ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਪੰਜਾਬ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਪਹਿਲੇ ਪੜਾਅ ਵਿਚ 21 ਅਗਸਤ ਤੋਂ 31 ਅਗਸਤ ਤੱਕ ਲਾਏ ਜਾ ਰਹੇ ਰੋਜ਼ਗਾਰ ਮੇਲਿਆਂ ਦੀ ਲੜੀ ਤਹਿਤ 22 ਅਗਸਤ ਨੂੰ ਰਿਆਤ ਤੇ ਬਾਹਰਾ ਕੈਂਪਸ ਰੈਲਮਾਜਰਾ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰੋਜ਼ਗਾਰ ਮੇਲਾ ਲਾਇਆ ਜਾਵੇਗਾ। ਇਸ ਦੌਰਾਨ ਪੋਲੀਟੈਕਨਿਕਾਂ 'ਚੋਂ ਡਿਪਲੋਮਾ ਪ੍ਰਾਪਤ ਨੌਜਵਾਨ ਚੁਣੇ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੋਜ਼ਗਾਰ ਮੇਲੇ 'ਚ ਭਾਗ ਲੈਣ ਦੇ ਚਾਹਵਾਨ ਨੌਜਵਾਨ ਘਰ-ਘਰ ਨੌਕਰੀ ਲਈ ਬਣਾਈ ਗਈ ਵਿਸ਼ੇਸ਼ ਵੈੱਬਸਾਈਟ 'ਤੇ ਲਾਗ ਇਨ ਕਰ ਕੇ ਆਪਣੀ ਰਜਿਸਟ੍ਰੇਸ਼ਨ ਲਾਜ਼ਮੀ ਕਰਵਾਉਣ। ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਮੇਲੇ ਦਾ ਉਦਘਾਟਨ ਕੀਤਾ ਜਾਵੇਗਾ।
ਅਕਾਲੀ ਮਹਿਲਾ ਕੌਂਸਲਰ ਨੇ ਲਗਾਏ ਕੌਂਸਲ ਪ੍ਰਧਾਨ 'ਤੇ ਗੰਭੀਰ ਦੋਸ਼
NEXT STORY