ਝਬਾਲ (ਨਰਿੰਦਰ) : ਪੁਲਸ ਪ੍ਰਸ਼ਾਸਨ ਨੇ ਥਾਣਾ ਝਬਾਲ ਦੀ ਚਾਰਦੀਵਾਰੀ ਨਾਲ ਰੇਹੜੀਆਂ, ਫੜੀਆਂ ਲਗਾ ਕੇ ਬੈਠੇ ਨਜਾਇਜ਼ ਕਾਬਜ਼ਕਾਰਾਂ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ ਕਬਜ਼ੇ ਛੱਡਣ ਦੇ ਨੋਟਿਸ ਜਾਰੀ ਕੀਤੇ ਹਨ। ਥਾਣਾ ਮੁਖੀ ਝਬਾਲ ਵੱਲੋਂ ਜਾਰੀ ਕੀਤੇ ਗਏ ਨੋਟਿਸ ਅਨੁਸਾਰ ਪਿਛਲੇ ਦਿਨੀਂ ਪੁਲਸ ਸਟੇਸ਼ਨ ਮਜੀਠਾ, ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਅਧੀਨ ਆਉਂਦੇ ਵੱਖ ਵੱਖ ਥਾਣਿਆਂ ਤੇ ਪੁਲਸ ਚੌਕੀਆਂ ਵਿਚ ਹੋਏ ਹਮਲਿਆਂ ਦੇ ਮੱਦੇਨਜ਼ਰ ਥਾਣਾ ਝਬਾਲ ਦੀ ਸੁਰੱਖਿਆ ਹਿੱਤ ਥਾਣੇ ਦੀ ਚਾਰਦੀਵਾਰੀ ਨਾਲ ਨਜਾਇਜ਼ ਕਬਜ਼ੇ ਕਰਕੇ ਬੈਠੇ ਰੇਹੜੀਆਂ ਫੜੀਆਂ ਵਾਲਿਆਂ ਨੂੰ ਸੱਤ ਦਿਨਾਂ ਦੇ ਅੰਦਰ ਜਗ੍ਹਾ ਖ਼ਾਲੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ੇਕਰ ਮਿਥੇ ਸਮੇਂ ਵਿਚ ਕਬਜ਼ੇ ਨਾ ਛੱਡੇ ਗਏ ਤਾਂ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ 'ਚ ਗ਼ਰੀਬ ਪਰਿਵਾਰ ਨਾਲ ਵੱਡਾ ਹਾਦਸਾ, ਕਮਰੇ ਦੀ ਡਿੱਗੀ ਛੱਤ, ਮਲਬੇ ਹੇਠਾਂ ਦਬੇ ਗਏ ਕਈ ਮੈਂਬਰ
NEXT STORY