿਨ ਦਾ ਕੋਲਾ
ਅਜਿਹਾ ਹੀ ਮਾਮਲਾ ਰਜ਼ੀਆ ਸੁਲਤਾਨਾ ਦਾ ਹੈ, ਜਿਨ੍ਹਾਂ ਦੇ ਅਸਤੀਫ਼ੇ ਨੂੰ ਰੱਦ ਜਾਂ ਸਵੀਕਾਰ ਕਰਨ ਨੂੰ ਲੈ ਕੇ ਸਰਕਾਰ ਜਾਂ ਹਾਈਕਮਾਨ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਉਨ੍ਹਾਂ ਦੀ ਚੰਨੀ ਜਾਂ ਕਿਸੇ ਹੋਰ ਵੱਡੇ ਆਗੂ ਨਾਲ ਮੀਟਿੰਗ ਦੀ ਤਸਵੀਰ ਸਾਹਮਣੇ ਆਈ। 2 ਵਾਰ ਬਾਈਕਾਟ ਕਰਨ ਮਗਰੋਂ ਰਜ਼ੀਆ ਸੁਲਤਾਨਾ ਸੋਮਵਾਰ ਨੂੰ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋ ਗਏ, ਜਿਸ ਨੂੰ ਹਾਈਕਮਾਨ ਦੀ ਘੁਰਕੀ ਦਾ ਅਸਰ ਮੰਨਿਆ ਜਾ ਰਿਹਾ ਹੈ। ਇਸ ਦੇ ਸੰਕੇਤ ਉਨ੍ਹਾਂ ਵੱਲੋਂ ਮੁੱਖ ਮੰਤਰੀ ਚੰਨੀ ਦੇ ਪੁੱਤਰ ਦੇ ਵਿਆਹ 'ਚ ਹਿੱਸਾ ਲੈਣ ਤੋਂ ਹੀ ਮਿਲ ਗਏ ਸਨ।
ਇਹ ਵੀ ਪੜ੍ਹੋ : 'ਜਗਰਾਓਂ' ਦੇ ਬਾਜ਼ਾਰ ਅੱਜ ਰਹੇ ਮੁਕੰਮਲ ਬੰਦ, ਜਾਣੋ ਕੀ ਹੈ ਕਾਰਨ (ਤਸਵੀਰਾਂ)
ਹਾਲਾਂਕਿ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਸਰਕਾਰ ਵੱਲੋਂ ਡੀ. ਜੀ. ਪੀ. ਲਾਉਣ ਲਈ ਪੈਨਲ ਬਣਾ ਕੇ ਯੂ. ਪੀ. ਐਸ. ਸੀ. ਨੂੰ ਭੇਜ ਦਿੱਤਾ ਗਿਆ ਹੈ ਪਰ ਐਡਵੋਕੇਟ ਜਨਰਲ ਦੀ ਨਿਯੁਕਤੀ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਹਾਈਕਮਾਨ ਨੇ ਫ਼ੈਸਲੇ ਲੈਣ ਲਈ ਮੁੱਖ ਮੰਤਰੀ ਚੰਨੀ ਨੂੰ ਫਰੀ ਹੈਂਡ ਦੇ ਦਿੱਤਾ ਹੈ, ਜਿਸ ਦੇ ਸੰਕੇਤ ਮੁੱਖ ਮੰਤਰੀ ਚੰਨੀ ਨੇ ਪਿਛਲੇ ਦਿਨੀਂ ਇਹ ਕਹਿ ਕੇ ਦੇ ਦਿੱਤੇ ਸਨ ਕਿ ਸਿੱਧੂ ਪਾਰਟੀ ਚਲਾਉਣ ਵੱਲ ਧਿਆਨ ਦੇਣ, ਸਰਕਾਰ ਦਾ ਕੰਮ ਨਿਯਮਾਂ ਮੁਤਾਬਕ ਹੋ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁੱਖ ਮੰਤਰੀ ਚੰਨੀ ਦੇ ਬੇਟੇ ਦੇ ਵਿਆਹ ’ਚ ਸਾਦਗੀ ਵੇਖ ਫਿਦਾ ਹੋਏ ਰਾਵਤ
NEXT STORY