ਚੰਡੀਗੜ੍ਹ (ਰਮਨਜੀਤ) : ਪੁਲਸ ਫੋਰਸ ਨੂੰ ਹੋਰ ਤਕਨਾਲੋਜੀ ਸਮਰੱਥ ਅਤੇ ਡਾਟਾ-ਸੰਚਾਲਿਤ ਫੋਰਸ ਬਣਾਉਣ ਦੀ ਕੋਸ਼ਿਸ਼ ਵਜੋਂ ਪੰਜਾਬ ਪੁਲਸ ਨੇ ਤਕਨਾਲੋਜੀ ਦੀ ਸਹਾਇਤਾ ਨਾਲ ਅੱਤਵਾਦੀ ਅਤੇ ਸਾਈਬਰ ਅਪਰਾਧ ਸਮੇਤ ਹਰ ਤਰ੍ਹਾਂ ਦੇ ਜ਼ੁਰਮ ਦੇ ਟਾਕਰੇ ਵਾਸਤੇ ਧਰੁਵ ਸਿੰਘਾਲ ਨੂੰ ਆਪਣਾ ਚੀਫ਼ ਟੈਕਨਾਲਾਜੀ ਅਫ਼ਸਰ (ਸੀ. ਟੀ. ਓ.) ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਪੰਜਾਬ ਪੁਲਸ ਦੇ ਟੈਕਨੀਕਲ ਸਰਵਿਸਿਜ਼ ਵਿੰਗ 'ਚ ਧਰੁਵ ਸਿੰਘਾਲ ਨੂੰ ਸੀ. ਟੀ. ਓ. ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਥੰਮਣ ਦਾ ਨਾਂ ਨਹੀਂ ਲੈ ਰਿਹੈ 'ਕੋਰੋਨਾ', 4 ਨਵੇਂ ਕੇਸਾਂ ਦੀ ਪੁਸ਼ਟੀ
ਕਾਬਿਲੇ ਗੌਰ ਹੈ ਕਿ ਧਰੁਵ ਸਿੰਘਾਲ ਕੋਲ ਆਈ. ਟੀ. ਉਦਯੋਗ ’ਚ 31 ਸਾਲਾਂ ਦਾ ਵਿਸ਼ਾਲ ਤਜ਼ਰਬਾ ਅਤੇ ਮੁਹਾਰਤ ਹੈ ਅਤੇ ਇਸ ਤੋਂ ਪਹਿਲਾਂ ਉਹ ਐਮਾਜ਼ੋਨ ਇੰਟਰਨੈਟ ਸੇਵਾਵਾਂ ਪ੍ਰਾਈਵੇਟ ਲਿਮਟਿਡ, ਐਮਾਜ਼ਾਨ ਵੈੱਬ ਸਰਵਿਸਿਜ਼ ਦੀ ਭਾਰਤੀ ਸਹਾਇਕ ਕੰਪਨੀ, ’ਚ ਹੈੱਡ ਆਫ਼ ਤਕਨਾਲੋਜੀ ਵਜੋਂ ਕੰਮ ਕਰਦੇ ਸਨ। ਸਿੰਘਾਲ ਆਈ. ਆਈ. ਟੀ. ਦਿੱਲੀ ਅਤੇ ਆਈ. ਆਈ. ਐੱਮ. ਕਲਕੱਤਾ ਤੋਂ ਗ੍ਰੈਜੂਏਟ ਹਨ ਅਤੇ ਐਪਲੀਕੇਸ਼ਨ ਇੰਟੀਗ੍ਰੇਸ਼ਨ, ਡੇਟਾਬੇਸਜ਼, ਅਤੇ ਬਿਗ ਡੇਟਾ ਸਮੇਤ ਹੋਰ ਕਈ ਖੇਤਰਾਂ ’ਚ ਉਨ੍ਹਾਂ ਦੀ ਮੁਹਾਰਤ ਹੈ। ਇਹ ਗੱਲ ਨੂੰ ਮੰਨਦਿਆਂ ਕਿ ਤਕਨਾਲੋਜੀ ਪੁਲਸ ਫੋਰਸ ਦੀ ਤਾਕਤ ਨੂੰ ਕਈ ਗੁਣਾ ਵਧਾ ਸਕਦੀ ਹੈ, ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਪੰਜਾਬ ਪੁਲਸ ’ਚ ਵੱਡੀ ਗਿਣਤੀ ’ਚ ਟੈਕਨੋਲਾਜੀ ਅਤੇ ਆਈ. ਟੀ ਅਧਾਰਤ ਪ੍ਰਾਜੈਕਟਾਂ ਦੇ ਡਿਜ਼ਾਈਨ ਅਤੇ ਲਾਗੂ ਕਰਨ ਦੀ ਸ਼ੁਰੂਆਤ ਕੀਤੀ ਹੈ।
ਇਹ ਵੀ ਪੜ੍ਹੋ : ਧੂੜ ਭਰੀ ਹਨ੍ਹੇਰੀ ਤੇ ਮੀਂਹ ਨੇ ਬਦਲਿਆ ਮੌਸਮ ਦਾ ਮਿਜ਼ਾਜ, ਡਿਗਿਆ ਪਾਰਾ
ਭੁੱਖੇ-ਪਿਆਸੇ ਪ੍ਰਵਾਸੀ ਮਜ਼ਦੂਰਾਂ ਨੇ ਬੱਚਿਆਂ ਸਮੇਤ ਡੀ. ਸੀ. ਦਫਤਰ ਅੱਗੇ ਲਗਾਇਆ ਧਰਨਾ
NEXT STORY