ਜਲੰਧਰ (ਮਜ਼ਹਰ)- ਪੰਜਾਬ ਸਰਕਾਰ ਨੇ ਪੰਜਾਬ ਵਕਫ਼ ਬੋਰਡ ਚੇਅਰਮੈਨ ਬਣਾਉਣ ਲਈ ਬੋਰਡ ਦੀ ਮੀਟਿੰਗ 13 ਮਾਰਚ ਸਵੇਰੇ 11 ਵਜੇ ਚੰਡੀਗੜ੍ਹ ਵਿਚ ਬੁਲਾਈ ਹੈ। ਇਸ ਵਿਚ ਬੋਰਡ ਦੇ ਚੇਅਰਮੈਨ ਦਾ ਉਸੇ ਦਿਨ ਫ਼ੈਸਲਾ ਹੋ ਜਾਵੇਗਾ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਇਕ ਸੀਲਬੰਦ ਲਿਫ਼ਾਫ਼ਾ ਖੋਲ੍ਹਿਆ ਜਾਵੇਗਾ, ਜਿਸ ਵਿੱਚ ਚੇਅਰਮੈਨ ਦਾ ਨਾਂ ਗੁਪਤ ਲਿਖਿਆ ਹੋਵਗਾ। ਬੋਰਡ ਦੇ ਸਾਰੇ ਮੈਂਬਰਾਂ ਨੂੰ ਸਰਕਾਰ ਦੇ ਬੰਦ ਲਿਫ਼ਾਫ਼ੇ ਦਾ ਸਮਰਥਨ ਕਰਨਾ ਹੋਵੇਗਾ। ਸਰਕਾਰ ਵੱਲੋਂ ਚੁਣੇ ਗਏ ਇਨ੍ਹਾਂ 10 ਮੈਂਬਰਾਂ ਵਿੱਚੋਂ ਇਕ ਨੂੰ ਚੇਅਰਮੈਨ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : ਮਲੇਸ਼ੀਆ ਬੈਠੇ ਨੌਜਵਾਨ ਦਾ ਵੱਡਾ ਕਾਂਡ, ਸਹੁਰੇ ਪਰਿਵਾਰ ਨੂੰ ਭੇਜੀਆਂ ਨੂੰਹ ਦੀਆਂ ਅਜਿਹੀਆਂ ਤਸਵੀਰਾਂ, ਕਿ...

ਜ਼ਿਕਰਯੋਗ ਹੈ ਕਿ ਵਕਫ਼ ਬੋਰਡ ਚੇਅਰਮੈਨ ਦੇ ਦੌਰ ਵਿਚ ਐੱਮ. ਐੱਲ. ਏ. ਡਾ. ਜਮੀਲ ਉਰ ਰਹਿਮਾਨ, ਸ਼ੂਜ਼ ਕਾਰੋਬਾਰੀ ਮੁਹੰਮਦ ਓਵੈਸ ਅਤੇ ਡਾ. ਅਨਵਰ ਖਾਨ ਦੇ ਨਾਂ ਚਰਚਾਵਾਂ ਵਿਚ ਸ਼ਾਮਲ ਹੈ ਪਰ ਮਜ਼ਬੂਤ ਦਾਅਵੇਦਾਰ ਦੇ ਤੌਰ 'ਤੇ ਐੱਮ.ਐੱਲ.ਏ. ਡਾ. ਜਮੀਲ ਉਰ ਰਹਿਮਾਨ ਅਤੇ ਮੁਹੰਮਦ ਓਵੈਸ ਦੇ ਨਾਂ ਸ਼ਾਮਲ ਹਨ। ਜੇਕਰ ਪੰਜਾਬ ਸਰਕਾਰ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੂੰ ਕੋਈ ਹੋਰ ਮੰਤਰਾਲਾ ਦਿੰਦੀ ਹੈ ਤਾਂ ਮੁਹੰਮਦ ਓਵੈਸ ਦਾ ਵਕਫ਼ ਬੋਰਡ ਦਾ ਚੇਅਰਮੈਨ ਬਣਨਾ ਤੈਅ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਸਿਫ਼ਾਰਿਸ਼ ਮੰਨੀ ਜਾਂਦੀ ਹੈ ਤਾਂ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਚੇਅਰਮੈਨ ਹੋਣਗੇ। ਜੇਕਰ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਕੁਮਾਰ ਪਾਠਕ ਦੀ ਸਿਫ਼ਾਰਿਸ਼ ਮੰਨੀ ਜਾਂਦੀ ਹੈ ਤਾਂ ਬੂਟਾਂ ਦੇ ਕਾਰੋਬਾਰੀ ਮੁਹੰਮਦ ਓਵੈਸ ਚੇਅਰਮੈਨ ਹੋਣਗੇ। ਜਾਂ ਜੇਕਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਸਹਿਮਤ ਹੋ ਜਾਂਦੇ ਹਨ ਤਾਂ ਡਾ. ਅਨਵਰ ਖਾਨ ਵਕਫ਼ ਬੋਰਡ ਦੇ ਚੇਅਰਮੈਨ ਬਣ ਸਕਦੇ ਹਨ। ਇਸ ਸਮੇਂ ਕਈ ਤਰ੍ਹਾਂ ਦੀਆਂ ਅਟਕਲਾਂ ਸਾਹਮਣੇ ਆ ਰਹੀਆਂ ਹਨ। ਚੇਅਰਮੈਨਸ਼ਿਪ ਲਈ ਸਾਰੇ ਆਪਣੇ-ਆਪਣੇ ਦਾਅਵੇ ਠੋਕ ਰਹੇ ਹਨ, ਜਿਸ ਦਾ ਫ਼ੈਸਲਾ 13 ਮਾਰਚ ਨੂੰ ਹੋ ਜਾਵੇਗਾ। ਸੂਤਰ ਇਹ ਵੀ ਦੱਸਦੇ ਹਨ ਕਿ ਪੰਜਾਬ ਵਕਫ਼ ਬੋਰਡ ਦੇ ਪ੍ਰਧਾਨ ਦਾ ਫ਼ੈਸਲਾ ਦਿੱਲੀ ਤੋਂ ਹੋਵੇਗਾ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਟਿੰਕੂ ਕਤਲ ਕਾਂਡ 'ਚ ਗ੍ਰਿਫ਼ਤਾਰ ਗੈਂਗਸਟਰਾਂ ਨੇ ਕੀਤਾ ਹੁਣ ਤੱਕ ਦਾ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਕੈਮਿਸਟਾਂ ਨੂੰ ਜਾਰੀ ਹੋਈ ਵੱਡੀ ਚਿਤਾਵਨੀ! ਇਹ ਦਵਾਈ ਵੇਚੀ ਤਾਂ...
NEXT STORY