ਦੋਰਾਹਾ (ਵਿਪਨ): ਹੁਣ ਸੜਕਾਂ 'ਤੇ ਕਾਰ ਖੜ੍ਹੀ ਕਰ ਕੇ ਸ਼ਰਾਬ ਪੀਣ ਵਾਲਿਆਂ ਦੀ ਖ਼ੈਰ ਨਹੀਂ ਹੈ। ਪੰਜਾਬ ਪੁਲਸ ਵੱਲੋਂ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤੀ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਦੋਰਾਹਾ ਦੇ ਬੇਅੰਤ ਸਿੰਘ ਚੌਕ 'ਚ ਪੁਲਸ ਨੇ ਅਜਿਹੇ ਲੋਕਾਂ 'ਤੇ ਦਬਿਸ਼ ਦਿੱਤੀ। ਇਸ ਤੋਂ ਪਹਿਲਾਂ ਮੋਗਾ ਵਿਚ ਵੀ ਪੁਲਸ ਵੱਲੋਂ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਪੁਲਸ ਦੀ ਕਾਰਵਾਈ ਨਾਲ ਸੜਕਾਂ 'ਤੇ ਸ਼ਰਾਬ ਪੀ ਰਹੇ ਲੋਕਾਂ ਨੂੰ ਭਾਜੜਾਂ ਪੈ ਗਈਆਂ। ਪੁਲਸ ਨੇ ਇਨ੍ਹਾਂ ਲੋਕਾਂ ਨੂੰ ਖਾਣ-ਪੀਣ ਦਾ ਸਮਾਨ ਪਰੋਸ ਰਹੇ ਦੁਕਾਨਦਾਰਾਂ ਨੂੰ ਵੀ ਚੇਤਾਵਨੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਸਵੇਰ-ਸ਼ਾਮ ਦਾ ਸ਼ਡੀਊਲ ਜਾਰੀ
ਦੱਸ ਦਈਏ ਪਿਛਲੇ ਲੰਬੇ ਸਮੇਂ ਤੋਂ ਦੋਰਾਹਾ ਦੇ ਬੇਅੰਤ ਸਿੰਘ ਚੌਕ ਦੇ ਵਿਚ ਲੋਕ ਕਾਰਾਂ ਖੜੀਆਂ ਕਰਕੇ ਸ਼ਰਾਬ ਪੀਂਦੇ ਸੀ, ਜਿਸ ਦੀ ਸ਼ਿਕਾਇਤ ਰਾਹਗੀਰਾਂ ਵੱਲੋਂ ਕਈ ਵਾਰ ਕੀਤੀ ਗਈ। ਇਸ 'ਤੇ ਕਾਰਵਾਈ ਕਰਦੇ ਹੋਏ ਦੋਰਾਹਾ ਥਾਣਾ ਦੇ ਐੱਸ. ਐੱਚ. ਓ. ਰਾਓ ਵਰਿੰਦਰ ਵੱਲੋਂ ਮੌਕੇ 'ਤੇ ਛਾਪਾਮਾਰੀ ਕਰ ਕੇ ਜਾਂਚ ਕੀਤੀ ਗਈ। ਇਸ ਮੌਕੇ ਪੁਲਸ ਵੱਲੋਂ ਇਲਕੋ ਮੀਟਰ ਨਾਲ ਜਾਂਚ ਕਰ ਕੇ ਇਕ ਕਾਰ ਨੂੰ ਬੰਦ ਕੀਤਾ ਗਿਆ ਅਤੇ ਮੌਕੇ 'ਤੇ ਦੁਕਾਨਾਂ ਚ ਨਜਾਇਜ਼ ਸ਼ਰਾਬ ਪਿਲਾ ਰਹੇ ਦੁਕਾਨਦਾਰਾਂ ਦੀ ਵੀ ਜਾਂਚ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਐੱਸ. ਐੱਚ. ਓ. ਰਾਓ ਵਰਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਜਾਂ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਿਸ ਘਰ ਵਧਾਈ ਲੈਣ ਜਾਂਦਾ, ਉੱਥੇ ਹੀ ਚੋਰੀ ਕਰ ਲੈਂਦਾ ਸੀ ਕਿੰਨਰ
NEXT STORY