ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਬੀਤੀ ਰਾਤ ਬਰਨਾਲਾ ਪੁਲਸ ਨੇ ਚੌਲਾਂ ਦੇ ਭਰੇ ਦੋ ਟਰੱਕਾਂ ਨੂੰ ਫਡ਼ਿਆ ਹੈ। ਇਸ ਸਬੰਧੀ ਪੁਲਸ ਨੇ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ। ਇਸ ’ਚ ਵੱਡੇ ਘਪਲੇ ਹੋਣ ਦਾ ਸ਼ੱਕ ਆਮ ਲੋਕਾਂ ਵੱਲੋਂ ਜਤਾਇਅਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਘਪਲੇ ਸਾਹਮਣੇ ਆ ਚੁੱਕੇ ਹਨ। ਪੁਲਸ ਵੱਲੋਂ ਸ਼ੈਲਰ ਮਾਲਕ ਦਾ ਵੀ ਪਤਾ ਲਾਇਆ ਜਾ ਸਕਦਾ ਸੀ ਪਰ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਹੀ ਕੇਸ ਦਰਜ ਕਰ ਲਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਕ ਟਰੱਕ ਨੂਰ ਹਸਪਤਾਲ ਦੇ ਨੇਡ਼ੇ ਆ ਰਿਹਾ ਸੀ। ਪੁਲਸ ਪਾਰਟੀ ਨੇ ਨਾਕੇ ਦੌਰਾਨ ਟਰੱਕ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਡਰਾਈਵਰ ਟਰੱਕ ਇਕ ਪਾਸੇ ਲਾ ਕੇ ਉਥੋਂ ਭੱਜ ਗਿਆ। ਪੁਲਸ ਨੇ ਟਰੱਕ ਨੂੰ ਆਪਣੇ ਕਬਜ਼ੇ ’ਚ ਲਿਆ। ਟਰੱਕ ’ਚ ਚੌਲਾਂ ਦੇ ਗੱਟੇ ਭਰੇ ਹੋਏ ਸਨ। ਦੂਜਾ ਟਰੱਕ ਰਾਮਗਡ਼੍ਹੀਆ ਰੋਡ ’ਤੇ ਖਡ਼੍ਹਾ ਮਿਲਿਆ। ਇਨ੍ਹਾਂ ਦੋਵਾਂ ਟਰੱਕਾਂ ’ਚ ਲਗਭਗ 400 ਦੇ ਕਰੀਬ ਚੌਲਾਂ ਦੀਅਾਂ ਬੋਰੀਆਂ ਹੋਣਗੀਆਂ। ਸਾਡੇ ਵੱਲੋਂ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਅਸਮ ਗਈ ਸਪੈਸ਼ਲ ’ਚੋਂ ਚੌਲਾਂ ਦੇ 600 ਗੱਟੇ ਪਾਏ ਗਏ ਸਨ ਘੱਟ
ਸੂਤਰਾਂ ਅਨੁਸਾਰ ਕੁੱਝ ਦਿਨ ਪਹਿਲਾਂ ਐੱਫ. ਸੀ. ਆਈ. ਵੱਲੋਂ ਅਸਮ ਲਈ ਸਪੈਸ਼ਲ ਟ੍ਰੇਨ ਭਰ ਕੇ ਭੇਜੀ ਗਈ ਸੀ। ਉਦੋਂ ਸਪੈਸ਼ਲ ਵਿਚੋਂ 600 ਗੱਟੇ ਅਸਮ ਵਿਖੇ ਚੌਲਾਂ ਦੇ ਘੱਟ ਪਾਏ ਗਏ ਸਨ ਅਤੇ ਚੰਡੀਗਡ਼੍ਹ ਤੋਂ ਸਪੈਸ਼ਲ ਟੀਮ ਬਰਨਾਲਾ ਡਿਪੂ ਦੀ ਜਾਂਚ ਕਰਨ ਲਈ ਆਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਜਾਂਚ ’ਚ ਡਿਪੂ ’ਚ 600 ਗੱਟੇ ਚੌਲਾਂ ਦੇ ਵੱਧ ਪਾਏ ਗਏ। ਇਸ ਜਾਂਚ ਨਾਲ ਹਡ਼ਕੰਪ ਮਚ ਗਿਆ ਸੀ। ਮਤਲਬ ਕਿ ਐੱਫ.ਸੀ.ਆਈ. ਨੇ ਇਥੋਂ ਹੀ 600 ਗੱਟੇ ਅਸਮ ਲਈ ਘੱਟ ਭੇਜੇ ਸਨ, ਜਿਸ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ।
ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ
NEXT STORY