Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    7:45:14 PM

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • major weather warning in punjab on august 17 and 18

    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

PUNJAB News Punjabi(ਪੰਜਾਬ)

ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

  • Edited By Gurminder Singh,
  • Updated: 08 Mar, 2025 06:30 PM
Amritsar
punjab government  s big announcement on women  s day
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਜਰਮਨੀ ਦੇ ਮਿਊਨਿਖ ਵਿਖੇ ਸਪੀਕਰਜ਼ ਪਲੇਟਫਾਰਮ ਦੀ ਤਰਜ਼ ’ਤੇ ਵਿਦਿਆਰਥੀਆਂ ਨੂੰ ਕਾਰੋਬਾਰ ਸਬੰਧੀ ਮਸਲਿਆਂ ’ਤੇ ਵਿਚਾਰ ਸਾਂਝੇ ਕਰਨ ਲਈ ਅੰਮ੍ਰਿਤਸਰ ਅਤੇ ਮੋਹਾਲੀ ਵਿਖੇ ਦੋ ਬ੍ਰੇਨਸਟੋਰਮਿੰਗ ਸੈਂਟਰ ਖੋਲ੍ਹੇ ਜਾਣਗੇ। ਇੱਥੇ ਮਹਿਲਾ ਦਿਵਸ ਮੌਕੇ ਖ਼ਾਲਸਾ ਕਾਲਜ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਚਾਰ-ਚਰਚਾ ਕਰਨ ਲਈ ਸਕੂਲ ਪੱਧਰ ’ਤੇ ਬਿਜ਼ਨਸ ਬਲਾਸਟਰਜ਼ ਪਹਿਲਕਦਮੀ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ ਅਤੇ ਵਿਦਿਆਰਥੀਆਂ ਨੂੰ 11 ਕਰੋੜ ਰੁਪਏ ਵੀ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਨਿਵੇਕਲੀ ਪੇਸ਼ਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਚਾਰ-ਚਰਚਾ ਲਈ ਸੁਚੱਜਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਤਾਂ ਜੋ ਨਵੇਂ ਕਾਰੋਬਾਰੀ ਵਿਚਾਰ ਅੱਗੇ ਆ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਤਰਜ਼ ’ਤੇ ਸੂਬਾ ਸਰਕਾਰ ਅੰਮ੍ਰਿਤਸਰ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਨਵੇਂ ਕਾਰੋਬਾਰਾਂ ਸਬੰਧੀ ਵਿਚਾਰ-ਚਰਚਾ ਲਈ ਬ੍ਰੇਨਸਟੌਰਮਿੰਗ ਸੈਂਟਰ ਸਥਾਪਤ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਵਾਹਨ ਚਾਲਕ ਵੱਡੀ ਮੁਸੀਬਤ 'ਚ, ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਪਿਆ ਵੱਡਾ ਪੰਗਾ

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਗੁਰਬਾਣੀ ਦੇ ਸ਼ਲੋਕ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਔਰਤਾਂ ਨੂੰ ਬਹੁਤ ਸਤਿਕਾਰ ਦਿੱਤਾ ਹੈ। ਉਨ੍ਹਾਂ ਨੇ ਭਰੂਣ ਹੱਤਿਆ ਜਿਹੀ ਸਮਾਜਿਕ ਬੁਰਾਈ, ਜੋ ਹਾਲੇ ਵੀ ਸਮਾਜ ਵਿਚ ਪ੍ਰਚਲਿਤ ਹੈ, ’ਤੇ ਵੀ ਚਿੰਤਾ ਪ੍ਰਗਟਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੁੜੀਆਂ ਨੇ ਜੀਵਨ ਦੇ ਹਰ ਖੇਤਰ ਵਿਚ ਸਿਖਰ ਛੋਹਿਆ ਹੈ ਅਤੇ ਆਪਣੀ ਮਿਹਨਤ ਅਤੇ ਕਾਮਯਾਬੀ ਨਾਲ ਹੋਰ ਨੌਜਵਾਨਾਂ ਲਈ ਆਦਰਸ਼ ਵਜੋਂ ਉੱਭਰੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੁੜੀਆਂ ਨੇ ਉਨ੍ਹਾਂ ਖੇਤਰਾਂ ਵਿਚ ਵੀ ਮੱਲਾਂ ਮਾਰ ਕੇ ਆਪਣੇ ਮਾਪਿਆਂ, ਸਮਾਜ ਅਤੇ ਸੂਬੇ ਦਾ ਮਾਣ ਵਧਾਇਆ ਹੈ, ਜਿਨ੍ਹਾਂ ਨੂੰ ਮਰਦਾਂ ਦੀ ਜਾਗੀਰ ਮੰਨਿਆ ਜਾਂਦਾ ਸੀ। ਸੂਬੇ ਵਿਚ ਤਕਨਾਲੋਜੀ ਨੂੰ ਪੇਸ਼ ਕਰਨ ਬਾਰੇ ਇਕ ਵਿਦਿਆਰਥੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਵੱਖ-ਵੱਖ ਖੇਤਰਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਸ਼ੁਰੂ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਬਿਹਤਰ ਪੁਲਿਸਿੰਗ, ਖੇਤੀਬਾੜੀ, ਵਿੱਤ ਅਤੇ ਹੋਰ ਖੇਤਰਾਂ ਵਿਚ ਏ.ਆਈ. ਦੀ ਸ਼ੁਰੂਆਤ ਕੀਤੀ ਹੈ।

ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਤੇ ਮੁਲਾਜ਼ਮਾਂ ਲਈ ਚਿੰਤਾ ਭਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਰੱਕੀਆਂ ਦੇ ਨਾਲ ਸੂਬਾ ਸਰਕਾਰ ਦਾ ਉਦੇਸ਼ ਪੰਜਾਬ ਦੇ ਮਾਮਲਿਆਂ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਮਾਹਿਰਾਂ ਨੂੰ ਅੱਗੇ ਲਿਆਉਣਾ ਹੈ। ਵਿਦਿਆਰਥੀਆਂ ਨੂੰ ਡਿਜੀਟਲ ਯੁੱਗ ਦੇ ਹਾਮੀ ਬਣਨ ਲਈ ਪ੍ਰੇਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਡਿਜੀਟਲਾਈਜ਼ੇਸ਼ਨ ਦਾ ਯੁੱਗ ਹੈ ਅਤੇ ਪੰਜਾਬ ਤਕਨੀਕੀ ਨਵੀਨਤਾ ਵਿਚ ਮੋਹਰੀ ਬਣਨ ਦੇ ਲਿਹਾਜ਼ ਨਾਲ ਅੱਗੇ ਵਧ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਧਿਆਨ ਕਿੱਤਾ-ਮੁਖੀ ਸਿੱਖਿਆ ਅਤੇ ਅਜੋਕੀਆਂ ਆਲਮੀ ਮੰਗਾਂ ਮੁਤਾਬਿਕ ਹੁਨਰ ਵਿਕਸਤ ਕਰਨ ਵੱਲ ਹੈ। ਮੁੱਖ ਮੰਤਰੀ ਨੇ ਹੁਨਰ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਿੱਖਿਆ ਮਹਿਜ਼ ਡਿਗਰੀਆਂ ਹਾਸਲ ਕਰਨ ਤੱਕ ਮਹਿਦੂਦ ਨਹੀਂ ਹੋਣੀ ਚਾਹੀਦੀ, ਸਗੋਂ ਇਸ ਦਾ ਮੰਤਵ ਹੁਨਰ ਪ੍ਰਾਪਤ ਕਰਕੇ ਆਪਣੀ ਜੀਵਿਕਾ ਕਮਾਉਣ ਦੇ ਨਾਲ-ਨਾਲ ਸਮਾਜ ਦੀ ਸੇਵਾ ਕਰਨਾ ਵੀ ਹੋਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਰਿਵਾਰਾਂ ਨੂੰ ਮਿਲਣਗੇ 20 ਹਜ਼ਾਰ ਰੁਪਏ, ਇੰਝ ਲਵੋ ਇਸ ਸਕੀਮ ਦਾ ਲਾਭ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿਚ ਔਰਤਾਂ ਦੇ ਸ਼ਕਤੀਕਰਨ ਲਈ ਠੋਸ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ 11 ਔਰਤਾਂ ਨੂੰ ਵਿਧਾਇਕ ਬਣਾਇਆ ਹੈ ਅਤੇ ਅੱਠ ਮਹਿਲਾ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ ਅਤੇ ਤਿੰਨ ਔਰਤਾਂ ਨੂੰ ਸੀਨੀਅਰ ਪੁਲਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਔਰਤ ਨੂੰ ਪੁਲਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਅਤੇ 19 ਔਰਤਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਅਤੇ ਸੱਤ ਨੂੰ ਵੱਖ-ਵੱਖ ਵਿਭਾਗਾਂ ਦੇ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਗ ਬੁਝਾਊ ਅਮਲੇ ਵਿਚ ਔਰਤਾਂ ਦੀ ਭਰਤੀ ਲਈ ਸਰੀਰਕ ਮਾਪਦੰਡਾਂ ਨੂੰ ਬਦਲਣ ਲਈ ਨਿਯਮਾਂ ਵਿਚ ਲੋੜੀਂਦੀ ਸੋਧ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਇਨ੍ਹਾਂ ਨਿਯਮਾਂ ਨੂੰ ਬਦਲਣ ਦੀ ਖੇਚਲ ਨਹੀਂ ਸੀ ਕੀਤੀ ਕਿਉਂਕਿ ਉਨ੍ਹਾਂ ਨੂੰ ਲੋਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਕੋਈ ਪਰਵਾਹ ਨਹੀਂ ਸੀ। ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿੱਥੇ ਅੱਗ ਬੁਝਾਊ ਅਮਲੇ ਵਿਚ ਕੁੜੀਆਂ ਮੋਹਰੀ ਭੂਮਿਕਾ ਨਿਭਾਉਣਗੀਆਂ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ 'ਚ ਵੱਡੀ ਘਟਨਾ, ਪੈ ਗਈਆਂ ਭਾਜੜਾਂ

