ਜਗਰਾਓਂ (ਰਾਜ) : ਜਗਰਾਓਂ ਵਿਖੇ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਅਤੇ ਉਨ੍ਹਾਂ ਦੇ ਨਾਮ 'ਤੇ ਬਣੀ ਲਾਇਬ੍ਰੇਰੀ ਤੇ ਮੈਮੋਰੀਅਲ ਦੀ ਹਾਲਤ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਨੇ ਇਕ ਕਰੋੜ, 57 ਲੱਖ ਦੀ ਗ੍ਰਾਂਟ ਜਾਰੀ ਕੀਤੀ ਹੈ। ਇਸ ਗ੍ਰਾਂਟ ਜਾਣਕਾਰੀ ਦੇਣ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅੱਜ ਖ਼ਾਸ ਤੌਰ 'ਤੇ ਲਾਲਾ ਜੀ ਦੇ ਘਰ ਪਹੁੰਚੇ।
ਇਹ ਵੀ ਪੜ੍ਹੋ : ਖੰਨਾ 'ਚ ਵਾਪਰੀ ਦਰਦਨਾਕ ਘਟਨਾ, ਗਰਮ ਲੋਹਾ ਡਿਗਣ ਕਾਰਨ ਬੁਰੀ ਤਰ੍ਹਾਂ ਝੁਲਸੇ ਮਜ਼ਦੂਰ (ਤਸਵੀਰਾਂ)
ਜ਼ਿਕਰਯੋਗ ਹੈ ਕਿ ਲਾਲਾ ਜੀ ਦੇ ਜੱਦੀ ਘਰ ਦੀ ਖ਼ਸਤਾ ਹਾਲਤ ਲਈ 4 ਸਾਲ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਨੇ ਇਕ ਕਰੋੜ, 7 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ ਪਰ 4 ਸਾਲ ਦਾ ਇੰਤਜ਼ਾਰ ਕਰਨ 'ਤੇ ਵੀ ਗ੍ਰਾਂਟ ਨਹੀਂ ਮਿਲੀ ਅਤੇ ਹੁਣ ਚੋਣਾਂ ਨੇੜੇ ਆਉਂਦੇ ਹੀ ਸਰਕਾਰ ਨੇ ਇਸ ਗ੍ਰਾਂਟ ਦੀ ਰਕਮ ਇਕ ਕਰੋੜ, 57 ਲੱਖ ਕਰਕੇ ਜਾਰੀ ਕਰ ਦਿੱਤੀ। ਇਸ ਮੌਕੇ ਇਲਾਕੇ ਦੇ ਸਾਰੇ ਆਲਾ ਅਧਿਕਾਰੀ ਤੇ ਆਗੂ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਦਾ ਸਲਾਹਕਾਰ ਬਣਨ ਤੋਂ 'ਮੁਹੰਮਦ ਮੁਸਤਫ਼ਾ' ਦਾ ਇਨਕਾਰ, ਆਖੀ ਇਹ ਗੱਲ
ਡੀ. ਸੀ. ਵਰਿੰਦਰ ਸ਼ਰਮਾ ਨੇ ਕਿਹ ਕਿ ਲਾਲਾ ਜੀ ਦੇਸ਼ ਦੇ ਮਹਾਨ ਸ਼ਹੀਦ ਹੋਏ ਹਨ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਨੂੰ ਨਵਾਂ ਨਹੀਂ ਬਣਾਇਆ ਜਾ ਸਕਦਾ ਪਰ ਯਾਦਗਾਰਾਂ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਪੂਰਾ ਯਤਨ ਕਰਦੀ ਹੈ। ਇਸੇ ਲਈ ਹੁਣ ਜਗਰਾਓਂ ਵਿੱਚ ਵੀ ਉਨ੍ਹਾਂ ਜੱਦੀ ਘਰ, ਲਾਇਬ੍ਰੇਰੀ ਤੇ ਮੈਮੋਰੀਅਲ ਨੂੰ ਵਧੀਆ ਢੰਗ ਨਾਲ ਸੰਭਾਲਿਆ ਜਾਵੇਗਾ ਅਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਰੱਖਦਿਆਂ ਉਨ੍ਹਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਸ਼ਰਧਾਂਜਲੀ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਆਦਮਪੁਰ 'ਚ ASI ਦਾ ਸ਼ਰਮਨਾਕ ਕਾਰਾ, ਮਾਮੂਲੀ ਗੱਲ ਪਿੱਛੇ ਮੁੰਡੇ ਦੀ ਡਾਂਗਾਂ ਨਾਲ ਕੀਤੀ ਕੁੱਟਮਾਰ, ਹੋਇਆ ਸਸਪੈਂਡ
NEXT STORY