ਜਲੰਧਰ/ਚੰਡੀਗੜ੍ਹ (ਬਹਿਲ, ਧਵਨ, ਭੁੱਲਰ) : ਪੰਜਾਬ ਪੁਲਸ ਦੀ ਕਮਾਨ ਦਿਨਕਰ ਗੁਪਤਾ ਦੇ ਹੱਥਾਂ 'ਚ ਆਉਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਪੰਜਾਬ ਪੁਲਸ 'ਚ ਉਚ ਪੱਧਰ 'ਤੇ ਭਾਰੀ ਫੇਰਬਦਲ ਕੀਤਾ ਹੈ। ਗੁਪਤਾ ਦੇ ਡੀ. ਜੀ. ਪੀ. ਬਣਨ ਤੋਂ ਬਾਅਦ ਅਜਿਹੇ ਕਿਆਸ ਲਾਏ ਜਾ ਰਹੇ ਸਨ ਕਿ ਸੂਬਾ ਪੁਲਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਰੀ ਫੇਰਬਦਲ ਕੀਤਾ ਜਾਵੇਗਾ। ਕੈਪਟਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਪੁਲਸ ਤੰਤਰ 'ਚ ਕੀਤੇ ਗਏ ਫੇਰਬਦਲ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਮੁੱਖ ਮੰਤਰੀ ਨੇ ਪੁਲਸ ਪ੍ਰਸ਼ਾਸਨ 'ਚ ਅਨੁਸ਼ਾਸਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਸੰਕੇਤ ਦੇ ਦਿੱਤੇ ਹਨ। ਦੱਸਣਯੋਗ ਹੈ ਕਿ ਐੱਸ. ਟੀ. ਐੱਫ. ਦੀ ਕਮਾਨ ਸੰਭਾਲੀ ਬੈਠੇ ਡੀ. ਜੀ. ਪੀ. ਮੁਹੰਮਦ ਮੁਸਤਫਾ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗ 'ਚ ਵਾਪਸ ਭੇਜ ਦਿੱਤਾ ਗਿਆ ਹੈ।
ਮੁਸਤਫਾ ਨੂੰ ਹੁਣ ਪੰਜਾਬ ਸੂਬਾ ਮਨੁੱਖੀ ਅਧਿਕਾਰ ਕਮਿਸ਼ਨ ਦਾ ਡੀ. ਜੀ. ਪੀ. ਲਾ ਦਿੱਤਾ ਗਿਆ ਹੈ। ਪਹਿਲਾਂ ਵੀ ਇਹ ਵਿਭਾਗ ਮੁਸਤਫਾ ਕੋਲ ਹੀ ਸੀ। ਮੁਸਤਫਾ ਦੀ ਥਾਂ 'ਤੇ ਹੁਣ ਐੱਸ. ਟੀ. ਐੱਫ. ਦਾ ਕੰਮਕਾਜ ਏ. ਡੀ. ਜੀ. ਪੀ. ਗੁਰਪ੍ਰੀਤ ਦਿਓ ਦੇਖੇਗੀ। ਗੁਰਪ੍ਰੀਤ ਦਿਓ ਇਸ ਸਮੇਂ ਵਿਦੇਸ਼ ਦੌਰੇ 'ਤੇ ਗਈ ਹੋਈ ਹੈ ਅਤੇ ਇਸ ਸਮੇਂ ਉਹ ਸੂਚਨਾ ਤਕਨੀਕ ਵਿਭਾਗ ਦੇਖ ਰਹੀ ਸੀ। ਉਨ੍ਹਾਂ ਦੀ ਵਾਪਸੀ ਤੱਕ ਐੱਸ. ਟੀ. ਐੱਫ. ਦਾ ਕੰਮਕਾਜ ਖੁਦ ਡੀ. ਜੀ. ਪੀ. ਦਿਨਕਰ ਗੁਪਤਾ ਹੀ ਦੇਖਣਗੇ। ਇਸੇ ਤਰ੍ਹਾਂ ਡੀ. ਜੀ. ਪੀ. ਹਰਦੀਪ ਸਿੰਘ ਢਿੱਲੋਂ ਨੂੰ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ, ਡੀ. ਜੀ. ਪੀ. ਜਸਵਿੰਦਰ ਸਿੰਘ ਨੂੰ ਡੀ. ਜੀ. ਪੀ. ਰੇਲਵੇ (ਆਜ਼ਾਦਾਨਾ ਇੰਚਾਰਜ) ਸੌਂਪਿਆ ਗਿਆ ਹੈ। ਉਹ ਡੀ. ਜੀ. ਪੀ. ਦੀ ਬਜਾਏ ਸਿੱਧਾ ਗ੍ਰਹਿ ਵਿਭਾਗ ਦੇ ਏ. ਸੀ. ਐੱਸ. ਰਿਪੋਰਟ ਕਰਨਗੇ। ਢਿੱਲੋਂ ਕੋਲ ਅਜੇ ਤੱਕ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਸੀ। ਤਿਵਾੜੀ ਅਜੇ ਤੱਕ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਨਾਲ-ਨਾਲ ਡੀ. ਜੀ. ਪੀ. ਪ੍ਰਸ਼ਾਸਨ ਦਾ ਕੰਮਕਾਰ ਵੀ ਦੇਖ ਰਹੇ ਸਨ। ਵੀ.ਕੇ ਭੰਵਰਾ ਜੋ ਡੀ. ਜੀ. ਪੀ. ਪ੍ਰੋਵੀਜ਼ਨਿੰਗ ਅਤੇ ਮਾਡਰਨਾਈਜ਼ੇਸ਼ਨ ਸਨ, ਨੂੰ ਹੁਣ ਡੀ. ਜੀ. ਪੀ. ਇੰਟੈਲੀਜੈਂਸ ਨਿਯੁਕਤ ਕੀਤਾ ਗਿਆ ਹੈ। ਏ. ਡੀ. ਜੀ. ਪੀ. (ਰੇਲਵੇ) ਆਈ. ਪੀ. ਐੱਸ. ਸਹੋਤਾ ਨੂੰ ਨਵਾਂ ਏ. ਡੀ. ਜੀ. ਪੀ. (ਪੀ. ਏ. ਪੀ. ਜਲੰਧਰ) ਨਿਯੁਕਤ ਕੀਤਾ ਗਿਆ ਹੈ। ਪੀ. ਏ. ਪੀ. ਦੇ ਏ. ਡੀ. ਜੀ. ਪੀ. ਕੁਲਦੀਪ ਸਿੰਘ ਨੂੰ ਏ. ਡੀ. ਜੀ. ਪੀ. ਸੂਚਨਾ ਤਕਨੀਕ (ਆਈ. ਟੀ.) ਨਿਯੁਕਤ ਕੀਤਾ ਗਿਆ ਹੈ। ਐੱਮ. ਕੇ. ਤਿਵਾੜੀ ਨੂੰ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਦਾ ਡੀ. ਜੀ. ਪੀ. ਅਤੇ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਆਈ. ਜੀ. (ਮੁੱਖ ਦਫਤਰ) ਜਤਿੰਦਰ ਸਿੰਘ ਔਲਖ ਨੂੰ ਆਈ. ਜੀ. ਇੰਟੈਲੀਜੈਂਸ ਦੇ ਨਾਲ-ਨਾਲ ਆਈ. ਜੀ. ਮੁੱਖ ਦਫਤਰ ਵੀ ਨਿਯੁਕਤ ਕੀਤਾ ਗਿਆ ਹੈ। ਸਾਈਬਰ ਕ੍ਰਾਈਮ ਦੇ ਡੀ. ਆਈ. ਜੀ. ਹਰਦਿਆਲ ਸਿੰਘ ਮਾਨ ਨੂੰ ਡੀ. ਆਈ. ਜੀ. ਇੰਟੈਲੀਜੈਂਸ ਨਿਯੁਕਤ ਕੀਤਾ ਗਿਆ ਹੈ।
ਪੀ. ਏ. ਯੂ. 'ਚ ਹੋਵੇਗੀ 43ਵੀਂ ਵਾਈਸ ਚਾਂਸਲਰ ਕਨਵੈਨਸ਼ਨ
NEXT STORY