ਜਲੰਧਰ— ਹਾਲ ਹੀ 'ਚ ਰਿਲੀਜ਼ ਹੋਈ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀ ਫਿਲਮ 'ਪੈਡਮੈਨ' ਤੋਂ ਪ੍ਰੇਰਣਾ ਲੈ ਕੇ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫਤ ਸੈਨੇਟਰੀ ਪੈਡ ਉਪਲੱਬਧ ਕਰਵਾਉਣ ਦੀ ਤਿਆਰੀ ਕਰ ਲਈ ਹੈ। ਸੂਬੇ ਦੇ ਹਰ ਜ਼ਿਲੇ 'ਚ 10 ਸਕੂਲਾਂ ਨੂੰ 'ਬੇਟੀ ਬਚਾਓ ਬੇਟੀ ਪੜ੍ਹਾਓ' ਯੋਜਨਾ ਦੇ ਤਹਿਤ ਸੈਨੇਟਰੀ ਪੈਡ ਦੀਆਂ ਮਸ਼ੀਨਾਂ ਲਗਾਈਆਂ ਜਾਣਗੀਆਂ। ਸੂਬੇ 'ਚ 2 ਹਜ਼ਾਰ ਤੋਂ ਵੱਧ ਸਕੂਲਾਂ 'ਚ ਮਸ਼ੀਨਾਂ ਲੱਗਣਗੀਆਂ। ਜਲੰਧਰ ਦੇ ਸਕੂਲਾਂ 'ਚ ਤਾਂ ਇਹ ਮਸ਼ੀਨਾਂ ਲਗਾ ਵੀ ਦਿੱਤੀਆਂ ਗਈਆਂ ਹਨ। ਹਰ ਸਕੂਲ 'ਚ ਤਿੰਨ-ਤਿੰਨ ਇੰਸੀਨਰੇਟਰ (ਡਿਸਪੋਜ਼ਲ ਮਸ਼ੀਨਾਂ) ਵੀ ਲੱਗੀਆਂ ਹਨ। ਸੈਨੇਟਰੀ ਪੈਡ ਮਸ਼ੀਨਾਂ 'ਚ ਜਦੋਂ 10 ਰੁਪਏ ਦਾ ਸਿੱਕਾ ਪਾਇਆ ਜਾਵੇਗਾ ਅਤੇ ਤਿੰਨ ਪੈਡ ਬਾਹਰ ਆ ਜਾਣਗੇ ਪਰ ਇਹ ਪੈਡ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਬਿਲਕੁਲ ਮੁਫਤ ਹਨ। ਪੈਡ ਖਰੀਦਣ ਲਈ 10 ਰੁਪਏ ਦਾ ਸਿੱਕਾ ਸਕੂਲਾਂ 'ਚ ਟੀਚਰ ਹੀ ਦੇਣਗੀਆਂ। ਹਾਲਾਂਕਿ ਬਾਅਦ 'ਚ ਜੇਕਰ ਕੋਈ ਵਿਦਿਆਰਥਣ 10 ਰੁਪਏ ਦਾ ਸਿੱਕਾ ਦੇ ਕੇ ਯੋਜਨਾ 'ਚ ਆਪਣਾ ਸਹਿਯੋਗ ਪਾਉਣੀ ਚਾਹੁੰਦੀ ਹੋਵੇਂ ਤਾਂ ਉਹ ਪੈਸੇ ਦੇ ਸਕਦੀ ਹੈ।
ਮੋਦੀ ਸਰਕਾਰ ਵਲੋਂ ਬਜਟ 'ਚ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਧਾਉਣ ਦਾ ਐਲਾਨ ਇਕ ਡੁਰਾਮਾ : ਨੀਲ ਗਰਗ
NEXT STORY