ਲੁਧਿਆਣਾ (ਹਿਤੇਸ਼)- ਨਗਰ ਨਿਗਮ ਦੀ ਹੈਲਥ ਬ੍ਰਾਂਚ ’ਚ ਇਕ ਦੇ ਬਾਅਦ ਇਕ ਘਪਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ’ਚ ਫਰਜ਼ੀ ਸਫਾਈ ਕਰਮਚਾਰੀਆਂ ਦੇ ਅਕਾਊਂਟ ਵਿਚ ਕਰੋੜਾਂ ਰੁਪਏ ਟਰਾਂਸਫਰ ਕਰਨ ਜਾਂ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਰੈਗੂਲਰ ਕਰਨ ਤੋਂ ਬਾਅਦ ਹੁਣ ਝੂਠ ਬੋਲ ਕੇ ਮ੍ਰਿਤਕ ਮੁਲਾਜ਼ਮ ਦੀ ਜਗ੍ਹਾ ਨੌਕਰੀ ਹਾਸਲ ਕਰਨ ਦਾ ਖੁਲਾਸਾ ਹੋਇਆ ਹੈ।
ਇਸ ਸਬੰਧ ’ਚ ਨਗਰ ਨਿਗਮ ਵਲੋਂ ਸਹਾਇਕ ਕਮਿਸ਼ਨਰ ਦੇ ਜ਼ਰੀਏ ਭਰਾ-ਭੈਣ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ, ਜਿਸ ਦੇ ਮੁਤਾਬਕ ਰਿਸ਼ੀ ਪਾਲ ਨਾਂ ਦੇ ਇਕ ਸਫਾਈ ਕਰਮਚਾਰੀ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਵਿੱਕੀ ਨੇ ਇਹ ਕਹਿ ਕੇ ਨੌਕਰੀ ਹਾਸਲ ਕਰ ਲਈ ਕਿ ਉਸ ਦੇ ਪਰਿਵਾਰ ਨੂੰ ਕੋਈ ਹੋਰ ਮੈਂਬਰ ਨਗਰ ਨਿਗਮ ’ਚ ਕੰਮ ਨਹੀਂ ਕਰ ਰਿਹਾ, ਜਦਕਿ ਉਸ ਸਮੇਂ ਉਸ ਦੀ ਮਾਤਾ ਕ੍ਰਿਸ਼ਨਾ ਸਫਾਈ ਕਰਮਚਾਰੀ ਦੇ ਤੌਰ ’ਤੇ ਤਾਇਨਾਤ ਸੀ ਅਤੇ ਨਿਯਮਾਂ ਮੁਤਾਬਕ ਪਹਿਲਾਂ ਪਰਿਵਾਰ ਦੇ ਕਿਸੇ ਮੈਂਬਰ ਦੇ ਕੰਮ ਕਰਨ ਦੇ ਦੌਰਾਨ ਹੋਰ ਮੈਂਬਰ ਨੂੰ ਮ੍ਰਿਤਕ ਕਰਮਚਾਰੀ ਦੇ ਬਦਲੇ ਨੌਕਰੀ ਨਹੀਂ ਦਿੱਤੀ ਜਾ ਸਕਦੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵੱਡਾ ਬਦਲਾਅ! ਕਿਸੇ ਵੇਲੇ ਵੀ ਹੋ ਸਕਦੈ ਐਲਾਨ
ਇਹ ਗੱਲ ਕ੍ਰਿਸ਼ਨਾ ਦੀ ਮੌਤ ਤੋਂ ਬਾਅਦ ਸਾਹਮਣੇ ਆਈ ਹੈ, ਜਦ ਉਸ ਦੀ ਜਗ੍ਹਾ ਬੇਟੀ ਪ੍ਰੀਤੀ ਨੇ ਸਫਾਈ ਕਰਮਚਾਰੀ ਦੇ ਰੂਪ ’ਚ ਨੌਕਰੀ ਲੈਣ ਲਈ ਅਪਲਾਈ ਕਰ ਦਿੱਤਾ, ਜਿਸ ਨੂੰ ਲੈ ਕੇ ਹੋਈ ਸ਼ਿਕਾਇਤ ’ਚ ਇਹ ਮੁੱਦਾ ਵੀ ਚੁੱਕਿਆ ਗਿਆ ਕਿ ਪ੍ਰੀਤੀ ਵਿਆਹੀ ਹੋਣ ਦੇ ਬਾਵਜੂਦ ਗਲਤ ਜਾਣਕਾਰੀ ਦੇ ਰਹੀ ਹੈ, ਜਿਸ ਦੇ ਮੱਦੇਨਜ਼ਰ ਨਗਰ ਨਿਗਮ ਵਲੋਂ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਭਰਾ-ਭੈਣ ਖਿਲਾਫ ਕੇਸ ਦਰਜ ਕਰਵਾ ਦਿੱਤਾ ਹੈ।
ਸੈਨੇਟਰੀ ਇੰਸਪੈਕਟਰਾਂ ਦੀ ਮਿਲੀਭੁਗਤ ਆਈ ਸਾਹਮਣੇ, ਜਾਰੀ ਹੋਵੇਗਾ ਨੋਟਿਸ
ਇਸ ਮਾਮਲੇ ’ਚ ਸੈਨੇਟਰੀ ਇੰਸਪੈਕਟਰਾਂ ਦੀ ਮਿਲੀਭੁਗਤ ਸਾਹਮਣੇ ਆਈ ਹੈ, ਜਿਨ੍ਹਾਂ ਵਲੋਂ ਦੋਵੇਂ ਮਾਮਲਿਆਂ ’ਚ ਨੌਕਰੀ ਹਾਸਲ ਕਰਨ ਲਈ ਅਰਜ਼ੀਆਂ ਕਰਨ ਵਾਲਿਆਂ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਨਗਰ ਨਿਗਮ ’ਚ ਤਾਇਨਾਤ ਨਾ ਹੋਣ ਦੀ ਰਿਪੋਰਟ ਕਰ ਦਿੱਤੀ ਗਈ।
ਇਸ ਦੇ ਕਾਰਨ ਫਰਜ਼ੀ ਤਰੀਕੇ ਨਾਲ ਨੌਕਰੀ ਹਾਸਲ ਕਰ ਕੇ ਇਕ ਵਿਅਕਤੀ ਕਾਫੀ ਦੇਰ ਤੱਕ ਸਫਾਈ ਕਰਮਚਾਰੀ ਦੇ ਰੂਪ ’ਚ ਕੰਮ ਕਰਦਾ ਰਿਹਾ ਅਤੇ ਹੁਣ ਸੈਨੇਟਰੀ ਇੰਸਪੈਕਟਰਾਂ ਵਲੋਂ ਉਸ ਦੀ ਭੈਣ ਨੂੰ ਗਲਤ ਜਾਣਕਾਰੀ ਦੇ ਆਧਾਰ ’ਤੇ ਨੌਕਰੀ ਦੇਣ ਦੀ ਸਿਫਾਰਿਸ਼ ਕਰ ਦਿੱਤੀ ਸੀ, ਜਿਸ ਨੂੰ ਲੈ ਕੇ ਪੁਲਸ ਕੇਸ ਦਰਜ ਕਰਵਾਉਣ ਲਈ ਭੇਜੀ ਰਿਪੋਰਟ ’ਚ ਕਮਿਸ਼ਨਰ ਨੇ ਸੈਨੇਟਰੀ ਇੰਸਪੈਕਟਰਾਂ ਨੂੰ ਨੋਟਿਸ ਜਾਰੀ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਹਤ ਵਿਭਾਗ ਵੱਲੋਂ ਸੱਪ ਦੇ ਡੰਗ ਤੋਂ ਬਚਾਅ ਸਬੰਧੀ ਸਲਾਹ
NEXT STORY