ਜਲੰਧਰ- ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ 'ਚ ਲੋਕ ਘਰ ਬੈਠ ਕੇ ਸਰਕਾਰੀ ਸਹੂਲਤ ਲੈ ਰਹੇ ਹਨ। ਦੱਸ ਦੇਈਏ ਪੰਜਾਬ ਸਰਕਾਰ ਵੱਲੋਂ 43 ਸਰਕਾਰੀ ਕੰਮ ਦੀਆਂ ਸਹੂਲਤਾਂ ਘਰ ਬੈਠ ਕੇ ਕਰਵਾ ਸਕਦੇ ਹੋ। ਇਹ ਮੁਹਿੰਮ ਲੋਕਾਂ ਲਈ ਕਾਫ਼ੀ ਫਾਇਦੇਮੰਦ ਸਾਬਤ ਹੋਈ ਹੈ। ਲੋਕ 1076 ਨੰਬਰ 'ਤੇ ਆਪਣੀ ਅਪੁਆਇੰਟਮੈਂਟ ਬੁੱਕ ਕਰਦੇ ਹਨ ਅਤੇ ਸੇਵਾ ਅਧਿਕਾਰੀ ਉਨ੍ਹਾਂ ਦੇ ਘਰ ਜਾ ਕੇ ਐਂਟਰੀਆਂ ਪਾਉਂਦੇ ਹਨ। ਜਦੋਂ ਦਸਤਾਵੇਜ਼ ਪੂਰੇ ਹੋ ਜਾਂਦੇ ਹਨ ਤਾਂ ਲੋਕਾਂ ਘਰ ਪਹੁੰਚਾ ਦਿੱਤੇ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸ ਸਕੀਮ ਤਹਿਤ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਦੇ ਸਾਰੇ ਕੰਮ ਘਰ ਬੈਠਿਆਂ ਹੀ ਹੋ ਰਹੇ ਹਨ।
ਇਸ ਦੌਰਾਨ ਪਿੰਡ ਮੈਲੀ ਡੈਮ ਦੇ ਰਹਿਣ ਵਾਲੇ ਰਜਤ ਸੇਵਾ ਸਹਾਇਕ ਨੇ ਕਿਹਾ ਕਿ ਸਾਡਾ ਕੰਮ ਲੋਕਾਂ ਦੀਆਂ ਸਹੂਲਤਾਂ ਲਈ ਘਰਾਂ ਜਾ ਕੇ ਐਂਟਰੀ ਪੁਆਈ ਜਾਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਲੈ ਕੇ ਕੰਮ ਕਰ ਦਿੱਤਾ ਜਾਂਦਾ ਹੈ। ਇਸ ਸਕੀਮ ਤਹਿਤ ਲੋਕ 43 ਸੇਵਾਵਾਂ ਲੈ ਸਕਦੇ ਹਨ। ਇਸ ਦੌਰਾਨ ਇਕ ਵਿਅਕਤੀ ਸੁਮੀਤ ਬਜਾਜ ਨੇ ਕਿਹਾ ਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ ਜੋ ਅਸੀਂ ਲਾਈਨਾਂ 'ਚ ਲੱਗ ਕੇ ਕੰਮ ਕਰਾ ਸਕੀਏ ਪਰ ਪੰਜਾਬ ਸਰਕਾਰ ਦੀ ਸਰਕਾਰ ਤੁਹਾਡੇ ਦੁਆਰ ਨੇ ਕੰਮ ਸੌਖਾ ਕਰ ਦਿੱਤਾ ਹੈ ਅਤੇ ਮੈਂ ਘਰ ਬੈਠ ਕੇ ਹੀ ਆਪਣਾ ਜਨਮ ਸਰਟੀਫਿਕੇਟ ਠੀਕ ਕਰਵਾਇਆ ਹੈ। ਇਸ ਉਪਰਾਲੇ ਲਈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ।
ਦਾਜ ਦੇ ਲੋਭੀਆਂ ਨੇ ਵਿਆਹੁਤਾ ਨੂੰ ਕੁੱਟਮਾਰ ਕਰਕੇ ਘਰੋਂ ਕੱਢਿਆ, 4 ਖ਼ਿਲਾਫ਼ ਮਾਮਲਾ ਦਰਜ
NEXT STORY