ਮੁੱਖ ਮੰਤਰੀ ਨੇ ਕਿਹਾ ਕਿ ਇਹ ਸੋਧ ਸਮੇਂ ਦੀ ਲੋੜ ਸਨ ਕਿਉਂਕਿ ਅੰਦਰੂਨੀ ਹਿੱਸਿਆਂ ਵਿਚ ਉੱਚੀਆਂ-ਉੱਚੀਆਂ ਇਮਾਰਤਾਂ ਅਤੇ ਤੰਗ-ਭੀੜੀਆਂ ਸੜਕਾਂ ਦੇ ਮੱਦੇਨਜ਼ਰ, ਅੱਗ ਬੁਝਾਊ ਅਮਲੇ ਨੂੰ ਨਵੀਨਤਮ ਕਿਸਮ ਦੇ ਵਾਹਨ ਪ੍ਰਦਾਨ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਮ ਆਦਮੀ ਦੀ ਭਲਾਈ ਲਈ ਆਪਣੇ ਕੰਮਕਾਜ ਵਿਚ ਵੱਡੀਆਂ ਤਬਦੀਲੀਆਂ ਲਿਆਉਣ ਲਈ ਤਿਆਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਸੁਨਾਮ ਵਿਚ ਆਪਣੀ ਪਹਿਲੀ ਸਟੇਜ ਪੇਸ਼ਕਾਰੀ ਨੂੰ ਯਾਦ ਕਰਦਿਆਂ ਦਰਸ਼ਕਾਂ ਨੂੰ ਪ੍ਰੇਰਿਤ ਕਰਨ ਲਈ ਆਪਣੇ ਸ਼ੁਰੂਆਤੀ ਦਿਨਾਂ ਦਾ ਨਿੱਜੀ ਕਿੱਸਾ ਸਾਂਝਾ ਕੀਤਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪਹਿਲੀ ਵਾਰ ਸਟੇਜ ’ਤੇ ਚੜ੍ਹਨ ਮੌਕੇ ਮੈਂ ਬਹੁਤ ਘਬਰਾਇਆ ਹੋਇਆ ਸੀ, ਪਰ ਉਸ ਤਜਰਬੇ ਨੇ ਮੈਨੂੰ ਅੱਗੇ ਵਧਣ ਲਈ ਢੁਕਵਾਂ ਸਬਕ ਦਿੱਤਾ, ਕਿਉਂਕਿ ਸਖ਼ਤ ਮਿਹਨਤ ਅਤੇ ਸਵੈ-ਭਰੋਸਾ ਹੀ ਸਫਲਤਾ ਦੀ ਕੁੰਜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਇੱਕ ਮੱਧ ਵਰਗੀ ਪਰਿਵਾਰ ਤੋਂ ਆਏ ਹਨ ਪਰ ਅੱਜ ਉਹ 3.5 ਕਰੋੜ ਲੋਕਾਂ ਦੇ ਅਧਿਕਾਰਾਂ ਦੇ ਰਾਖੇ ਤੇ ਮੁਦੱਈ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਖ਼ਤ ਮਿਹਨਤ, ਵਚਨਬੱਧਤਾ, ਲਗਨ ਅਤੇ ਸਮਰਪਣ ਦੀ ਤਾਕਤ ਹੈ। ਉਨ੍ਹਾਂ ਨੇ ਔਰਤਾਂ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਕਈ ਨਵੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ, ਜਿਨ੍ਹਾਂ ਵਿਚ ਹੁਨਰ ਵਿਕਾਸ ਪ੍ਰੋਗਰਾਮ, ਸਕਾਲਰਸ਼ਿਪ, ਉੱਦਮਤਾ ਸਬੰਧੀ ਮੌਕੇ ਅਤੇ ਵਿੱਤੀ ਸਹਾਇਤਾ ਸ਼ਾਮਲ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇੱਕ ਅਜਿਹਾ ਮਾਹੌਲ ਸਿਰਜਣ ਲਈ ਵਚਨਬੱਧ ਹੈ ਜਿੱਥੇ ਹਰ ਨਾਗਰਿਕ ਇੱਕ ਬਿਹਤਰੀਨ ਜੀਵਨ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨੌਜਵਾਨਾਂ ਨੂੰ ਸਿਰਫ਼ ਯੋਗਤਾ ਦੇ ਆਧਾਰ ’ਤੇ 51665 ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਉਹ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਗੇ, ਜਦੋਂ ਤੱਕ ਪੰਜਾਬ ਦੇ ਵਿਦਿਆਰਥੀ ਆਪਣੇ ਮਨਭਾਉਂਦੇ ਟੀਚੇ ਪ੍ਰਾਪਤ ਨਹੀਂ ਕਰ ਲੈਂਦੇ। ਉਨ੍ਹਾਂ ਕਿਹਾ ਕਿ ਸਿਆਸਤ ਦਾ ਅਰਥ ਸਿਰਫ਼ ਗਰੀਬਾਂ ਦੀ ਸੇਵਾ ਕਰਨਾ ਹੁੰਦਾ ਹੈ ਪਰ ਮੌਜੂਦਾ ਸਮੇਂ ਰਾਜਨੀਤੀ ਗੁੰਡਿਆਂ ਦੀ ਜਾਗੀਰ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਗੇ ਤੇ ਅਨੁਭਵੀ ਆਗੂ ਸਿਆਸਤ ਛੱਡ ਜਾਣਗੇ ਤਾਂ ਮਾੜੇ ਤੇ ਨੌਸਿਖੀਆਂ ਲਈ ਸਿਆਸਤ ਵਿਚ ਆਉਣ ਦਾ ਰਸਤਾ ਹੋਰ ਸਾਫ਼ ਹੋ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਸੁਪਨਿਆਂ ਨੂੰ ਮਧੋਲਣ ਵਿੱਚ ਸਾਰੀਆਂ ਹੱਦਾਂ ਉਲੰਘ ਦਿੱਤੀਆਂ ਸਨ, ਇਸੇ ਲਈ ਸਾਡੀ ਨੌਜਵਾਨੀ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਹੋਈ ਪਰ ਮੌਜੂਦਾ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਕਾਰਨ ਸੂਬੇ ਵਿਚ ਇਸ ਰੁਝਾਨ ਨੂੰ ਮੋੜਾ ਪਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸ਼ਰਮਸਾਰ ! ਘਰ ਆਉਂਦੇ ਦੋਸਤ ਨੇ ਦੋਸਤ ਦੀ ਭੈਣ ਨੂੰ ਕਰ ਦਿੱਤਾ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

