ਚੰਡੀਗੜ੍ਹ (ਅਸ਼ਵਨੀ) : ਕਸ਼ਮੀਰ-ਪਾਕਿਸਤਾਨ ’ਤੇ ਨਵਜੋਤ ਸਿੱਧੂ ਦੇ ਸਲਾਹਕਾਰਾਂ ਦੀ ਬਿਆਨਬਾਜ਼ੀ ਨੇ ਸਿਆਸੀ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸੀ ਦਲਾਂ ਨੇ ਸਲਾਹਕਾਰਾਂ ਦੀ ਬਿਆਨਬਾਜ਼ੀ ਨੂੰ ਬੇਤੁਕਾ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਪੰਜਾਬ ਕਾਂਗਰਸ ਭਵਨ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਦਾ ਉਪ ਦਫ਼ਤਰ ਬਣ ਗਿਆ ਹੈ। ਮਜੀਠੀਆ ਨੇ ਕਿਹਾ ਕਿ ਅੱਜ ਦੀ ਤਾਰੀਖ ਵਿਚ ਜੋ ਗੱਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਬੋਲ ਰਹੇ ਹਨ, ਉਹ ਸ਼ਬਦਵਾਲੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਲੋਂ ਦੁਹਰਾਈ ਜਾ ਰਹੀ ਹੈ। ਮਜੀਠੀਆ ਨੇ ਇਹ ਵੀ ਕਿਹਾ ਕਿ ਜਿਸ ਰਫਤਾਰ ਨਾਲ ਇਹ ਸਭ ਹੋ ਰਿਹਾ ਹੈ, ਚਿੰਤਾ ਇਸ ਗੱਲ ਕੀਤੀ ਹੈ ਕਿ ਕਿਤੇ ਪੰਜਾਬ ਕਾਂਗਰਸ ਦਫਤਰ ’ਤੇ ਪਾਕਿਸਤਾਨ ਦਾ ਝੰਡਾ ਨਾ ਲਹਿਰਾ ਦਿੱਤਾ ਜਾਵੇ। ਚੰਡੀਗੜ੍ਹ ਦੇ ਸ਼੍ਰੋਮਣੀ ਅਕਾਲੀ ਦਲ ਹੈੱਡਕੁਆਟਰ ਵਿਚ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨੂੰ ਦੱਸਣ ਕਿ ਕੀ ਉਹ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਦਫ਼ਤਰ ਦੇ ਭਾਰਤ ਵਿਰੋਧੀ ਪ੍ਰਚਾਰ ਨਾਲ ਸਹਿਮਤ ਹਨ। ਮਜੀਠੀਆ ਨੇ ਸਿੱਧੂ ਅਤੇ ਉਨ੍ਹਾਂ ਦੀ ਪੂਰੀ ਟੀਮ ਖਿਲਾਫ ਦੇਸ ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਸਿੱਧੂ ਦੇ ਸਲਾਹਕਾਰਾਂ ਖ਼ਿਲਾਫ਼ ਬੋਲਣ ਤੋਂ ਪਹਿਲਾਂ ਕੈਪਟਨ ਪੰਜਾਬ ਦੀ ਜਨਤਾ ਨੂੰ ਆਪਣੇ ਸਲਾਹਕਾਰਾਂ ਦਾ ਹਿਸਾਬ ਦੇਵੇ : ਬੀਰ ਦਵਿੰਦਰ
ਪਾਕਿਸਤਾਨ ਦੇ ਏਜੰਡੇ ਨੂੰ ਲਾਗੂ ਕਰ ਰਿਹੈ ਪੰਜਾਬ ਕਾਂਗਰਸ ਦਫ਼ਤਰ
ਮਜੀਠੀਆ ਨੇ ਕਿਹਾ ਕਿ ਦੇਸ਼ ਵਿਰੋਧੀ ਇਨ੍ਹਾਂ ਬਿਆਨਬਾਜ਼ੀਆਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਕਾਂਗਰਸ ਦਫ਼ਤਰ ਵੱਲੋਂ ਪਾਕਿ ਫੌਜ ਪ੍ਰਮੁੱਖ ਜਾਵੇਦ ਬਾਜਵਾ ਨਾਲ ਪੀ. ਪੀ. ਸੀ. ਸੀ. ਪ੍ਰਧਾਨ ਦੇ ਗੂੜੇ ਸਬੰਧਾਂ ਕਾਰਣ ਹੀ ਅਜਿਹੇ ਬਿਆਨ ਜਾਰੀ ਕੀਤੇ ਜਾ ਰਹੇ ਹਨ। ਅਜਿਹਾ ਲੱਗਦਾ ਹੈ ਕਿ ਪੀ. ਪੀ. ਸੀ. ਸੀ. ਦਫ਼ਤਰ ਭਾਰਤ ਵਿਸ਼ੇਸ਼ ਤੌਰ ’ਤੇ ਕਸ਼ਮੀਰ ਦੇ ਸਬੰਧ ਵਿਚ ਜਨਰਲ ਬਾਜਵਾ ਦੇ ਏਜੰਡੇ ਨੂੰ ਲਾਗੂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ. ਪੀ. ਸੀ. ਸੀ. ਦਫ਼ਤਰ ਨੇ ਕਿਹਾ ਸੀ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੀ ਉਲੰਘਣਾ ਕੀਤੀ ਹੈ ਅਤੇ ਕਸ਼ਮੀਰ ਦੀ ਵੰਡ ਕੀਤੀ ਹੈ, ਜਿਸ ਨਾਲ ਭਾਰਤ ਦੇ ਵਜੂਦ ਅਤੇ ਸਰਹੱਦ ’ਤੇ ਸਵਾਲ ਉਠ ਰਹੇ ਹਨ।
ਆਜ਼ਾਦੀ ਦਿਵਸ ’ਤੇ ਰਾਸ਼ਟਰ ਵਿਰੋਧੀ ਬਿਆਨਬਾਜ਼ੀ ਮੰਦਭਾਗੀ
ਮਜੀਠੀਆ ਨੇ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਜਦੋਂ ਭਾਰਤ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ ਹੈ, ਤੱਦ ਪੀ. ਪੀ. ਸੀ. ਸੀ. ਦਫ਼ਤਰ ਵੱਲੋਂ ਰਾਸ਼ਟਰ ਵਿਰੋਧੀ ਬਿਆਨ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫ਼ਤਰ ਕਹਿ ਰਿਹਾ ਹੈ ਕਿ ਕਸ਼ਮੀਰ ਵੱਖ ਦੇਸ਼ ਹੈ, ਭਾਰਤ ਨੇ ਇਸ ਦੇ ਇਕ ਹਿੱਸੇ ’ਤੇ ਜ਼ੋਰ ਨਾਲ ਕਬਜ਼ਾ ਕੀਤਾ ਹੋਇਆ ਹੈ ਅਤੇ ਕਸ਼ਮੀਰੀ ਭਾਰਤ ਦਾ ਹਿੱਸਾ ਨਹੀਂ ਸਨ। ਅਕਾਲੀ ਨੇਤਾ ਨੇ ਕਿਹਾ ਕਿ ਭਾਰਤ ਇਸ ਗੱਲ ’ਤੇ ਕਾਇਮ ਹੈ ਕਿ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਕਸ਼ਮੀਰ ਦਾ ਇਲਾਕਾ ਭਾਰਤ ਨਾਲ ਸਬੰਧਤ ਹੈ ਪਰ ਪੀ. ਪੀ. ਸੀ. ਸੀ. ਦਫ਼ਤਰ ਕੁਝ ਹੋਰ ਹੀ ਦਾਅਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਬਦਕਿਸਮਤੀ ਭਰਿਆ ਹੈ ਕਿ ਇਹ ਕਾਰਵਾਈ ਭਾਰਤ ਦੇ ਆਜ਼ਾਦੀ ਦਿਵਸ ’ਤੇ ਕਹੀ ਗਈ ਅਤੇ ਭਾਰਤੀ ਫੌਜੀਆਂ, ਖਾਸ ਤੌਰ ’ਤੇ ਪੰਜਾਬੀਆਂ ਵੱਲੋਂ ਕੀਤੇ ਗਏ ਬਲੀਦਾਨਾਂ ’ਤੇ ਸਿੱਧਾ ਹਮਲਾ ਸੀ।
ਇਹ ਵੀ ਪੜ੍ਹੋ : ਕੈਪਟਨ ਵਰਗਾ ਝੂਠਾ ਨਹੀਂ ਵੇਖਿਆ, ਅਕਾਲੀ ਦਲ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ : ਸੁਖਬੀਰ ਬਾਦਲ
ਮੁੱਖ ਮੰਤਰੀ ਬਿਆਨਬਾਜ਼ੀ ਨਹੀਂ, ਮਾਮਲਾ ਦਰਜ ਕਰਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਪੁੱਛਦੇ ਹੋਏ ਕਿ ਕੋਰੀ ਹਮਦਰਦੀ ਨਾਲ ਕੰਮ ਨਹੀਂ ਹੋਵੇਗਾ, ਮਜੀਠੀਆ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪੀ. ਪੀ. ਸੀ. ਸੀ. ਪ੍ਰਧਾਨ ਦੇ ਦਫ਼ਤਰ ਦੇ ਬਿਆਨ ਨਾਲ ਸਹਿਮਤ ਨਹੀਂ ਹਨ ਤਾਂ ਉਨ੍ਹਾਂ ਨੂੰ ਪੀ. ਪੀ. ਸੀ. ਸੀ. ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਖਿਲਾਫ ਮਾਮਲੇ ਦਰਜ ਕਰਨ ਦਾ ਹੁਕਮ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਵੀ ਸਿੱਧੂ ਅਤੇ ਉਨ੍ਹਾਂ ਦੀ ਟੀਮ ਨਾਲ ਮੱਤਭੇਦ ਹੈ ਤਾਂ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਇਹ ਵੀ ਬੇਹੱਦ ਬਦਕਿਸਮਤੀ ਭਰਿਆ ਹੈ ਕਿ ਪੀ. ਪੀ. ਸੀ. ਸੀ. ਦਫ਼ਤਰ ਦੇਸ਼ ਦੇ ਸ਼ਹੀਦਾਂ ਖਿਲਾਫ ਕੰਮ ਕਰ ਰਿਹਾ ਹੈ ਅਤੇ ਭਾਰਤ ਵਿਰੋਧੀ ਤਾਕਤਾਂ, ਖਾਸ ਤੌਰ ’ਤੇ ਪਾਕਿਸਤਾਨ ਦੇ ਹੱਥਾਂ ਦੀ ਕਠਪੁਤਲੀ ਬਣ ਗਿਆ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਅਤੇ ਸੀਨੀਅਰ ਨੇਤਾ ਵਰਦੇਵ ਸਿੰਘ ਮਾਨ ਵੀ ਮੌਜ਼ੂਦ ਸਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਤੇ ਉਨ੍ਹਾਂ ਦੀ ਟੀਮ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ : ਬਿਕਰਮ ਮਜੀਠੀਆ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕਿਸਾਨਾਂ ਦੀ ਕੈਪਟਨ ਨਾਲ ਬੈਠਕ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਗੰਨਾ ਕਾਸ਼ਤਕਾਰਾਂ ਦੇ ਹੱਕ 'ਚ ਕੀਤਾ ਟਵੀਟ
NEXT STORY