ਲੁਧਿਆਣਾ (ਜ.ਬ.) : ਪੰਜਾਬ ਹੋਮਗਾਰਡ ਦੇ 54 ਸਾਲਾ ਜਵਾਨ ਜਸਵੰਤ ਸਿੰਘ ਦੀ ਡਿਊਟੀ ਦੌਰਾਨ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ। ਬੀਤੀ ਰਾਤ ਉਹ ਫਿਰੋਜ਼ਪੁਰ ਰੋਡ ’ਤੇ ਨਾਕਾਬੰਦੀ ’ਤੇ ਤਾਇਨਾਤ ਸੀ। ਉਹ ਪਿੰਡ ਚੂਹੜਪੁਰ ਦੇ ਕੇਹਰ ਸਿੰਘ ਨਗਰ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਜਗਤਪੁਰੀ ਚੌਂਕੀ ’ਚ ਤਾਇਨਾਤ ਸੀ। ਚੌਂਕੀ ਮੁਖੀ ਏ. ਐੱਸ. ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਜਸਵੰਤ ਦੀ ਫਿਰੋਜ਼ਪੁਰ ਰੋਡ ਦੇ ਗਲੋਬਲ ਹਸਪਤਾਲ ਦੇ ਸਾਹਮਣੇ ਨਾਕੇ ’ਤੇ ਡਿਊਟੀ ਸੀ।
10 ਵਜੇ ਉਹ ਨਾਕੇ ’ਤੇ ਗਿਆ ਸੀ। ਜਾਂਦੇ ਸਮੇਂ ਉਹ ਬਿਲਕੁਲ ਸਹੀ ਸੀ। ਤਕਰਬੀਨ 11 ਵਜੇ ਦੇ ਆਸ-ਪਾਸ ਨਾਕਾਬੰਦੀ ’ਤੇ ਤਾਇਨਾਤੀ ਦੌਰਾਨ ਜਸਵੰਤ ਦੀ ਅਚਾਨਕ ਸਿਹਤ ਵਿਗੜ ਗਈ। ਸਾਥੀ ਮੁਲਾਜ਼ਮਾਂ ਨੇ ਉਸ ਨੂੰ ਪਾਣੀ ਪਿਲਾਇਆ ਅਤੇ ਇਲਾਜ ਲਈ ਤਤਕਾਲ ਨੇੜੇ ਦੇ ਹਸਪਤਾਲ ਲੈ ਕੇ ਗਏ। ਇਕਬਾਲ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਤਤਕਾਲ ਹਸਪਤਾਲ ਲਈ ਰਵਾਨਾ ਹੋਏ ਪਰ ਰਸਤੇ ’ਚ ਉਸ ਨੂੰ ਫੋਨ ਆ ਗਿਆ ਕਿ ਜਸਵੰਤ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਜਵਾਨ ਦੀ ਮੌਤ ਦਾ ਕਾਰਨ ਦਿਲ ਦੀ ਧੜਕਣ ਦਾ ਰੁਕਣਾ ਦੱਸਿਆ ਹੈ।
ਪੰਜਾਬ ਵਾਸੀਆਂ ਲਈ ਮਾੜੀ ਖ਼ਬਰ, ਮੁੜ ਕਰਨਾ ਪੈ ਸਕਦੈ 'ਬਿਜਲੀ ਸੰਕਟ' ਦਾ ਸਾਹਮਣਾ
NEXT STORY