ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਭਾਰੀ ਮੀਂਹ ਅਤੇ ਹੜ੍ਹ ਵਰਗੀ ਸਥਿਤੀ ਉਪਰੰਤ ਪੈਦਾ ਹੋਏ ਹਲਾਤਾਂ ਨੂੰ ਦੇਖਦਿਆਂ ਸੀਨੀਅਰ ਮੈਡੀਕਲ ਅਫਸਰ, ਇੰ. ਸਿਵਲ ਹਸਪਤਾਲ ਸੁਨਾਮ ਊਧਮ ਸਿੰਘ ਵਾਲਾ ਨੇ ਪ੍ਰਾਈਵੇਟ ਲੈਬੋਰੇਟਰੀਜ਼, ਸੁਨਾਮ ਦੇ ਪ੍ਰਧਾਨ ਜਗਦੀਪ ਭਾਰਦਵਾਜ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸੁਨਾਮ ਵਿਖੇ ਚੱਲ ਰਹੀਆਂ ਸਮੂਹ ਪ੍ਰਾਈਵੇਟ ਲੈਬੋਰੇਟਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਨ੍ਹਾਂ ਦੀ ਲੈਬ ’ਚ ਹੋਣ ਵਾਲੇ ਟੈਸਟਾਂ ਦੀ ਕੀਮਤ ਵਿਚ ਆਮ ਦਿਨਾਂ ਨਾਲੋਂ 10 ਫੀਸਦੀ ਦੀ ਛੋਟ ਦਿੱਤੀ ਜਾਵੇ। ਲੈਬ ਵਿਚ ਹੋਣ ਵਾਲੇ ਟੈਸਟਾਂ ਦੀ ਫੀਸ ਡਿਸਪਲੇ ’ਤੇ ਲਗਾਈ ਜਾਣੀ ਯਕੀਨੀ ਬਣਾਈ ਜਾਵੇ। ਜੇਕਰ ਕੋਈ ਟੈਸਟ ਪਾਜ਼ੇਟਿਵ ਆਵੇ ਤਾਂ ਮਰੀਜ਼ ਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਹਿੱਤ ਵਿਚ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੋ ਜਵਾਨ ਸਹੇਲੀਆਂ ਦੀ 'ਕਰਤੂਤ' ਨੇ ਹਰ ਕਿਸੇ ਨੂੰ ਕੀਤਾ ਹੈਰਾਨ!
ਉਨ੍ਹਾਂ ਆਮ ਲੋਕਾਂ ਨੂੰ ਵੀ ਹਦਾਇਤ ਕੀਤੀ ਕਿ ਡੇਂਗੂ ਅਤੇ ਹੋਰ ਵੈਕਟਰ-ਬੋਰਨ ਬਿੀਮਾਰੀਆਂ ਨਾਲ ਪੀੜਤ ਮਰੀਜ਼ਾਂ ’ਚ ਹੇਠ ਲਿਖੇ ਲੱਛਣ ਵੇਖਣ ਨੂੰ ਮਿਲਦੇ ਹਨ ਜਿਵੇਂ ਕਿ ਤੇਜ਼ ਬੁਖ਼ਾਰ, ਸਰੀਰ ਵਿਚ ਦਰਦ, ਜੋੜਾਂ ਵਿਚ ਦਰਦ, ਪੇਟ ਵਿਚ ਗੜਬੜ ਅਤੇ ਕਈ ਵਾਰ ਭੁੱਖ ਦੀ ਕਮੀ ਆਦਿ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਰੀਜ਼ ਵਿਚ ਉਪਰੋਕਤ ਲੱਛਣ ਪਰਿਵਾਰਕ ਮੈਂਬਰਾਂ ਵੱਲੋਂ ਵੇਖੇ ਜਾਣ, ਤਾਂ ਉਸਨੂੰ ਤੁਰੰਤ ਸਿਵਲ ਹਸਪਤਾਲ ਸੁਨਾਮ/ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਕੋਲ ਲਿਜਾਇਆ ਜਾਵੇ। ਸਿਵਲ ਹਸਪਤਾਲ ਸੁਨਾਮ ’ਚ ਮਰੀਜ਼ਾਂ ਲਈ ਮੁਫ਼ਤ ਲੈਬ ਟੈਸਟ (ਕਮਰਾ ਨੰਬਰ 22) ਕੀਤੇ ਜਾ ਰਹੇ ਹਨ ਅਤੇ ਹੋਰ ਜ਼ਰੂਰੀ ਟੈਸਟ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ (ਕਮਰਾ ਨੰਬਰ 27) ਪੁਰਾਣੇ ਓ.ਪੀ.ਡੀ. ਕੰਪਲੈਕਸ ਦੇ ਬਾਹਰ ਸਿਵਲ ਹਸਪਤਾਲ ਸੁਨਾਮ ਵਿਚ ਉਪਲੱਬਧ ਹਨ।
ਇਹ ਖ਼ਬਰ ਵੀ ਪੜ੍ਹੋ - Punjab: ਨੌਕਰੀ ਲੈਣ ਗਈ ਕੁੜੀ ਨਾਲ ਹੋ ਗਈ ਜੱਗੋਂ-ਤੇਰ੍ਹਵੀਂ! Cold Drink ਪਿਲਾ ਕੇ...
ਇਲਾਜ ਦਾ ਮੁੱਖ ਤਰੀਕਾ ਠੰਢੇ ਪਾਣੀ ਦੀ ਪੱਟੀ (Cold sponging) ਅਤੇ ਉਚਿਤ ਦਵਾਈ ਇਲਾਜ ਹੈ। ਸਾਰੀਆਂ ਜ਼ਰੂਰੀ ਦਵਾਈਆਂ ਸਿਵਲ ਹਸਪਤਾਲ ’ਚ ਮੁਫ਼ਤ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਆਪਣੇ ਆਲੇ-ਦੁਆਲੇ ’ਚ ਪਾਣੀ ਖੜ੍ਹਾ ਹੋਣ ਤੋਂ ਬਚਾਅ, ਪੂਰੀ ਬਾਹਾਂ ਵਾਲੇ ਕੱਪੜੇ ਅਤੇ ਜੁੱਤੀ-ਚੱਪਲ ਪਾਓ, ਮੱਛਰ ਭਗਾਉਣ ਵਾਲੇ ਉਪਕਰਣ/ਕਰੀਮ ਵਰਤੋਂ, ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦੀ ਖਾਸ ਦੇਖਭਾਲ ਕਰੋ, ਸਫਾਈ, ਸਿਹਤਮੰਦ ਖੁਰਾਕ ਅਤੇ ਲੋੜੀਂਦੀ ਮਾਤਰਾ ’ਚ ਪਾਣੀ ਪੀਣਾ ਯਕੀਨੀ ਬਣਾਓ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ, 4 ਲੋਕ ਜ਼ਖਮੀ
NEXT STORY