ਜਲੰਧਰ— ਪੰਜਾਬ ਪੁਲਸ ਹਮੇਸ਼ਾ ਹੀ ਆਪਣੀਆਂ ਹਰਕਤਾਂ ਕਾਰਨ ਚਰਚਾ 'ਚ ਰਹਿੰਦੀ ਹੈ। ਇਨੀਂ ਦਿਨੀਂ ਫਿਰ ਤੋਂ ਪੰਜਾਬ ਪੁਲਸ ਨਸ਼ੇ ਕਾਰਨ ਸੁਰਖੀਆਂ 'ਚ ਆ ਗਈ ਹੈ। ਦਰਅਸਲ ਨਸ਼ੇ 'ਚ ਟੱਲੀ ਹੋਏ ਪੰਜਾਬ ਪੁਲਸ ਦੇ ਹੌਲਦਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦੀਵਾਲੀ ਦੇ ਮੌਕੇ 'ਤੇ ਗਰੀਬ ਦੀ ਰੇਹੜੀ ਤੋਂ ਬਿਨਾਂ ਪੈਸੇ ਦਿੱਤੇ, ਕੁਝ ਪਟਾਕੇ ਚੁੱਕਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਰੇਹੜੀ ਵਾਲਾ ਪੁਲਸ ਮੁਲਾਜ਼ਮ ਨੂੰ ਇਹ ਵੀ ਕਹਿੰਦਾ ਹੈ, ''ਮੈਨੂੰ ਕੋਈ ਪੈਸਾ ਤਾਂ ਵੱਟ ਲੈਣ ਦਿਓ, ਫਿਰ ਜਿੰਨੇ ਮਰਜੀ ਲੈ ਜਾਣਾ ਪਟਾਕੇ। ਸਵੇਰ ਦੀ ਕੋਈ ਵੀ ਕਮਾਈ ਨਹੀਂ ਕੀਤੀ ਹੈ।''
ਨਸ਼ੇ 'ਚ ਟੱਲੀ ਹੋਇਆ ਪੁਲਸ ਮੁਲਾਜ਼ਮ ਉਸ ਦੀਆਂ ਗੱਲਾਂ ਵੱਲ ਕੁਝ ਖਾਸ ਧਿਆਨ ਨਹੀਂ ਦਿੰਦਾ ਅਤੇ ਪਟਾਕੇ ਲੈ ਕੇ ਅੱਗੇ ਚਲਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਦੱਸ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਪੰਜਾਬ ਪੁਲਸ ਨਸ਼ੇ ਕਾਰਨ ਸੁਰਖੀਆਂ 'ਚ ਆਈ ਹੋਵੇ, ਇਸ ਤੋਂ ਪਹਿਲਾਂ ਵੀ ਪੰਜਾਬ ਪੁਲਸ ਆਪਣੀਆਂ ਇਨ੍ਹਾਂ ਹਰਕਤਾਂ ਕਾਰਨ ਸੁਰਖੀਆਂ 'ਚ ਰਹਿ ਚੁੱਕੀ ਹੈ।
‘ਆਪ ਵਰਕਰਾਂ ਨੇ ‘ਡੰਮੀ ਸਮਾਰਟ ਫੋਨ’ ਵੰਡ ਕੇ ਕੈਪਟਨ ਨੂੰ ਕੀਤਾ ਠਿੱਠ
NEXT STORY