ਚੰਡੀਗੜ੍ਹ : ਆਜ਼ਾਦੀ ਤੋਂ ਪਹਿਲਾਂ ਸਾਂਝੇ ਪੰਜਾਬ 'ਚ ਵਿਧਾਨ ਸਭਾ ਦੀ ਕਾਰਵਾਈ ਦਾ ਰਿਕਾਰਡ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਗਲਵਾਰ ਨੂੰ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਸੌਂਪਿਆ, ਜਿਸ 'ਚ 23 ਮਾਰਚ, 1937 ਤੱਕ ਵਿਧਾਨ ਸਭਾ 'ਚ ਹੋਈਆਂ ਬਹਿਸਾਂ ਦਾ ਰਿਕਾਰਡ ਅੰਗਰੇਜ਼ੀ 'ਚ ਹੈ, ਜੋ ਕਿ ਪਾਕਿਸਤਾਨ 'ਚ ਸੀ। ਉਸ ਸਮੇਂ ਅੰਗਰੇਜ਼ੀ 'ਚ ਕਾਰਵਾਈ ਰਿਕਾਰਡ ਹੁੰਦੀ ਸੀ ਪਰ ਹੁਣ ਇਸ ਨੂੰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ 'ਚ ਵੀ ਰਿਕਾਰਡ ਕੀਤਾ ਜਾਵੇਗਾ। ਮਨਪ੍ਰੀਤ ਬਾਦਲ ਨੇ 43 ਫਾਰਮੈਟਾਂ 'ਚ ਇਹ ਰਿਕਾਰਡ ਫੋਟੋਕਾਪੀ ਦੇ ਰੂਪ 'ਚ ਪਾਕਿਸਤਾਨ ਤੋਂ ਹਾਸਲ ਕੀਤਾ ਸੀ। ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਦੀ ਵਿਧਾਨ ਸਭਾ 'ਚ ਹੋਈਆਂ ਬਹਿਸਾਂ ਦਾ ਇਤਿਹਾਸਕ ਪੱਧਰ 'ਤੇ ਬਹੁਤ ਮਹੱਤਵ ਹੈ। ਸਾਂਝੇ ਪੰਜਾਬ ਸੰਬਧੀ ਵੱਖ-ਵੱਖ ਮੁੱਦਿਆਂ 'ਤੇ ਸੋਧ ਕਰਾਜ ਕਰਨ ਵਾਲਿਆਂ ਲਈ ਇਹ ਰਿਕਾਰਡ ਬਹੁਤ ਲਾਭਦਾਇਕਾ ਸਿੱਧ ਹੋਵੇਗਾ। ਇਨ੍ਹਾਂ ਬਹਿਸਾਂ ਨੂੰ ਪੜ੍ਹ ਕੇ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੇ ਹਾਲਾਤ ਦੀ ਵੀ ਵਧੀਆ ਜਾਣਕਾਰੀ ਹਾਸਲ ਹੋ ਸਕੇਗੀ। ਬਾਦਲ ਨੇ ਕਿਹਾ ਕਿ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੇ ਇਹ ਰਿਕਾਰਡ ਹਾਸਲ ਕੀਤਾ ਹੈ। ਇਸ 'ਚ ਮਹੱਤਵਪੂਰਨ ਬਿੱਲਾਂ ਦੀ ਬਹਿਸ ਵੀ ਸ਼ਾਮਲ ਹਨ, ਜਿਸ 'ਚ ਆਜ਼ਾਦੀ ਦੀ ਲਹਿਰ ਸਬੰਧੀ ਅਹਿਮ ਜਾਣਕਾਰੀ ਵੀ ਹਾਸਲ ਹੋਵੇਗੀ। ਇਸ ਰਿਕਾਰਡ ਦੀ ਇਕ-ਇਕ ਕਾਪੀ ਹਰਿਆਣਾ ਵਿਧਾਨ ਸਭਾ ਅਤੇ ਰਾਸ਼ਟਰੀ ਪੁਰਾਤੱਤਵ ਵਿਭਾਗ ਨੂੰ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਰਿਕਾਰਡ ਪ੍ਰਾਪਤ ਕਰਨ 'ਚ ਆਈ. ਏ. ਐੱਸ. ਅਧਿਕਾਰੀ ਰਵਿੰਦਰ ਕੁਮਾਰ ਕੌਸ਼ਿਕ ਵਲੋਂ ਮਦਦ ਕਰਨ ਦੀ ਵੀ ਤਾਰੀਫ ਕੀਤੀ ਹੈ।
ਕਾਂਗਰਸੀਆਂ ਦੇ ਇਸ਼ਾਰਿਆਂ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤੀਆਂ ਹੱਦਾਂ-ਬੰਨੇ ਪਾਰ
NEXT STORY