ਜਲੰਧਰ : ਅਕਸਰ ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਸ ਇਕ ਨਵਾਂ ਕਾਰਨਾਮਾ ਚਰਚਾ 'ਚ ਹੈ। ਇਸ ਵਾਰ ਤਾਂ ਪੁਲਸ ਨੇ ਹੱਦ ਹੀ ਕਰ ਦਿੱਤੀ ਅਤੇ ਬੱਕਰੇ ਨੂੰ ਤੀਜੀ ਸਵਾਰੀ ਦੱਸ ਚਲਾਨ ਕਰਨ 'ਤੇ ਤੁਰ ਗਈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਪੰਜਾਬ ਪੁਲਸ ਅਤੇ ਟ੍ਰੈਫਿਕ ਮੁਲਾਜ਼ਮ ਬੱਕਰਾ ਲਿਜਾ ਰਹੇ 2 ਮੋਟਰਸਾਈਕਲ ਸਵਾਰਾਂ ਦਾ ਚਲਾਨ ਕੱਟਣ ਜਾ ਰਹੇ ਸਨ, ਉਹ ਵੀ ਟ੍ਰਿਪਲਿੰਗ ਦਾ।

ਪੁਲਸ ਦਾ ਤਰਕ ਹੈ ਕਿ ਉਨ੍ਹਾਂ ਦੇ ਨਾਲ ਜੋ ਬੱਕਰਾ ਹੈ, ਉਹ ਤੀਜੀ ਸਵਾਰੀ ਹੈ, ਹਾਲਾਂਕਿ 'ਜਗ ਬਾਣੀ' ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ ਅਤੇ ਪੁਲਸ ਨੇ ਬਾਅਦ 'ਚ ਇਨ੍ਹਾਂ ਦਾ ਚਲਾਨ ਕੱਟਿਆ ਜਾਂ ਨਹੀਂ, ਇਸ ਬਾਰੇ ਵੀ ਕੋਈ ਸੂਚਨਾ ਨਹੀਂ ਹੈ ਪਰ ਪੁਲਸ ਦਾ ਇਹ ਤਰਕ ਹਾਸੋਹੀਣਾ ਜ਼ਰੂਰ ਹੈ। ਖੈਰ, ਸੋਸ਼ਲ ਮੀਡੀਆ 'ਤੇ ਇਹ ਵੀਡੀਓ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ, ਜਿਸ 'ਤੇ ਕਾਫੀ ਹਾਸੋਹੀਣੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ, ਉਲੰਘਣਾ ਕਰਨ 'ਤੇ ਹੋਵੇਗੀ ਐੱਨ. ਓ. ਸੀ. ਰੱਦ
NEXT STORY