ਜਲੰਧਰ (ਧਵਨ)– 23 ਮਈ 2021 ਤੋਂ ਸ਼ਨੀ ਦੀ ਚਾਲ ਕੁਝ ਬਦਲ ਗਈ ਹੈ। ਜੋਤਿਸ਼ ਦੀ ਭਾਸ਼ਾ ’ਚ ਇਸ ਨੂੰ ਸ਼ਨੀ ਦੀ ਵਕਰੀ ਚਾਲ ਕਹਿੰਦੇ ਹਨ, ਜਿਹੜੀ ਪੂਰੇ 141 ਦਿਨ ਭਾਵ 11 ਅਕਤੂਬਰ ਤੱਕ ਮਕਰ ਰਾਸ਼ੀ ਵਿਚ ਇਸੇ ਹਾਲਤ ਵਿਚ ਰਹੇਗੀ। ਪ੍ਰਮੁੱਖ ਜੋਤਿਸ਼ ਅਚਾਰੀਆ ਮਦਨ ਗੁਪਤਾ ਸਪਾਟੂ ਅਨੁਸਾਰ ਜਦੋਂ ਵੀ ਕੋਈ ਵੱਡਾ ਗ੍ਰਹਿ ਰਾਸ਼ੀ ਬਦਲਦਾ ਹੈ, ਵਕਰੀ ਜਾਂ ਮਾਰਗੀ ਹੁੰਦਾ ਹੈ ਜਾਂ ਕਿਸੇ ਨਾਲ ਯੁਤੀ ਬਣਾਉਂਦਾ ਹੈ ਤਾਂ ਦੁਨੀਆ ਵਿਚ ਵੱਡੀਆਂ ਤਬਦੀਲੀਆਂ ਹੁੰਦੀਆਂ ਹਨ। ਜਿਵੇਂ ਗੁਰੂ ਅਤੇ ਸ਼ਨੀ 2019 ਦੇ ਅੰਤ ਤੱਕ ਇਕੱਠੇ ਰਹੇ, ਜਿਸ ਨਾਲ ਕੋਵਿਡ ਲਾਗ ਦੀ ਬੀਮਾਰੀ ਆਈ। ਚੰਦਰ ਗ੍ਰਹਿਣ ਅਤੇ ਸ਼ਨੀ ਦੇ ਵਕਰੀ ਹੋਣ ਨਾਲ ਕਈ ਤਰ੍ਹਾਂ ਦੇ ਚੱਕਰਵਾਤਾਂ ਨਾਲ ਨੁਕਸਾਨ ਹੋਇਆ। ਲੋਕ ਅੰਦੋਲਨਾਂ ਨੇ ਜ਼ੋਰ ਫੜਿਆ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਕੋਰੋਨਾ ਦੇ ਮੱਦੇਨਜ਼ਰ ਵਧਾਈ ਪਾਬੰਦੀਆਂ ਦੀ ਮਿਆਦ
ਸਪਾਟੂ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਅਜੇ ਸਾਵਧਾਨੀਆਂ ਵਰਤਣੀਆਂ ਹੋਣਗੀਆਂ। ਅਕਤੂਬਰ 2021 ਵਿਚ ਕੋਰੋਨਾ ਫਿਰ ਤੋਂ ਸਿਰ ਉਠਾ ਸਕਦਾ ਹੈ। ਵਿਗਿਆਨੀ ਇਸ ਨੂੰ ਤੀਜੀ ਲਹਿਰ ਵੀ ਕਹਿ ਸਕਦੇ ਹਨ। ਭਾਰਤ ਇਸ ਮਹਾਮਾਰੀ ਨਾਲ ਲੜਨ ਵਿਚ ਸਮਰੱਥ ਰਹੇਗਾ ਪਰ ਕੋਰੋਨਾ ਤੋਂ ਮੁਕਤੀ ਅਪ੍ਰੈਲ 2022 ਵਿਚ ਹੀ ਮਿਲੇਗੀ ਪਰ ਇਸ ਦਾ ਥੋੜ੍ਹਾ-ਬਹੁਤਾ ਅਸਰ 2023 ਤੱਕ ਵੀ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਨੀ ਦੇ ਵਕਰੀ ਹੋਣ ਦੀ ਹਾਲਤ ’ਚ ਇਸਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਲੋਕ ਆਪਣੇ ਮਾਤਾ-ਪਿਤਾ ਅਤੇ ਘਰ ਦੇ ਬਜ਼ੁਰਗਾਂ ਦੀ ਸੇਵਾ ਕਰਨ। ਗੁਰੂ ਅਤੇ ਗੁਰੂ ਵਰਗੇ ਲੋਕਾਂ ਤੋਂ ਆਸ਼ੀਰਵਾਦ ਲੈਂਦੇ ਰਹਿਣ। ਕਿਸੇ ਨੂੰ ਵੀ ਬਿਨਾਂ ਕਾਰਨ ਤਕਲੀਫ ਨਹੀਂ ਦੇਣੀ ਚਾਹੀਦੀ ਅਤੇ ਬੁਰੇ ਕੰਮਾਂ ਤੋਂ ਇਨਸਾਨ ਨੂੰ ਦੂਰ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਇਕ ਵਾਰ ਫਿਰ ਸ਼ਰਮਸਾਰ ਘਟਨਾ, ਵੀਡੀਓ ਬਣਾ ਕੇ 26 ਸਾਲਾ ਵਿਆਹੁਤਾ ਨਾਲ ਕੀਤਾ ਗੈਂਗਰੇਪ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮੌੜ ਹਲਕੇ ਤੋਂ 'ਆਪ' ਵਿਧਾਇਕ ਕਮਾਲੂ ਕਰ ਸਕਦੈ ਨੇ ਵੱਡਾ ਸਿਆਸੀ ਧਮਾਕਾ, ਕਾਂਗਰਸ ਨਾਲ ਨੇੜਤਾ ਦੇ ਚਰਚੇ
NEXT STORY