ਚੰਡੀਗੜ੍ਹ, (ਰਮਨਜੀਤ)— ਪੰਜਾਬ ਸਰਕਾਰ ਨੇ ਸੋਮਵਾਰ ਨੂੰ ਇਕ ਹੁਕਮ ਜਾਰੀ ਕਰਕੇ 4 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਅਧਿਕਾਰੀਆਂ ਨੂੰ ਤੁਰੰਤ ਨਵਾਂ ਅਹੁਦਾ ਸੰਭਾਲਣ ਲਈ ਕਿਹਾ ਗਿਆ ਹੈ। ਤਬਾਦਲਾ ਹੁਕਮਾਂ ਅਨੁਸਾਰ ਹਰਜੋਤ ਕੌਰ ਨੂੰ ਸਕੱਤਰ ਆਰ. ਟੀ. ਏ. ਬਠਿੰਡਾ, ਉਦੇਵੀਰ ਸਿੰਘ ਸਿੱਧੂ ਨੂੰ ਡਾਇਰੈਕਟਰ ਲਾਟਰੀਜ਼, ਕਨੁ ਗਰਗ ਨੂੰ ਐੱਸ. ਡੀ. ਐੱਮ. ਆਨੰਦਪੁਰ ਸਾਹਿਬ ਤੇ ਵਾਧੂ ਤੌਰ 'ਤੇ ਐੱਸ. ਡੀ. ਐੱਮ. ਨੰਗਲ, ਅਮਨਦੀਪ ਬਾਂਸਲ ਨੂੰ ਸਕੱਤਰ ਐੱਸ. ਐੱਸ. ਬੋਰਡ ਦੇ ਨਾਲ ਵਾਧੂ ਤੌਰ 'ਤੇ ਐੱਮ. ਡੀ. ਪਨਸਪ ਲਗਾਇਆ ਗਿਆ ਹੈ।
ਜਾਖੜ ਵੱਲੋਂ 'ਆਪ' ਵਿਰੁੱਧ ਕੀਤੀ ਟਿੱਪਣੀ ਗੈਰ-ਜ਼ਿੰਮੇਵਾਰਾਨਾ : ਚੀਮਾ
NEXT STORY