ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ)—ਪੰਜਾਬ ਸਰਕਾਰ ਵਲੋਂ ਚੁੱਪ-ਚੁਪੀਤੇ ਫਰਵਰੀ ਮਹੀਨੇ 'ਚ 2 ਪੈਸੇ ਪ੍ਰਤੀ ਕਿਲੋਮੀਟਰ ਬੱਸਾਂ ਦੇ ਕਿਰਾਏ 'ਚ ਵਾਧਾ ਕੀਤਾ ਗਿਆ ਸੀ ਪਰ ਕਈ ਬੱਸ ਕੰਡਕਟਰਾਂ ਵਲੋਂ ਮਨਮਰਜ਼ੀ ਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ, ਜਿਸ ਕਾਰਨ ਸਵਾਰੀਆਂ ਦੀ ਚਿੱਟੇ ਦਿਨ ਆਰਥਿਕ ਲੁੱਟ ਹੋ ਰਹੀ ਹੈ। ਅਜਿਹਾ ਹੀ ਇਕ ਮਾਮਲਾ ਅੱਜ ਉਸ ਵੇਲੇ ਸਾਹਮਣੇ ਆਇਆ, ਜਦੋਂ ਸੰਗਰੂਰ ਡਿਪੂ ਦੀ ਬੱਸ ਦੇ ਕੰਡਕਟਰ ਵਲੋਂ ਸਵਾਰੀਆਂ ਕੋਲੋਂ ਵੱਧ ਕਿਰਾਇਆ ਵਸੂਲਿਆ ਗਿਆ ਅਤੇ ਸਵਾਰੀਆਂ ਦੇ ਵਿਰੋਧ ਕਰਨ ਦੇ ਬਾਵਜੂਦ ਉਕਤ ਕੰਡਕਟਰ ਨੇ ਕਥਿਤ ਮਨਮਰਜ਼ੀ ਕੀਤੀ। ਇਸ ਸਬੰਧੀ ਸਵਾਰੀਆਂ ਬਾਵਾ ਸਿੰਘ ਜੱਸਲ ਵਾਸੀ ਪਿੰਡ ਬਲਿਆਲ ਅਤੇ ਦੀਦਾਰ ਸਿੰਘ ਆਦਿ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਟਿਆਲਾ ਜਾਣ ਲਈ ਭਵਾਨੀਗੜ੍ਹ ਤੋਂ ਪੈਪਸੂ ਰੋਡ ਟਰਾਂਸਪੋਰਟ ਦੀ ਸੰਗਰੂਰ ਡਿਪੂ ਦੀ ਬੱਸ 'ਚ ਸਵੇਰੇ 7.45 'ਤੇ ਬੈਠੇ ਸਨ। ਉਕਤ ਬੱਸ ਦੇ ਕੰਡਕਟਰ ਨੇ ਉਨ੍ਹਾਂ ਦੀ 45 ਰੁ. ਪ੍ਰਤੀ ਸਵਾਰੀ ਦੇ ਹਿਸਾਬ ਨਾਲ ਟਿਕਟ ਕੱਟ ਕੇ ਪੈਸੇ ਲਏ, ਜਦਕਿ ਭਵਾਨੀਗੜ੍ਹ ਤੋਂ ਪਟਿਆਲੇ ਦਾ 40 ਰੁਪਏ ਕਿਰਾਇਆ ਲੱਗਦਾ ਹੈ। ਉਕਤ ਸਵਾਰੀਆਂ ਨੇ ਦੱਸਿਆ ਕਿ ਕੰਡਕਟਰ ਨੇ ਭਵਾਨੀਗÎੜ੍ਹ ਤੋਂ ਹੋਰ ਚੜ੍ਹੀਆਂ ਸਵਾਰੀਆਂ ਤੋਂ ਵੀ 45 ਰੁਪਏ ਦੇ ਹਿਸਾਬ ਨਾਲ ਕਿਰਾਇਆ ਵਸੂਲਿਆ। ਬਾਵਾ ਸਿੰਘ ਜੱਸਲ ਨੇ ਦੱਸਿਆ ਕਿ ਹੋਰਨਾਂ ਬੱਸਾਂ ਦੇ ਕੰਡਕਟਰ ਭਵਾਨੀਗੜ੍ਹ ਤੋਂ ਪਟਿਆਲਾ ਦੀ 40 ਰੁ. ਪ੍ਰਤੀ ਸਵਾਰੀ ਹੀ ਟਿਕਟ ਕੱਟਦੇ ਹਨ। ਉਨ੍ਹਾਂ ਸੰਗਰੂਰ ਡਿਪੂ ਦੇ ਜਨਰਲ ਮੈਨੇਜਰ ਤੋਂ ਮੰਗ ਕਰਦਿਆਂ ਕਿਹਾ ਕਿ ਵੱਧ ਕਿਰਾਇਆ ਵਸੂਲਣ ਵਾਲੇ ਕੰਡਕਟਰ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਅਸੂਲਨ ਬਣਦਾ ਕਿਰਾਇਆ ਹੀ ਸਵਾਰੀ ਤੋਂ ਵਸੂਲ ਕੀਤਾ ਜਾਵੇ।
ਕੀ ਕਹਿਣੈ ਅੱਡਾ ਇੰਚਾਰਜ ਦਾ : ਜਦੋਂ ਇਸ ਸਬੰਧੀ ਬੱਸ ਅੱਡਾ ਇੰਚਾਰਜ ਗੋਬਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹੋਲੇ ਮਹੱਲੇ 'ਚ ਡਿਊਟੀ ਸ੍ਰੀ ਆਨੰਦਪੁਰ ਸਾਹਿਬ ਲੱਗੀ ਹੋਣ ਕਾਰਨ ਉਹ ਸੋਮਵਾਰ ਆ ਕੇ ਇਹ ਮਾਮਲਾ ਵੇਖਣਗੇ। ਕੀ ਕਹਿਣੈ ਉੱਚ ਅਧਿਕਾਰੀ ਦਾ : ਪੀ. ਆਰ. ਟੀ. ਸੀ. ਸੰਗਰੂਰ ਡਿਪੂ ਦੇ ਅਧਿਕਾਰੀ ਗੁਰਬਬਖਸ਼ ਸਿੰਘ ਨੇ ਇਸ ਮਾਮਲੇ ਸਬੰਧੀ ਦੱਸਿਆ ਕਿ ਭਵਾਨੀਗÎੜ੍ਹ ਤੋਂ ਪਟਿਆਲੇ ਦਾ ਕਿਰਾਇਆ 40 ਰੁ. ਪ੍ਰਤੀ ਸਵਾਰੀ ਹੀ ਹੈ ਅਤੇ ਜਿਸ ਕੰਡਕਟਰ ਨੇ ਵੱਧ ਕਿਰਾਇਆ ਵਸੂਲਿਆ ਹੈ, ਉਸ ਤੋਂ ਡਿਪੂ 'ਚ ਵਾਪਸ ਆਉਣ ਸਮੇਂ ਪੁੱਛ-ਪੜਤਾਲ ਕੀਤੀ ਜਾਵੇਗੀ।
ਕਿਸਾਨ ਕਰਜ਼ਾ ਮੁਆਫੀ ਯੋਜਨਾ ਨੂੰ ਨਵੰਬਰ ਤੱਕ ਪੂਰਾ ਕਰ ਦਿਆਂਗੇ : ਕੈਪਟਨ
NEXT STORY