ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਗੁਰਚੇਤਨ ਸਿੰਘ ਵਾਸੀ ਕੈਲਪੁਰ ਦੇ ਬਿਆਨਾਂ 'ਤੇ ਧੋਖਾਧੜੀ ਕਰਨ ਦਾ ਪਰਚਾ ਦਰਜ ਕੀਤਾ ਹੈ ਜਿਸ ਵਿਚ ਉਸ ਨੇ ਦੋਸ਼ ਲਗਾਇਆ ਕਿ ਰਾਜ ਕੁਮਾਰ ਵਾਸੀ ਜਲੰਧਰ ਨੇ ਉਸ ਦੇ ਲੜਕੇ ਲਵਪ੍ਰੀਤ ਸਿੰਘ ਨੂੰ ਪੁਲਸ ਵਿਚ ਭਰਤੀ ਕਰਵਾਉਣ ਲਈ ਸਾਡੇ ਨਾਲ 8 ਲੱਖ ਵਿਚ ਸੌਦਾ ਤੈਅ ਕਰਕੇ 4,72,000 ਰੁਪਏ ਲੈ ਲਏ ਪਰ ਨਾ ਮੇਰੇ ਬੇਟੇ ਨੂੰ ਨੌਕਰੀ ਦਿਵਾਈ ਅਤੇ ਨਾ ਹੀ ਸਾਡੇ ਪੈਸੇ ਮੋੜੇ। ਮਾਮਲੇ ਦੀ ਜਾਂਚ ਏ. ਐੱਸ. ਆਈ ਤਰਸੇਮ ਸਿੰਘ ਕਰ ਰਹੇ ਹਨ ।
ਸਰਕਾਰੀ ਦਫ਼ਤਰ ਮੂਹਰੇ ਧਰਨੇ 'ਤੇ ਬੈਠਾ ਵਿਅਕਤੀ, ਹਵਾ 'ਚ ਲਹਿਰਾ ਰਿਹੈ 500-500 ਦੇ ਨੋਟ, ਪੜ੍ਹੋ ਪੂਰਾ ਮਾਮਲਾ
NEXT STORY