ਲੁਧਿਆਣਾ (ਅਨਿਲ): ਲੁਧਿਆਣਾ ਦੇ ਦਾਣਾ ਮੰਡੀ ਸਥਿਤ ਹੋਟਲ ਇੰਡੋ-ਅਮੇਰੀਕਨ ਵਿਚ ਅਰਧ-ਨਗਨ ਹਾਲਤ ਵਿਚ ਕੁੜੀ ਦੀ ਲਾਸ਼ ਮਿਲਣ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਕੁੜੀ ਦਾ ਕਤਲ ਕਰਨ ਵਾਲੇ ਉਸ ਦੇ ਆਸ਼ਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਨਾਲ ਹੀ ਮਾਮਲੇ ਵਿਚ ਕਈ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ। ਪੁਲਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਮਿਤ ਨਿਸ਼ਾਦ ਵਜੋਂ ਹੋਈ ਹੈ, ਜੋ ਇਸ ਵੇਲੇ ਪੀ. ਜੀ. ਆਈ. ਵਿਚ ਜ਼ੇਰੇ ਇਲਾਜ ਹੈ।
ਮਹਿਲਾ ਨੇ ਵੱਢਿਆ ਪ੍ਰੇਮੀ ਦਾ ਪ੍ਰਾਈਵੇਟ ਪਾਰਟ
ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਉਕਤ ਮਹਿਲਾ ਕਿਤੇ ਹੋਰ ਵਿਆਹੀ ਹੋਈ ਸੀ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਉਸ ਦੇ ਦੋ ਬੱਚੇ ਵੀ ਹਨ। ਅਮਿਤ ਨਿਸ਼ਾਦ ਦੀ ਉਸ ਨਾਲ ਲੰਬੇ ਸਮੇਂ ਤੋਂ ਦੋਸਤੀ ਸੀ ਅਤੇ ਉਹ ਦੋਵੇਂ ਇਕ ਦੂਜੇ ਨੂੰ ਮਿਲਦੇ ਰਹਿੰਦੇ ਸੀ। 12 ਦਸੰਬਰ ਨੂੰ ਹੋਟਲ ਦੇ ਕਮਰੇ ਵਿਚ ਦੋਵਾਂ ਨੇ ਸਰੀਰਕ ਸਬੰਧ ਬਣਾਏ। ਉਹ ਲਗਾਤਾਰ ਅਮਿਤ ਨਿਸ਼ਾਦ 'ਤੇ ਵਿਆਹ ਕਰਵਾਉਣ ਲਈ ਜ਼ੋਰ ਪਾਉਂਦੀ ਰਹਿੰਦੀ ਸੀ, ਪਰ ਉਹ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ। ਸਬੰਧ ਬਣਾਉਣ ਤੋਂ ਬਾਅਦ ਵਿਆਹ ਦੀ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ। ਇਸ ਲੜਾਈ ਦੌਰਾਨ ਮਹਿਲਾ ਨੇ ਕਟਰ ਬਲੇਡ ਨਾਲ ਅਮਿਤ ਨਿਸ਼ਾਦ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ। ਇਸ ਤੋਂ ਬਾਅਦ, ਗੁੱਸੇ ਵਿਚ ਆਏ ਅਮਿਤ ਨਿਸ਼ਾਦ ਨੇ ਰੇਖਾ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਜ਼ਖਮੀ ਹਾਲਤ ਵਿਚ ਉਹ ਹੋਟਲ ਤੋਂ ਫਰਾਰ ਹੋ ਗਿਆ।
ਕਮਰੇ ਵਿਚੋਂ ਅਰਧ-ਨਗਨ ਹਾਲਤ ਵਿਚ ਮਿਲੀ ਸੀ ਲਾਸ਼
ਇਹ ਘਟਨਾ ਦੁਪਹਿਰ ਕਰੀਬ 12:30 ਵਜੇ ਸ਼ੁਰੂ ਹੋਈ, ਜਦੋਂ ਅਮਿਤ ਨਿਸ਼ਾਦ ਵਾਸੀ ਨਿਊ ਅਮਰਜੀਤ ਕਲੋਨੀ, ਆਪਣੀ ਦੋਸਤ ਦੇ ਨਾਲ "ਹੋਟਲ ਇੰਡੋ-ਅਮੇਰੀਕਨ" ਵਿਚ ਇਕ ਕਮਰਾ ਕਿਰਾਏ 'ਤੇ ਲੈਣ ਲਈ ਗਿਆ। ਕਰੀਬ ਤਿੰਨ ਘੰਟੇ ਹੋਟਲ ਵਿਚ ਠਹਿਰਨ ਤੋਂ ਬਾਅਦ, ਅਮਿਤ ਨਿਸ਼ਾਦ ਕਮਰੇ ਵਿਚੋਂ ਇਕੱਲਾ ਹੀ ਨਿਕਲ ਗਿਆ ਅਤੇ ਹੋਟਲ ਮੈਨੇਜਰ ਨੂੰ ਦੱਸਿਆ ਕਿ ਉਹ ਖਾਣਾ ਲੈਣ ਜਾ ਰਿਹਾ ਹੈ। ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਹੀਂ ਆਇਆ ਤਾਂ ਹੋਟਲ ਮੈਨੇਜਰ ਨੇ ਕਮਰੇ ਵਿਚ ਜਾ ਕੇ ਦੇਖਿਆ, ਜਿੱਥੇ ਲਹੂ-ਲੁਹਾਨ ਅਤੇ ਅਰਧ-ਨਗਨ ਹਾਲਤ ਵਿਚ ਕੁੜੀ ਦੀ ਲਾਸ਼ ਪਈ ਸੀ।
PGI ਵਿਚ ਜ਼ੇਰੇ ਇਲਾਜ ਹੈ ਮੁਲਜ਼ਮ
ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਬਿਨਾਂ ਕਿਸੇ ਦੇਰੀ ਦੇ ਮੌਕੇ 'ਤੇ ਪਹੁੰਚੀ ਤੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਲਾਸ਼ ਦਾ ਪੋਸਟਮਾਰਟਮ ਉਸ ਦੇ ਵਾਰਸਾਂ ਦਾ ਪਤਾ ਲੱਗਣ 'ਤੇ ਕਰਵਾਇਆ ਜਾਵੇਗਾ। ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ। ਉਸ ਦੀ ਮੈਡੀਕਲ ਹਾਲਤ ਸਹੀ ਨਾ ਹੋਣ ਕਾਰਨ, ਜ਼ਖ਼ਮੀ ਅਮਿਤ ਨਿਸ਼ਾਦ ਦਾ ਇਲਾਜ ਪੁਲਸ ਦੀ ਨਿਗਰਾਨੀ ਹੇਠ ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਉਸ ਦੀ ਸਿਹਤ ਠੀਕ ਹੋਣ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪੁਲਸ ਨੇ ਇਕ ਦਿਨ 'ਚ ਹੀ ਸੁਲਝਾਇਆ ਲੁੱਟ ਦਾ ਮਾਮਲਾ, ਸਾਹਮਣੇ ਆਇਆ ਹੈਰਾਨੀਜਨਕ ਸੱਚ
NEXT STORY