ਲੁਧਿਆਣਾ (ਖ਼ੁਰਾਨਾ): ਲੁਧਿਆਣਾ ਦੀ ਕੋਚਰ ਮਾਰਕੀਟ ਵਿਚ ਸਥਿਤ ਪੜਦਿਆਂ ਦੀ ਇਕ ਮਸ਼ਹੂਰ ਦੁਕਾਨ ਤੇ ਕੱਪੜੇ ਦੇ ਗੋਦਾਮ ਵਿਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਆਸਮਾਨ ਛੋਹੰਦੀਆਂ ਅੱਗ ਦੀਆਂ ਭਿਆਨਕ ਲਪਟਾਂ 'ਚ ਮੌਕੇ 'ਤੇ ਖੜ੍ਹੇ ਤਿੰਨ ਮੋਟਰਸਾਈਕਲ, ਦੁਕਾਨ ਵਿਚ ਲੱਗੇ ਏ.ਸੀ. ਅਤੇ ਲੈਪਟਾਮ ਸਮੇਤ ਲੱਖਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕ ਧਿਆਨ ਦਿਓ! ਹੁਣ ਨਾ ਕਰ ਬੈਠਿਓ ਇਹ ਗਲਤੀ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆੰ ਗੁਜੇਪਾਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 9.15 ਵਜੇ ਦੁਕਾਨ ਵਿਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ। ਇਸ ਦੌਰਾਨ ਭੜਕੀ ਅੱਗ ਦੀਆਂ ਭਿਆਨਕ ਲਪਟਾਂ ਨੇ ਦੁਕਾਨ ਦੀ ਬੈਕ ਸਾਈਡ 'ਤੇ ਬਣੇ ਕੱਪੜੇ ਦੇ ਗੋਦਾਮ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਤੇ ਦੁਕਾਨ ਵਿਚ ਖੜ੍ਹੇ ਤਿੰਨ ਮੋਟਰਸਾਈਕਲ, ਏਅਰ ਕੰਡੀਸ਼ਨ, ਲੈਪਟਾਪ ਅਤੇ ਲੱਖਾਂ ਰੁਪਏ ਦੇ ਪਰਦੇ ਤੇ ਕੱਪੜੇ ਦੇ ਰੋਲ ਸੜ ਕੇ ਸੁਆਹ ਹੋ ਗਏ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਮੌਕੇ 'ਤੇ ਕੁਝ ਵੀ ਨਹੀਂ ਬਚਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਲੱਕੜ ਮਾਫ਼ੀਆ ਨੇ ਸਰਪੰਚ 'ਤੇ ਵਰ੍ਹਾਈਆਂ ਗੋਲ਼ੀਆਂ
NEXT STORY