ਚੰਡੀਗੜ੍ਹ- ਪੰਜਾਬ ਸਰਕਾਰ ਆਗਾਮੀ 24 ਸਤੰਬਰ ਨੂੰ ਦਿੱਲੀ ਵਿਚ ਹੋਣ ਵਾਲੇ ਆਖਿਲ ਭਾਰਤੀ ਸਿਵਲ ਸੇਵਾ ਬੈਡਮਿੰਟਨ, ਟੇਬਲ ਟੈਨਿਸ ਤੇ ਲਾਨ ਟੈਨਿਸ ਟੂਰਨਾਮੈਟਾਂ ਲਈ ਸੂਬੇ ਦੀਆਂ ਟੀਮਾਂ ਦੀ ਚੋਣ ਲਈ 9 ਸਤੰਬਰ ਨੂੰ ਟ੍ਰਾਇਲ ਲਵੇਗੀ। ਪੰਜਾਬ ਦੇ ਖੇਡ ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰੀ ਸਿਵਲ ਸੇਵਾ ਸੰਸਕ੍ਰਿਤਿਕ ਤੇ ਖੇਡ ਬੋਰਡ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿਚ 24 ਤੋਂ 30 ਸਤੰਬਰ ਤੱਕ ਅਖਿਲ ਭਾਰਤੀ ਸਿਵਲ ਸੇਵਾ ਬੈਡਮਿੰਟਨ ਟੂਰਨਾਮੈਂਟ (ਪੁਰਸ਼-ਮਹਿਲਾ) ਦਾ ਆਯੋਜਨ ਕਰੇਗਾ ਜਦਕਿ ਟੇਬਲ ਟੈਨਿਸ ਤੇ ਲਾਨ ਟੈਨਿਸ ਟੂਰਨਾਮੈਂਟ (ਪੁਰਸ਼- ਮਹਿਲਾ) 24 ਸਤੰਬਰ ਤੋਂ 29 ਸਤੰਬਰ ਤੱਕ ਹੋਵੇਗਾ।
ਇਹ ਖ਼ਬਰ ਪੜ੍ਹੋ- 5ਵੇਂ ਟੈਸਟ ਮੈਚ ਲਈ ਇੰਗਲੈਂਡ ਟੀਮ 'ਚ ਵੱਡਾ ਬਦਲਾਅ, ਇੰਨ੍ਹਾਂ ਦੋ ਖਿਡਾਰੀਆਂ ਦੀ ਹੋਈ ਵਾਪਸੀ
ਬੈਡਮਿੰਟਨ ਟ੍ਰਾਇਲ ਸਪੋਰਟਸ ਸਟੇਡੀਅਮ, ਸੈਕਟਰ-78, ਐੱਸ.ਏ. ਐੱਸ. ਨਗਰ (ਮੋਹਾਲੀ) ਵਿਚ ਸਵੇਰੇ 10 ਵਜੇ ਜਦਕਿ ਟੇਬਲ ਟੈਨਿਸ ਤੇ ਲਾਨ ਟੈਨਿਸ ਲਈ ਸਵੇਰੇ 10 ਵਜੇ ਪਟਿਆਲਾ ਦੀ ਪੋਲੋ ਗਰਾਊਂਡ ਵਿਚ ਟ੍ਰਾਇਲ ਲਏ ਜਾਣਗੇ।
ਇਹ ਖ਼ਬਰ ਪੜ੍ਹੋ- ਸ਼ੇਫਾਲੀ ਵਰਮਾ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੁਖਬੀਰ ਸਾਡੇ ਅਕਾਲੀ ਦਲ ’ਚ ਵਾਪਸ ਆਉਣ ਦੇ ਸੁਪਨੇ ਦੇਖਣੇ ਬੰਦ ਕਰੇ : ਢੀਂਡਸਾ
NEXT STORY