  • Womens Day
  • Punjab Government
  • Bhagwant Mann
  • ਮਹਿਲਾ ਦਿਵਸ
  • ਪੰਜਾਬ ਸਰਕਾਰ
  • ਭਗਵੰਤ ਮਾਨ

ਪਾਵਰਕਾਮ ਦਾ ਵੱਡਾ ਐਕਸ਼ਨ, 7 ਕਰੋੜ ਰੁਪਏ ਦੱਬੀ ਬੈਠੇ ਖਪਤਕਾਰਾਂ ਖ਼ਿਲਾਫ਼ ਕੱਸਿਆ ਸ਼ਿਕੰਜਾ

NEXT STORY

Stories You May Like

  • balochistan independence day
    ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ ਨੇ ਖੜ੍ਹੇ ਕੀਤੇ ਸਵਾਲ
  • security tightened in punjab on independence day
    ਆਜ਼ਾਦੀ ਦਿਵਸ ਮੌਕੇ ਪੰਜਾਬ 'ਚ ਸੁਰੱਖਿਆ ਸਖ਼ਤ, DGP ਨੇ ਅੰਮ੍ਰਿਤਸਰ ਬਾਰਡਰ ਰੇਂਜ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ
  • america pakistan big announcement
    ਮਿਲ ਕੇ ਕਰਾਂਗੇ ਅੱਤਵਾਦ ਦਾ ਖ਼ਾਤਮਾ !  ਅਮਰੀਕਾ-ਪਾਕਿਸਤਾਨ ਦਾ ਵੱਡਾ ਐਲਾਨ
  • central government s big step for punjab
    ਕੇਂਦਰ ਸਰਕਾਰ ਦਾ ਪੰਜਾਬ ਲਈ ਵੱਡਾ ਕਦਮ, ਰਾਜ ਸਭਾ ਵਿਚ ਦਿੱਤੀ ਗਈ ਜਾਣਕਾਰੀ
  • women free travel on roadways buses
    ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ ਹੁਣ ਇਹ ਔਰਤਾਂ, ਯੋਗੀ ਸਰਕਾਰ ਦਾ ਵੱਡਾ ਐਲਾਨ
  • central governments big step for women entrepreneurs
    ਕੇਂਦਰ ਸਰਕਾਰ ਦਾ ਮਹਿਲਾ ਉੱਦਮੀਆਂ ਲਈ ਵੱਡਾ ਕਦਮ, ਪੇਂਡੂ ਖੇਤਰਾਂ ਵਿੱਚ ਕਾਰੋਬਾਰਾਂ ਨੂੰ ਮਿਲੇਗਾ ਹੁਲਾਰਾ
  • 1 60 lakh govindas 10 lakh insurance scheme dahi handi
    1.60 ਲੱਖ ਗੋਵਿੰਦਿਆਂ ਲਈ 10 ਲੱਖ ਦਾ ਬੀਮਾ! ਦਹੀਂ ਹਾਂਡੀ 'ਤੇ ਮਹਾਰਾਸ਼ਟਰ ਸਰਕਾਰ ਦਾ ਵੱਡਾ ਐਲਾਨ
  • good news for bus travelers in punjab
    ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ! ਵਿਧਾਨ ਸਭਾ 'ਚ ਹੋ ਗਿਆ ਵੱਡਾ ਐਲਾਨ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • major incident in punjab on independence day
      ਆਜ਼ਾਦੀ ਦਿਹਾੜੇ ਮੌਕੇ ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਮਾਰ ਕੇ 2 ਵਿਅਕਤੀਆਂ ਦਾ...
    • coriander  ginger   garlic become expensive
      ਅਸਮਾਨੀਂ ਪਹੁੰਚੀਆਂ ਹਰੇ ਧਨੀਏ ਦੀਆਂ ਕੀਮਤਾਂ, ਅਦਰਕ ਅਤੇ ਲਸਣ ਵੀ ਹੋਏ ਮਹਿੰਗੇ
    • chandigarh schools to remain closed on monday governor announces
      ਸੋਮਵਾਰ ਨੂੰ ਚੰਡੀਗੜ੍ਹ ਦੇ ਸਕੂਲਾਂ 'ਚ ਰਹੇਗੀ ਛੁੱਟੀ! ਰਾਜਪਾਲ ਨੇ ਕੀਤਾ ਐਲਾਨ
    • married woman dies under suspicious circumstances
      ਪੰਜਾਬ 'ਚ ਵੱਡੀ ਵਾਰਦਾਤ! ਛੁੱਟੀ 'ਤੇ ਆਏ BSF ਫ਼ੌਜੀ ਨੇ ਪਤਨੀ ਦਾ ਬੇਰਹਿਮੀ ਨਾਲ...
    • 1 kg heroin recovered from bop bharobhal in amritsar
      ਅੰਮ੍ਰਿਤਸਰ 'ਚ BOP ਭਰੋਭਾਲ ਤੋਂ 1 ਕਿਲੋ 990 ਗ੍ਰਾਮ ਹੈਰੋਇਨ ਬਰਾਮਦ
    • pharmacy officer recruitment  high tech counterfeiting case
      ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ’ਚ ਹਾਈਟੈੱਕ ਨਕਲ ਮਾਮਲਾ : 16 ਮੁਲਜ਼ਮਾਂ ਨੂੰ ਮਿਲੀ...
    • police lathicharge protesters in mohali
      ਮੋਹਾਲੀ 'ਚ ਪ੍ਰਦਰਸ਼ਨਕਾਰੀਆਂ 'ਤੇ ਪੁਲਸ ਦਾ ਲਾਠੀਚਾਰਜ, ਦਾਗੇ ਅੱਥਰੂ ਗੈਸ ਦੇ ਗੋਲੇ...
    • terrible road accident in jalandhar delivery boy dies tragically
      ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
    • holiday declared for schools in punjab on monday
      ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
    • girl raped in nangal
      ਸ਼ਰਮਸਾਰ ਪੰਜਾਬ! ਨੌਜਵਾਨ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਕੁੜੀ ਨਾਲ ਕੀਤਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +