ਜਲੰਧਰ (ਵਿਸ਼ੇਸ਼)– ਪੰਜਾਬ ਕਾਂਗਰਸ ਵਿਚ ਪੈਦਾ ਮਾਹੌਲ ਨੂੰ ਲੈ ਕੇ ਪਾਰਟੀ ਦੇ ਵਰਕਰ ਜਿੱਥੇ ਮਾਯੂਸ ਹਨ, ਉਥੇ ਕਾਂਗਰਸ ਨਾਲ ਅਕਸਰ ਵੋਟ ਬੈਂਕ ਵਜੋਂ ਖੜ੍ਹੇ ਰਹੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਵਿਚ ਇਸ ਸਮੇਂ ਸਭ ਤੋਂ ਵੱਧ ਮਾਯੂਸੀ ਪਾਈ ਜਾ ਰਹੀ ਹੈ। ਪੰਜਾਬ ਵਿਚ ਇਹ ਪਹਿਲਾ ਮੌਕਾ ਸੀ, ਜਦੋਂ ਉਕਤ ਵਰਗ ਵਿਚੋਂ ਕਿਸੇ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਕਾਂਗਰਸ ਦੇ ਇਸ ਕਦਮ ਨਾਲ ਹੌਲੀ-ਹੌਲੀ ਟੁੱਟ ਰਹੇ ਉਕਤ ਵੋਟ ਬੈਂਕ ’ਤੇ ਰੋਕ ਲੱਗ ਗਈ ਸੀ। ਪਾਰਟੀ ਦਾ ਖਿਲਰਿਆ ਹੋਇਆ ਅਜਿਹਾ ਵੋਟ ਬੈਂਕ ਵਾਪਸ ਆਉਣ ਲੱਗਾ ਸੀ।
ਇਹ ਵੀ ਪੜ੍ਹੋ : ਹਿਮਾਚਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਬਾਰਡਰ ਮੁੜ ਹੋਏ ਸੀਲ, ਲੱਗੀ ਇਹ ਪਾਬੰਦੀ
ਪੰਜਾਬ ਵਿਚ ਲਗਭਗ 32 ਫ਼ੀਸਦੀ ਵੋਟਾਂ ਉਕਤ ਵਰਗ ਨਾਲ ਸਬੰਧਤ ਲੋਕਾਂ ਦੀਆਂ ਹਨ। ਵਿਧਾਨ ਸਭਾ ਦੀਆਂ ਚੋਣਾਂ ਵਿਚ 36.63 ਫ਼ੀਸਦੀ ਅਜਿਹੇ ਵੋਟ ਕਾਂਗਰਸ ਦੇ ਹੱਕ ਵਿਚ ਗਏ ਸਨ। ਅਕਾਲੀ ਦਲ ਨੂੰ 24.57 ਫ਼ੀਸਦੀ ਵੋਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਕਾਂਗਰਸ ਤੋਂ ਬਾਅਦ ਉਕਤ ਭਾਈਚਾਰੇ ਦੇ ਲੋਕਾਂ ਦੀਆਂ ਵੋਟਾਂ ਲੈਣ ਵਾਲੀ ਸਭ ਤੋਂ ਵੱਡੀ ਪਾਰਟੀ ਸੀ। ਆਮ ਆਦਮੀ ਪਾਰਟੀ ਨੂੰ 28.53 ਫ਼ੀਸਦੀ ਵੋਟਾਂ ਮਿਲੀਆਂ ਸਨ। ਦੂਜੀਆਂ ਪਾਰਟੀਆਂ ਵੱਲ ਜਾ ਰਹੇ ਉਕਤ ਭਾਈਚਾਰੇ ਦੇ ਵੋਟ ਬੈਂਕ ਨੂੰ ਹੱਥ ਵਿਚ ਰੱਖਣ ਲਈ ਪੰਜਾਬ ਵਿਚ ਕਾਂਗਰਸ ਨੇ ਉਕਤ ਭਾਈਚਾਰੇ ਨਾਲ ਸਬੰਧਤ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ। ਸਿੱਧੂ ਦੇ ਅਸਤੀਫ਼ੇ ਪਿੱਛੋਂ ਇਸ ਵੋਟ ਬੈਂਕ ਵਿਚ ਇਕ ਵਾਰ ਮੁੜ ਮਾਯੂਸੀ ਪਾਈ ਜਾ ਰਹੀ ਹੈ। ਇਸ ਵੋਟ ਬੈਂਕ ਨੂੰ ਹੁਣ ਤੱਕ ਲੱਗ ਰਿਹਾ ਸੀ ਕਿ ਕਾਂਗਰਸ ਨੇ ਵੱਡਾ ਕਦਮ ਚੁੱਕਿਆ ਹੈ ਪਰ ਜਿਸ ਤਰ੍ਹਾਂ ਕਾਂਗਰਸ ਵਿਚ ਰੌਲਾ ਪਿਆ ਹੋਇਆ ਹੈ, ਉਸ ਕਾਰਨ ਇਸ ਵੋਟ ਬੈਂਕ ਲਈ ਮਾਯੂਸੀ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ। ਬੇਸ਼ੱਕ ਇਹ ਵੋਟ ਬੈਂਕ ਕਾਂਗਰਸ ਨਾਲ ਅੱਜ ਵੀ ਖੜ੍ਹਾ ਹੈ ਪਰ ਜੇ ਅਜਿਹੇ ਹੀ ਹਾਲਾਤ ਰਹੇ ਤਾਂ ਇਹ ਵੋਟ ਬੈਂਕ ਵੀ ਖਿਲਰ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਰਵੀਨ ਠੁਕਰਾਲ ਸਣੇ ਕੈਪਟਨ ਦੇ ਇਨ੍ਹਾਂ ਨਜ਼ਦੀਕੀਆਂ ਦੀ ਸਕਿਓਰਿਟੀ ਲਈ ਵਾਪਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ: ਹਿਮਾਚਲ ਦੇ ਬਾਰਡਰ ਮੁੜ ਹੋਏ ਸੀਲ, ਹੁਣ ਇਨ੍ਹਾਂ ਸ਼ਰਤਾਂ ਤਹਿਤ ਮਿਲੇਗੀ ਐਂਟਰੀ
NEXT STORY