ਲੁਧਿਆਣਾ (ਗਣੇਸ਼): ਸ਼ਹਿਰ ਦੀਆਂ ਸੜਕਾਂ 'ਤੇ ਪੁਲਸ ਵਰਗੀ ਧੌਂਸ ਦਿਖਾ ਕੇ ਰੋਅਬ ਝਾੜਨਾ ਇਕ ਕਲਰਕ ਨੂੰ ਬਹੁਤ ਮਹਿੰਗਾ ਪੈ ਗਿਆ। ਇਹ ਮਾਮਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਦਾ ਹੈ, ਜਿੱਥੇ ਤਾਇਨਾਤ ਇਕ ਕਲਰਕ ਆਪਣੀ ਨਿੱਜੀ ਕਾਰ ਉੱਤੇ ਪੁਲਸ ਦਾ ਸਟਿੱਕਰ, ਹੂਟਰ ਅਤੇ ਕਾਲੇ ਸ਼ੀਸ਼ੇ ਲਗਵਾ ਕੇ ਘੁੰਮ ਰਿਹਾ ਸੀ। ਉਹ ਖੁਦ ਨੂੰ ਵੀ.ਆਈ.ਪੀ. ਦੱਸ ਕੇ ਬੇਖ਼ੌਫ਼ ਹੋ ਕੇ ਸ਼ਹਿਰ ਵਿਚ ਘੁੰਮਦਾ ਫ਼ਿਰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ 11 ਸਿਆਸੀ ਪਾਰਟੀਆਂ ਦੀ ਮਾਨਤਾ ਹੋ ਸਕਦੀ ਹੈ ਰੱਦ! List 'ਚ ਸਿਮਰਨਜੀਤ ਮਾਨ ਦੀ ਪਾਰਟੀ ਵੀ ਸ਼ਾਮਲ
ਜਿਵੇਂ ਹੀ ਇਸ ਦੀ ਜਾਣਕਾਰੀ ਪੁਲਸ ਤੱਕ ਪਹੁੰਚੀ, ਜ਼ੋਨ ਇੰਚਾਰਜ ਨੇ ਤੁਰੰਤ ਐਕਸ਼ਨ ਲਿਆ ਅਤੇ ਉਸ ਦੀ ਗੱਡੀ ਨੂੰ ਫੜ ਲਿਆ। ਜਦੋਂ ਪੁਲਸ ਵੱਲੋਂ ਕਲਰਕ ਤੋਂ ਉਸ ਦੀ ਪਛਾਣ ਬਾਰੇ ਪੁੱਛਗਿੱਛ ਕੀਤੀ ਗਈ, ਤਾਂ ਉਹ ਸ਼ਰਮਿੰਦਾ ਹੋ ਗਿਆ। ਉਸ ਨੇ ਮੰਨਿਆ ਕਿ ਉਹ ਪੀ.ਏ.ਯੂ. ਵਿਚ ਇਕ ਕਲਰਕ ਵਜੋਂ ਤਾਇਨਾਤ ਹੈ। ਅਸਲੀਅਤ ਖੁੱਲ੍ਹਣ ਤੋਂ ਬਾਅਦ, ਪੁਲਸ ਨੇ ਉਸ ਦਾ ਚਲਾਨ ਕੱਟ ਕੇ ਉਸ ਨੂੰ ਸਖ਼ਤ ਸਬਕ ਸਿਖਾਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲਿਆ ਮੌਸਮ! ਸਵੇਰੇ-ਸਵੇਰੇ ਸ਼ੁਰੂ ਹੋਈ ਬਰਸਾਤ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਲਰਕ ਦਾ ਚਾਚੇ ਦਾ ਮੁੰਡਾ ਮੱਤੇਵਾਲ ਥਾਣੇ ਵਿਚ ਪੁਲਸ ਵਿਭਾਗ ਵਿਚ ਤਾਇਨਾਤ ਹੈ। ਕਲਰਕ ਇਸੇ ਰਿਸ਼ਤੇ ਦੀ ਧੌਂਸ ਦਿਖਾ ਕੇ ਹੂਟਰ ਅਤੇ ਸਟਿੱਕਰ ਦੀ ਗੈਰ-ਕਾਨੂੰਨੀ ਵਰਤੋਂ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ, ਪੁਲਸ ਅਧਿਕਾਰੀਆਂ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਸ਼ਹਿਰ ਵਿਚ ਇਸ ਤਰ੍ਹਾਂ ਫਰਜ਼ੀ ਪੁਲਸੀਆ ਠਾਠ ਦਿਖਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਹੂਟਰ, ਕਾਲੇ ਸ਼ੀਸ਼ੇ ਅਤੇ ਪੁਲਸ ਸਟਿੱਕਰ ਦੀ ਗੈਰ-ਕਾਨੂੰਨੀ ਵਰਤੋਂ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਾਇਰਿੰਗ ਮਾਮਲੇ ’ਚ ਹੈੱਡ ਕਾਂਸਟੇਬਲ ਹੋਇਆ ਜਾਂਚ ’ਚ ਸ਼ਾਮਲ, ਹੋਈ ਪੁੱਛਗਿੱਛ
NEXT STORY